ਹੁਣ ਟੀ. ਵੀ. ’ਤੇ ਚੱਲੇਗਾ ‘ਕਾਵਿਆ’ ਦਾ ਜਾਦੂ, ਆਈ. ਏ. ਐੱਸ. ਅਫਸਰ ਬਣ ਕੇ ਦਿਵਾਏਗੀ ਮਿਡਲ ਕਲਾਸ ਲੋਕਾਂ ਨੂੰ ਨਿਆਂ
Sunday, Sep 24, 2023 - 01:16 PM (IST)
ਮੁੰਬਈ (ਸ਼ਸ਼ੀ ਸ਼ਰਮਾ)– ਟੀ. ਵੀ. ਅਦਾਕਾਰਾ ਸੁੰਬੁਲ ਤੌਕੀਰ ਖ਼ਾਨ ਤੇ ਅਦਾਕਾਰ ਮਿਸ਼ਕਾਂਤ ਵਰਮਾ ਨਾਲ ਅਨੁਜ ਸੁਲੇਰੇ ਇਕ ਦਮਦਾਰ ਕਹਾਣੀ ‘ਕਾਵਿਆ ਇਕ ਜਜ਼ਬਾ ਇਕ ਜਨੂੰਨ’ ਦੇ ਨਾਲ ਟੀ. ਵੀ. ’ਤੇ ਵਾਪਸੀ ਕਰਨ ਜਾ ਰਹੇ ਹਨ। ਇਹ ਕਹਾਣੀ ਇਕ ਇਸ ਤਰ੍ਹਾਂ ਦੀ ਮਜ਼ਬੂਤ ਲੜਕੀ ਦੀ ਹੈ, ਜੋ ਇਕ ਆਈ. ਏ. ਐੱਸ. ਅਫਸਰ ਹੈ। ਕਾਵਿਆ ਦੇਸ਼ ਦੀ ਸੇਵਾ ਕਰਨ ਤੇ ਮਿਡਲ ਕਲਾਸ ਲੋਕਾਂ ਦੇ ਨਾਲ ਹੋ ਰਹੇ ਜ਼ੁਲਮਾਂ ਖ਼ਿਲਾਫ਼ ਆਵਾਜ਼ ਬਣਨਾ ਚਾਹੁੰਦੀ ਹੈ। ਸੁੰਬੁਲ ਸ਼ੋਅ ’ਚ ਕਾਵਿਆ ਦਾ ਰੋਲ ਪਲੇਅ ਕਰਦੀ ਦਿਸੇਗੀ, ਉਥੇ ਹੀ ਮਿਸ਼ਕਾਂਤ ਕਾਵਿਆ ਦੇ ਚੰਗੇ ਦੋਸਤ ਦੇ ਨਾਲ-ਨਾਲ ਉਸ ਦੇ ਸਪੋਟਰ ਦਾ ਰੋਲ ਪਲੇਅ ਕਰਨਗੇ। ਅਨੁਜ ਸੁਲੇਰੇ ਕਾਵਿਆ ਦੇ ਮੰਗੇਤਰ ਦਾ ਕਿਰਦਾਰ ਪਲੇਅ ਕਰਦੇ ਨਜ਼ਰ ਆਉਣਗੇ।
ਸ਼ੋਅ ਬਾਰੇ ਗੱਲਬਾਤ ਕਰਦਿਆਂ ਸੁੰਬੁੁਲ ਨੇ ਕਿਹਾ ਕਿ ਉਸ ਨੇ ਇਹ ਰੋਲ ਪਲੇਅ ਕਰਨ ਲਈ ਕਈ ਆਈ. ਏ. ਐੱਸ. ਅਫਸਰਾਂ ਦੀ ਇੰਟਰਵਿਊ ਦੇਖੀ ਹੈ। ਆਪਣੀ ਰੀਅਲ ਲਾਈਫ ਤੋਂ ਬਿਲਕੁਲ ਉਲਟ ਰੋਲ ਕਰਨ ਬਾਰੇ ਗੱਲ ਕਰਦਿਆਂ ਸੁੰਬੁਲ ਨੇ ਕਿਹਾ ਕਿ ਕਾਵਿਆ ਦਾ ਰੋਲ ਮੇਰੇ ਲਈ ਬੇਹੱਦ ਚੈਲੇਂਜਿੰਗ ਸੀ। ਇਸ ਲਈ ਮੈਂ ਇਸ ਨੂੰ ਕੀਤਾ ਕਿਉਂਕਿ ਮੈਂ ਉਹ ਕਰਨਾ ਚਾਹੁੰਦੀ ਸੀ, ਜੋ ਪਹਿਲਾਂ ਕਦੇ ਨਹੀਂ ਕੀਤਾ। ਸੁੰਬੁਲ ਨੇ ਦੱਸਿਆ ਕਿ ਇਹ ਕਹਾਣੀ ਲੜਕੀਆਂ ਨੂੰ ਇੰਸਪਾਇਰ ਕਰਨ ਦੇ ਨਾਲ-ਨਾਲ ਉਸ ਦੀ ਪਰਸਨਲ ਲਾਈਫ ਨੂੰ ਵੀ ਪ੍ਰੇਰਿਤ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪਰਿਣੀਤੀ-ਰਾਘਵ ਨੇ ਮਹਿਮਾਨਾਂ ਲਈ ਵਿਆਹ ਤੋਂ ਪਹਿਲਾਂ ਰੱਖੀ ਪ੍ਰੀ-ਵੈਡਿੰਗ ਪਾਰਟੀ, ਦੇਖੋ ਅੰਦਰਲੀਆਂ ਤਸਵੀਰਾਂ
ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਮਿਸ਼ਕਾਂਤ ਵਰਮਾ ਨੇ ਦੱਸਿਆ ਕਿ ਕਹਾਣੀ ਪੜ੍ਹਦੇ ਹੀ ਉਸ ਨੇ ਇਸ ਰੋਲ ਨੂੰ ਆਪਣੇ ਲਈ ਚੁਣ ਲਿਆ ਸੀ ਕਿਉਂਕਿ ਇਸ ਸ਼ੋਅ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਲਿਖਿਆ ਗਿਆ ਹੈ। ਰਿਐਲਿਟੀ ਸ਼ੋਅ ’ਚ ਕੰਮ ਕਰਨ ਦੇ ਸਵਾਲ ’ਤੇ ਮਿਸ਼ਕਾਂਤ ਨੇ ਕਿਹਾ ਕਿ ਉਹ ਰਿਐਲਿਟੀ ਸ਼ੋਅ ਕਦੇ ਵੀ ਨਹੀਂ ਕਰਨਾ ਚਾਹੁੰਦੇ।
‘ਕਾਵਿਆ’ ਦੀ ਸਟਾਰ ਕਾਸਟ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸ਼ੋਅ ਕਰਨ ’ਚ ਬੇਹੱਦ ਮਜ਼ਾ ਆ ਰਿਹਾ ਹੈ। ਇਸ ਸ਼ੋਅ ਨਾਲ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਹੈ। ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਵੀ ਇਹ ਸ਼ੋਅ ਕੁਝ ਸਿਖਾ ਸਕੇ। ‘ਕਾਵਿਆ ਇਕ ਜਜ਼ਬਾ ਇਕ ਜਨੂੰਨ’ ਸ਼ੋਅ ਦੀ ਸ਼ੁਰੂਆਤ 21 ਸਤੰਬਰ ਤੋਂ ਹੋਵੇਗੀ। ਸੋਮਵਾਰ ਤੋਂ ਸ਼ਨੀਵਾਰ ਸ਼ਾਮ 7.30 ਵਜੇ ਸੋਨੀ ਐਂਟਰਟੇਨਮੈਂਟ ’ਤੇ ਦੇਖਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।