ਕਵਿਤਾ ਕੌਸ਼ਿਕ ਤੇ ਰੂਬਿਨਾ ਵਿਚਕਾਰ ਹੋਇਆ ਜ਼ਬਰਦਸਤ ਝਗੜਾ, ਕਿਹਾ ''ਤੂੰ ਬਦਤਮੀਜ਼...''

10/28/2020 3:10:09 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਕਵਿਤਾ ਕੌਸ਼ਿਕ ਨੇ ਵਾਈਲਡ ਕਾਰਡ ਐਂਟਰੀ ਲਈ ਹੈ। ਆਉਂਦੇ ਹੀ ਉਨ੍ਹਾਂ ਨੇ ਘਰ ਦਾ ਕੈਪਟਨ ਵੀ ਚੁਣ ਲਿਆ ਹੈ। ਕਵਿਤਾ ਕੌਸ਼ਿਕ ਦੇ ਆਉਣ ਨਾਲ ਘਰ 'ਚ ਇਕ ਮਾਹੌਲ ਦੇਖਿਆ ਜਾ ਰਿਹਾ ਹੈ, ਆਪਣੀ ਕੈਪਟੇਂਸੀ ਦੌਰਾਨ ਉਹ ਕਾਫ਼ੀ ਸਖ਼ਤ ਨਜ਼ਰ ਆ ਰਹੀ ਹੈ ਤੇ ਸਭ ਤੋਂ ਆਪਣੇ ਹਿਸਾਬ ਨਾਲ ਕੰਮ ਕਰਵਾ ਰਹੀ ਹੈ। ਹੁਣ ਤਕ ਕਵਿਤਾ ਕੌਸ਼ਿਕ ਰੂਬਿਨਾ ਵਿਚਕਾਰ ਵੀ ਅਨਬਨ ਹੁੰਦੀ ਨਜ਼ਰ ਆਵੇਗੀ। ਹਾਲਾਂਕਿ ਕਵਿਤਾ ਤੇ ਰੂਬਿਨਾ ਦੇ ਵਿਚਕਾਰ ਹੁਣ ਤਕ ਵਧੀਆ ਗੱਲਬਾਤ ਸੀ ਪਰ ਕਵਿਤਾ ਦੀ ਆਪਣੀ ਸ਼ਰਤ ਅਨੁਸਾਰ ਕੰਮ ਕਰਵਾਉਂਦੀ ਰੂਬਿਨਾ ਨੂੰ ਪਸੰਦ ਨਹੀਂ ਹੈ ਤੇ ਉਹ ਉਨ੍ਹਾਂ ਦਾ ਕੰਮ ਕਰਨ ਤੋਂ ਮਨ੍ਹਾਂ ਕਰ ਦਿੰਦੀ ਹੈ। ਇਸ ਗੱਲ 'ਤੇ ਦੋਵਾਂ ਦੇ ਵਿਚਕਾਰ ਝਗੜਾ ਹੋ ਜਾਂਦਾ ਹੈ।

 
 
 
 
 
 
 
 
 
 
 
 
 
 

Kya phir se #BB14 ke ghar mein hui phalon pe ladaayi? Watch @rubinadilaik and @ikavitakaushik get into a new argument! Who will you support? Watch #BiggBoss14 tonight 10:30 PM only on #Colors. Catch #BiggBoss before TV on @vootselect. #BiggBoss2020 @beingsalmankhan

A post shared by Colors TV (@colorstv) on Oct 28, 2020 at 12:36am PDT

ਅੱਜ ਦੇ ਐਪੀਸੋਡ ਦੀ ਵੀਡੀਓ ਸਾਹਮਣੇ ਆਈ ਕਵਿਤਾ, ਰੂਬਿਨਾ ਨੂੰ ਕਹਿੰਦੀ ਹੋਏ ਦਿਖਾਈ ਦਿੰਦੀ ਹੈ ਕਿ ਉਹ ਕੈਪਟਨ ਲਈ ਫਲ਼ ਕੱਟੇ ਪਰ ਰੂਬਿਨਾ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੰਦੀ ਹੈ। ਇਸ ਗੱਲ 'ਤੇ ਕਵਿਤਾ ਤੇ ਉਨ੍ਹਾਂ ਵਿਚਕਾਰ ਬਹਿਸ ਹੋ ਜਾਂਦੀ ਹੈ ਤੇ ਕਵਿਤਾ, ਰੂਬਿਨਾ ਨੂੰ ਕਹਿੰਦੀ ਹੈ 'ਤੁਸੀਂ ਦੂਸਰਿਆਂ ਨੂੰ ਬੋਲਦੇ ਹੋ ਕਿ ਉਹ ਬਦਤਮੀਜ਼ੀ ਕਰਦੇ ਹਨ, ਤੁਸੀਂ ਕੀ ਕਰ ਰਹੇ ਹੋ।

 
 
 
 
 
 
 
 
 
 
 
 
 
 

Kuch fruits kaatne par captain @ikavitakaushik se bhid gayi hai @rubinadilaik! Kya hoga iska anjaam? Dekhiye aaj raat 10:30 baje. Catch it before TV on @vootselect. @beingsalmankhan #BiggBoss #BiggBoss14 #BiggBoss2020 #BB14 @plaympl @daburdantrakshak @tresemmeindia @lotus_herbals

A post shared by Colors TV (@colorstv) on Oct 27, 2020 at 10:10pm PDT

ਦੱਸ ਦਈਏ ਕਿ ਰੂਬਿਨਾ ਤੇ ਕਵਿਤਾ ਦੋਵਾਂ ਦੀ ਟੀ. ਵੀ. ਇੰਡਸਟਰੀ ਦੀਆਂ ਪ੍ਰਸਿੱਧ ਅਦਾਕਾਰਾਂ ਹਨ। ਕਵਿਤਾ ਕੌਸ਼ਿਕ ਭਾਵੇਂ ਹੀ ਅਜੇ ਘਰ 'ਚ ਆਈ ਹੈ ਪਰ ਉਨ੍ਹਾਂ ਨੂੰ 'ਬਿੱਗ ਬੌਸ' ਦੇ ਘਰ ਦਾ ਮਜ਼ਬੂਤ ਦਾਵੇਦਾਰ ਮੰਨਿਆ ਜਾ ਰਿਹਾ ਹੈ। ਰੂਬਿਨਾ ਬਾਰੇ ਗੱਲ ਕਰੀਏ ਤਾਂ ਰੂਬਿਨਾ ਵੀ ਸਭ ਤੋਂ ਮਜ਼ਬੂਤ ਦਾਵੇਦਾਰ ਮੰਨੀ ਜਾਂਦੀ ਹੈ।


sunita

Content Editor sunita