‘ਕੇ. ਜੀ. ਐੱਫ.’ ਫੇਮ ਅਦਾਕਾਰ ਮੋਹਨ ਜੁਨੇਜਾ ਦਾ ਦਿਹਾਂਤ

05/07/2022 3:38:09 PM

ਮੁੰਬਈ (ਬਿਊਰੋ)– ਪੂਰੀ ਦੁਨੀਆ ’ਚ ਆਪਣੇ ਨਾਂ ਦਾ ਡੰਕਾ ਵਜਾਉਣ ਵਾਲੀ ਫ਼ਿਲਮ ‘ਕੇ. ਜੀ. ਐੱਫ. 2’ ਬਾਰੇ ਹਰ ਕੋਈ ਜਾਣ ਗਿਆ ਹੈ। ਜੇਕਰ ਤੁਸੀਂ ਵੀ ਇਹ ਫ਼ਿਲਮ ਦੇਖੀ ਹੈ ਤੇ ਇਸ ਫ਼ਿਲਮ ਦੇ ਫੈਨ ਹੋ ਤਾਂ ਤੁਹਾਡੇ ਲਈ ਇਕ ਦੁੱਖ ਭਰੀ ਖ਼ਬਰ ਹੈ।

ਇਸ ਫ਼ਿਲਮ ਨਾਲ ਜੁੜੇ ਅਦਾਕਾਰ ਮੋਹਨ ਜੁਨੇਜਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਖ਼ਬਰਾਂ ਮੁਤਾਬਕ ਅਦਾਕਾਰ ਲੰਮੀ ਬੀਮਾਰੀ ਨਾਲ ਜੂਝ ਰਹੇ ਸਨ। ਉਹ ਕਾਫੀ ਸਮੇਂ ਤੋਂ ਬੀਮਾਰ ਸਨ ਤੇ 7 ਮਈ ਦੀ ਸਵੇਰ ਉਨ੍ਹਾਂ ਨੇ ਬੈਂਗਲੁਰੂ ਦੇ ਇਕ ਨਿੱਜੀ ਹਸਪਤਾਲ ’ਚ ਆਖਰੀ ਸਾਹ ਲਿਆ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਦੇ ਚਲਦਿਆਂ ਪਿਤਾ ਦੀ ਮੌਤ, ਕਰਜ਼ ’ਚ ਡੁੱਬਾ ਪਰਿਵਾਰ, ਨੇਪਾਲੀ ਲੜਕੀ ਲਈ ਮਸੀਹਾ ਬਣੇ ਸੋਨੂੰ ਸੂਦ

ਮੋਹਨ ਜੁਨੇਜਾ ਆਪਣੀ ਸ਼ਾਨਦਾਰ ਕਾਮੇਡੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਦਿਹਾਂਤ ਕਾਰਨ ਪ੍ਰਸ਼ੰਸਕ ਬੇਹੱਦ ਦੁਖੀ ਹਨ। ‘ਕੇ. ਜੀ. ਐੱਫ. 1’ ਫ਼ਿਲਮ ਜੇਕਰ ਤੁਸੀਂ ਦੇਖੀ ਹੋਵੇਗੀ ਤਾਂ ਤੁਹਾਨੂੰ ਦੱਸ ਦੇਈਏ ਕਿ ਮੋਹਨ ਜੁਨੇਜਾ ਨੇ ਇਸ ਫ਼ਿਲਮ ’ਚ ਪੱਤਰਕਾਰ ਆਨੰਦੀ ਦੇ ਇਨਫਾਰਮਰ ਦਾ ਕਿਰਦਾਰ ਨਿਭਾਇਆ ਸੀ।

ਮੋਹਨ ਜੁਨੇਜਾ ਸਾਊਥ ਇੰਡੀਅਨ ਸਿਨੇਮਾ ਦਾ ਮੰਨਿਆ-ਪ੍ਰਮੰਨਿਆ ਨਾਂ ਹੈ। ਹਾਲਾਂਕਿ ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ। ਉਹ 100 ਤੋਂ ਵਧੇਰੇ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News