28 ਨੂੰ ਕੇ. ਐੱਲ. ਮੈਮੋਰੀਅਲ ਹਾਲ ’ਚ ਕਰਵਾਇਆ ਜਾ ਰਿਹਾ ‘ਖਿਡਾਰੀ ਸ਼ੋਅ’

Saturday, Jan 27, 2024 - 06:22 PM (IST)

28 ਨੂੰ ਕੇ. ਐੱਲ. ਮੈਮੋਰੀਅਲ ਹਾਲ ’ਚ ਕਰਵਾਇਆ ਜਾ ਰਿਹਾ ‘ਖਿਡਾਰੀ ਸ਼ੋਅ’

ਜਲੰਧਰ (ਬਿਊਰੋ)– ਜੀ. ਐੱਫ. ਐੱਮ., ਰੈਵਿਸ਼ਿੰਗ ਐਂਟਰਟੇਨਮੈਂਟ ਤੇ ਓਮ ਸਾਈ ਰਾਮ ਡਾਂਸ ਐਂਡ ਫਿਟਨੈੱਸ ਸਟੂਡੀਓ ਦੇ ਸਹਿਯੋਗ ਨਾਲ ਐਤਵਾਰ ਨੂੰ ਕੇ. ਐੱਲ. ਸਹਿਗਲ ਮੈਮੋਰੀਅਲ ਹਾਲ ’ਚ ‘ਖਿਡਾਰੀ ਸ਼ੋਅ’ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ’ਚ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਖਿਡਾਰੀ’ ਦੀ ਸਟਾਰ ਕਾਸਟ ਬੱਚਿਆਂ ਨਾਲ ਰੂ-ਬ-ਰੂ ਹੋਵੇਗੀ ਤੇ ਉਨ੍ਹਾਂ ਦਾ ਉਤਸ਼ਾਹ ਵਧਾਏਗੀ। ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਦੀਪਕ ਬਾਲੀ (ਸਲਾਹਕਾਰ ਪੰਜਾਬੀ ਅਕੈਡਮੀ, ਦਿੱਲੀ ਸਰਕਾਰ) ਸ਼ਾਮਲ ਹੋਣਗੇ।

ਇਹ ਖ਼ਬਰ ਵੀ ਪੜ੍ਹੋ : ਮੈਂ ਮਾਪਿਆਂ ਦੇ ਬਿਨਾਂ ਰਹਿ ਕੇ ਦੇਖ ਲਿਆ, ਹੰਕਾਰ ਬਾਰੇ ਮੈਨੂੰ ਨਾ ਦੱਸਿਆ ਕਰੋ : ਕਰਨ ਔਜਲਾ

ਇਸ ਖ਼ਾਸ ਮੌਕੇ ’ਤੇ ਬੱਚੇ ‘ਖਿਡਾਰੀ’ ਫ਼ਿਲਮ ਦੇ ਗੀਤਾਂ ’ਤੇ ਆਪਣੀ ਸਪੈਸ਼ਲ ਪਰਫਾਰਮੈਂਸ ਦੇਣਗੇ ਤੇ ਅੰਤਰਰਾਸ਼ਟਰੀ, ਰਾਸ਼ਟਰੀ ਤੇ ਸੂਬਾ ਪੱਧਰ ’ਤੇ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਖ਼ਾਸ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਸ ਦੇ ਨਾਲ-ਨਾਲ ਇਸ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵੀ ਯਾਦਗਾਰੀ ਚਿੰਨ੍ਹ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜ਼ਿੰਦਗੀ ਦੇ ਅਸਲ ‘ਖਿਡਾਰੀ’, ਜਿਨ੍ਹਾਂ ਨੇ ਸਮਾਜ ਲਈ ਵਿਸ਼ੇਸ਼ ਯੋਗਦਾਨ ਦਿੱਤਾ ਹੈ, ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News