ਕਵਿਤਾ ਕੌਸ਼ਿਕ ਦੇ ਪਤੀ ਨੇ ਅਭਿਨਵ 'ਤੇ ਲਾਏ ਗੰਭੀਰ ਦੋਸ਼, ਕਿਹਾ 'ਨਸ਼ੇ 'ਚ ਧੁੱਤ ਮੇਰੀ ਪਤਨੀ ਨਾਲ ਕੀਤੀ ਇਹ ਹਰਕਤ'

Friday, Dec 04, 2020 - 01:30 PM (IST)

ਕਵਿਤਾ ਕੌਸ਼ਿਕ ਦੇ ਪਤੀ ਨੇ ਅਭਿਨਵ 'ਤੇ ਲਾਏ ਗੰਭੀਰ ਦੋਸ਼, ਕਿਹਾ 'ਨਸ਼ੇ 'ਚ ਧੁੱਤ ਮੇਰੀ ਪਤਨੀ ਨਾਲ ਕੀਤੀ ਇਹ ਹਰਕਤ'

ਨਵੀਂ ਦਿੱਲੀ (ਬਿਊਰੋ) : ਟੀ. ਵੀ. ਅਦਾਕਾਰਾ ਕਵਿਤਾ ਕੌਸ਼ਿਕ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਤੋਂ ਬਾਹਰ ਹੋ ਚੁੱਕੀ ਹੈ। ਹਾਲ ਹੀ 'ਚ ਰੂਬੀਨਾ ਦਿਲੈਕ ਨਾਲ ਹੋਈ ਜ਼ੋਰਦਾਰ ਲੜਾਈ ਤੋਂ ਬਾਅਦ ਕਵਿਤਾ ਕੌਸ਼ਿਕ ਨੇ ਗੁੱਸੇ 'ਚ 'ਬਿੱਗ ਬੌਸ' ਦਾ ਘਰ ਛੱਡ ਦਿੱਤਾ ਸੀ। ਝਗੜੇ 'ਚ ਕਵਿਤਾ ਨੇ ਰੂਬੀਨਾ ਨੂੰ ਕਿਹਾ ਸੀ ਉਹ ਆਪਣੇ ਪਤੀ ਦੀ ਸੱਚਾਈ ਜਾਣਦੀ ਹੈ? ਕਵਿਤਾ ਨੇ ਇਹ ਵੀ ਕਿਹਾ ਸੀ ਕਿ ਘਰ ਤੋਂ ਬਾਹਰ ਜਾ ਕੇ ਉਹ ਉਨ੍ਹਾਂ ਦੇ ਪਤੀ ਦੀ ਸੱਚਾਈ ਸਭ ਨੂੰ ਦੱਸੇਗੀ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਨੂੰ ਗ਼ਲਤ ਬੋਲ ਕਸੂਤੀ ਫਸੀ ਕੰਗਨਾ, ਪੰਜਾਬੀ ਕਲਾਕਾਰਾਂ ਨੇ ਟਵਿੱਟਰ 'ਤੇ ਦਿੱਤੇ ਮੂੰਹ ਤੋੜ ਜਵਾਬ 

ਘਰ 'ਚ ਹੋਇਆ ਸੀ ਜ਼ਬਰਦਸਤ ਹੰਗਾਮਾ
ਹੁਣ ਜਦ ਕਵਿਤਾ ਕੌਸ਼ਿਕ ਬਾਹਰ ਆ ਗਈ ਹੈ ਤਾਂ ਉਸ ਨੇ ਅਭਿਨਵ ਨੂੰ ਲੈ ਕੇ ਹੁਣ ਤਕ ਕੋਈ ਬਿਆਨ ਨਹੀਂ ਦਿੱਤਾ ਪਰ ਉਸ ਦੇ ਪਤੀ ਰੋਨਿਤ ਬਿਸਵਾਸ ਨੇ ਜ਼ਰੂਰ ਅਭਿਨਵ ਨੂੰ ਲੈ ਕੇ ਹੈਰਾਨ ਕਰਨ ਵਾਲੇ ਖ਼ੁਲਾਸਾ ਕੀਤਾ ਹੈ। ਰੋਨਿਤ ਨੇ ਅਭਿਨਵ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਸ਼ਰਾਬ ਦੇ ਨਸ਼ੇ 'ਚ ਅੱਧੀ ਰਾਤ ਨੂੰ ਕਵਿਤਾ ਕੌਸ਼ਿਕ ਨੂੰ ਮੈਸੇਜ ਕੀਤੇ ਸੀ ਤੇ ਮਿਲਣ ਲਈ ਬੁਲਾਇਆ ਸੀ। ਇਨ੍ਹਾਂ ਹੀ ਨਹੀਂ ਕਵਿਤਾ ਨੇ ਅਭਿਨਵ ਤੋਂ ਪਰੇਸ਼ਾਨ ਹੋ ਕੇ ਪੁਲਸ ਨੂੰ ਵੀ ਬੁਲਾਇਆ ਸੀ।

ਇਹ ਖ਼ਬਰ ਵੀ ਪੜ੍ਹੋ : 'ਸ਼੍ਰੋਮਣੀ ਗਾਇਕ ਪੁਰਸਕਾਰ' ਲੈਣ ਤੋਂ ਹਰਭਜਨ ਮਾਨ ਨੇ ਕੀਤੀ ਨਾਂਹ, ਕਿਹਾ 'ਮੇਰਾ ਹਰ ਸਾਹ ਕਿਸਾਨਾਂ ਦਾ ਕਰਜ਼ਦਾਰ'

PunjabKesari

ਰੋਨਿਤ ਨੇ ਲਾਇਆ ਅਭਿਨਵ 'ਤੇ ਗੰਭੀਰ ਦੋਸ਼
ਰੋਨਿਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ, 'ਹੁਣ ਸੱਚਾਈ ਦੱਸਣ ਦਾ ਸਮਾਂ ਆ ਗਿਆ ਹੈ। ਟੀ. ਵੀ. 'ਤੇ ਨਜ਼ਰ ਆ ਰਿਹਾ ਹੈ ਇਹ ਇਨਸਾਨ ਕੋਈ ਜੈਂਟਲਮੈਨ ਨਹੀਂ ਹੈ, ਇਸ ਨੂੰ ਐਲਕੋਹਲ ਲੈਣ ਦੀ ਬੁਰੀ ਆਦਤ ਹੈ। ਨਸ਼ੇ 'ਚ ਅੱਧੀ ਰਾਤ ਨੂੰ ਕੇਕੇ ਨੂੰ ਮੈਸੇਜ ਕੀਤਾ ਸੀ। ਉਸ ਨਾਲ ਗੱਲ ਕਰਕੇ ਅੱਧੀ ਰਾਤ ਮਿਲਣ ਦੀ ਗੱਲ ਕਰਦਾ ਸੀ। ਇਸ ਦੇ ਇਲਾਵਾ ਵੀ ਬਹੁਤ ਕੁਝ ਹੈ ਜੋ ਉਸ ਦੇ ਬਾਰੇ 'ਚ ਦੱਸਿਆ ਜਾ ਸਕਦਾ ਹੈ। ਇਸ ਸਭ ਤੋਂ ਪਰੇਸ਼ਾਨ ਹੋ ਕੇ ਮੇਰੀ ਪਤਨੀ ਨੇ ਕਈ ਵਾਰ ਪੁਲਸ ਨੂੰ ਵੀ ਬੁਲਾਇਆ ਸੀ।'

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਤੋਂ ਬਾਅਦ ਬਾਕਸਰ ਵਿਜੇਂਦਰ ਸਿੰਘ ਨੇ ਕੰਗਨਾ ਨੂੰ ਲਿਆ ਨਿਸ਼ਾਨੇ 'ਤੇ, ਕਿਹਾ- 'ਗਲਤ ਪੰਗਾ ਲੈ ਲਿਆ' 

 

ਨੋਟ : ਕਵਿਤਾ ਕੌਸ਼ਿਕ ਦੇ ਪਤੀ ਵਲੋਂ ਅਭਿਨਵ ਸ਼ੁਕਲਾ 'ਤੇ ਲਾਏ ਗਏ ਗੰਭੀਰ ਦੋਸ਼ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਕੁਮੈਂਟ ਬਾਕਸ ਦਿਓ ਆਪਣੀ ਰਾਏ।
 


author

sunita

Content Editor

Related News