ਫ਼ਿਲਮ ਨਿਰਮਾਤਾ ਰਾਮਸਿਮਹਨ ਅਬੂਬਕਰ ਨੇ ਛੱਡੀ ਭਾਜਪਾ
Saturday, Jun 17, 2023 - 03:45 PM (IST)

ਤਿਰੂਵਨੰਤਪੁਰਮ (ਭਾਸ਼ਾ) - ਮਲਿਆਲਮ ਫ਼ਿਲਮ ਨਿਰਮਾਤਾ ਅਤੇ ਸੰਘ ਪਰਿਵਾਰ ਨਾਲ ਜੁੜੇ ਰਾਮਸਿਮਹਨ ਅਬੂਬਕਰ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡਣ ਦਾ ਐਲਾਨ ਕੀਤਾ ਹੈ। ਰਾਮਸਿਮਹਨ ਨੇ ਦਸੰਬਰ 2021 ਵਿਚ ਇਸਲਾਮ ਤਿਆਗ ਦਿੱਤਾ ਸੀ ਅਤੇ ਆਪਣਾ ਨਾਂ ਅਲੀ ਅਕਬਰ ਤੋਂ ਬਦਲ ਕੇ ਰਾਮਸਿਮਹਨ ਅਬੂਬਕਰ ਰੱਖ ਲਿਆ ਸੀ।
ਇਹ ਖ਼ਬਰ ਵੀ ਪੜ੍ਹੋ : ਪਿਓ ਦੀ ਅਰਥੀ ਵੇਖ ਨਿਸ਼ਾ ਬਾਨੋ ਦੀਆਂ ਨਿਕਲੀਆਂ ਚੀਕਾਂ, ਭੁੱਬਾਂ ਮਾਰ ਰੋਂਦੀ ਨੂੰ ਵੇਖ ਹਰ ਅੱਖ ਹੋਈ ਨਮ
ਦੱਸ ਦਈਏ ਕਿ ਫ਼ਿਲਮ ਨਿਰਮਾਤਾ ਰਾਮਸਿਮਹਨ ਅਬੂਬਕਰ ਭਾਜਪਾ ਦੀ ਸੂਬਾ ਕਮੇਟੀ ਦੇ ਮੈਂਬਰ ਸਨ ਪਰ 2021 ਵਿੱਚ ਉਨ੍ਹਾਂ ਸਾਰੀਆਂ ਜਥੇਬੰਦਕ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਫੈਸਲੇ 'ਤੇ ਜ਼ਿਆਦਾ ਰੌਲਾ ਪਾਉਣ ਦੀ ਲੋੜ ਨਹੀਂ ਕਿਉਂਕਿ ਉਹ ਕਿਤੇ ਨਹੀਂ ਜਾ ਰਹੇ। ਸਿਰਫ ਉਸ ਧਰਮ ਦੀ ਪਾਲਣਾ ਕਰਨਗੇ ਜੋ ਉਨ੍ਹਾਂ ਸਿੱਖਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।