ਖਾਨ ਸਾਬ੍ਹ ਦੇ ਪਿਤਾ ਦਾ 'ਆਖ਼ਰੀ ਦੁਆ ਸਮਾਗਮ' : ਪਹੁੰਚੇ ਕਈ ਸਿਤਾਰੇ

Saturday, Oct 18, 2025 - 04:49 PM (IST)

ਖਾਨ ਸਾਬ੍ਹ ਦੇ ਪਿਤਾ ਦਾ 'ਆਖ਼ਰੀ ਦੁਆ ਸਮਾਗਮ' : ਪਹੁੰਚੇ ਕਈ ਸਿਤਾਰੇ

ਐਂਟਰਟੇਨਮੈਂਟ ਡੈਸਕ- ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਦੋਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪ੍ਰਸਿੱਧ ਗਾਇਕ ਖਾਨ ਸਾਬ੍ਹ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਿਤਾ ਦੀ ਆਖਰੀ ਦੁਆ ਸਮਾਗਮ ਵਿੱਚ ਅੱਜ ਵੱਡੀ ਗਿਣਤੀ ਵਿੱਚ ਸਿਤਾਰੇ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ।

ਇਹ ਵੀ ਪੜ੍ਹੋਮਨੋਰੰਜਨ ਜਗਤ 'ਚ ਫ਼ਿਰ ਪਸਰਿਆ ਮਾਤਮ ! ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਇੰਡਸਟਰੀ ਦੇ ਕਈ ਵੱਡੇ ਸਿਤਾਰੇ ਪਹੁੰਚੇ
ਆਖਰੀ ਦੁਆ ਸਮਾਗਮ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰਾਂ ਨੇ ਸ਼ਿਰਕਤ ਕੀਤੀ। ਸ਼ਾਮਲ ਹੋਣ ਵਾਲਿਆਂ ਵਿੱਚ ਸਰਦਾਰ ਅਲੀ, ਬੂਟਾ ਮੁਹੰਮਦ, ਕਮਲ ਖਾਨ, ਫਿਰੋਜ਼ ਖਾਨ, ਜੀ ਖਾਨ, ਮਾਸ਼ਾ ਅਲੀ, ਸਚਿਨ ਆਹੂਜਾ ਅਤੇ ਹੰਸ ਰਾਜ ਹੰਸ ਵਰਗੇ ਨਾਮੀ ਕਲਾਕਾਰ ਸ਼ਾਮਲ ਸਨ।
ਇਨ੍ਹਾਂ ਕਲਾਕਾਰਾਂ ਨੇ ਖਾਨ ਸਾਬ੍ਹ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੀਆਂ ਸੰਵੇਦਨਾਵਾਂ ਜ਼ਾਹਰ ਕੀਤੀਆਂ। ਕਲਾਕਾਰਾਂ ਨੇ ਖਾਨ ਸਾਬ੍ਹ ਨੂੰ ਇੱਕ ਚੰਗਾ ਕਲਾਕਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਹੋਏ ਇਸ ਨੁਕਸਾਨ ਦੀ ਭਰਪਾਈ ਸਿਰਫ਼ ਸਮੇਂ ਨਾਲ ਹੀ ਹੋ ਸਕਦੀ ਹੈ। ਕਲਾਕਾਰਾਂ ਨੇ ਇਸ ਦੁੱਖ ਦੀ ਘੜੀ ਵਿੱਚ ਖਾਨ ਸਾਬ੍ਹ ਦੇ ਪਰਿਵਾਰ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਨਾਲ ਖੜ੍ਹੇ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ'ਚਲਾ ਗਿਆ ਸਭ ਤੋਂ ਪਿਆਰਾ ਦੋਸਤ...', ਰਾਜਵੀਰ ਜਵੰਦਾ ਦੀ ਯਾਦ 'ਚ ਐਮੀ ਵਿਰਕ ਨੇ ਸਾਂਝੀ ਕੀਤੀ ਭਾਵੁਕ ਪੋਸਟ

'ਮਾਂ ਅਤੇ ਪਿਤਾ ਨੂੰ ਇੱਕੋ ਸਮੇਂ ਗੁਆਉਣਾ ਵੱਡਾ ਘਾਟਾ': ਖਾਨ ਸਾਬ੍ਹ    
ਗਾਇਕ ਖਾਨ ਸਾਬ੍ਹ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਾਤਾ ਅਤੇ ਪਿਤਾ ਦੋਵਾਂ ਦੀ ਮੌਤ ਇੱਕੋ ਸਮੇਂ ਹੋਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਭਾਰੀ ਨੁਕਸਾਨ ਅਤੇ ਵੱਡੀ ਸੱਟ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਸਭ ਦੀ ਹਮਦਰਦੀ ਅਤੇ ਦੁਆਵਾਂ ਦੀ ਸਖ਼ਤ ਜ਼ਰੂਰਤ ਹੈ।

ਆਖਰੀ ਦੁਆ ਸਮਾਗਮ ਵਿੱਚ ਸ਼ਾਮਲ ਹੋਏ ਵੱਡੀ ਗਿਣਤੀ ਵਿੱਚ ਲੋਕਾਂ ਨੇ ਖਾਨ ਸਾਬ੍ਹ ਦੇ ਪਰਿਵਾਰ ਲਈ ਦੁਆਵਾਂ ਕੀਤੀਆਂ ਅਤੇ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਦਾ ਭਰੋਸਾ ਦਿੱਤਾ। ਕਲਾਕਾਰਾਂ ਅਤੇ ਸ਼ਾਮਲ ਲੋਕਾਂ ਨੇ ਅੱਲ੍ਹਾ ਅੱਗੇ ਅਰਦਾਸ ਕੀਤੀ ਕਿ ਉਹ ਖਾਨ ਸਾਬ੍ਹ ਦੇ ਪਰਿਵਾਰ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ। 


author

Aarti dhillon

Content Editor

Related News