ਕੌਰ ਬੀ ਨੇ ਲੰਮੇ ਸੰਘਰਸ਼ ਤੋਂ ਬਾਅਦ ਮੋਹਾਲੀ ''ਚ ਖੜ੍ਹਾ ਕੀਤਾ ਸੁਫ਼ਨਿਆਂ ਦਾ ਮਹਿਲ, ਵੇਖੋ ਤਸਵੀਰਾਂ

2021-07-05T14:10:40.8

ਚੰਡੀਗੜ੍ਹ (ਬਿਊਰੋ) -  ਪੰਜਾਬ ਦੀ ਉਭਰਦੀ ਗਾਇਕਾ ਕੌਰ ਬੀ ਦਾ ਜਨਮ 5 ਜੁਲਾਈ 1991 ਨੂੰ ਹੋਇਆ ਸੀ। ਸੁਰੀਲੀ ਆਵਾਜ਼ ਦੇ ਸਦਕਾ ਕੌਰ ਬੀ ਨੂੰ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੌਰ ਬੀ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖ਼ਾਸ ਜਗਾ ਬਣਾਈ ਹੈ। 

PunjabKesari

ਮੋਹਾਲੀ 'ਚ ਖਰੀਦਿਆਂ ਨਵਾਂ ਘਰ
ਆਪਣਾ ਨਵਾਂ ਘਰ ਖਰੀਦਣਾ ਕਿਸੇ ਸੁਫ਼ਨੇ ਦੇ ਸਾਕਾਰ ਹੋਣ ਤੋਂ ਘੱਟ ਨਹੀਂ ਹੈ। ਪਿਛਲੇ ਮਹੀਨੇ ਹੀ ਗਾਇਕਾ ਕੌਰ ਬੀ ਨੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕੀਤਾ ਹੈ। ਕੌਰ ਬੀ ਮੋਹਾਲੀ 'ਚ ਆਪਣੇ ਨਵੇਂ ਘਰ 'ਚ ਸ਼ਿਫਟ ਹੋ ਗਈ ਹੈ।

PunjabKesari

ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਉਸ ਨੇ ਨਵੇਂ ਘਰ ਦੀ ਇੱਕ ਝਲਕ ਦਿਖਾਈ ਸੀ।

PunjabKesari

ਕੌਰ ਬੀ ਨੇ ਇਕ ਤਸਵੀਰ ਦੀ ਕੈਪਸ਼ਨ 'ਚ ਵੀ ਲਿਖਿਆ ਸੀ, ''ਜਦੋਂ ਬਹੁਤ ਸਾਰੇ ਸੰਘਰਸ਼ ਅਤੇ ਧੱਕੇ ਖਾਣ ਤੋਂ ਬਾਅਦ ਇਕ ਸੁਫ਼ਨਿਆਂ ਦੀ ਚੀਜ਼ ਤੁਹਾਡੇ ਹੱਥ ਲੱਗੇ ਤਾਂ ਉਸ ਦਾ ਵੱਖਰਾ ਹੀ ਸੁੱਖ ਮਿਲਦਾ ਹੈ।"

PunjabKesari

ਇਨ੍ਹਾਂ 'ਚੋਂ ਕੁਝ ਤਸਵੀਰਾਂ 'ਚ ਕੌਰ ਬੀ ਆਪਣੇ ਨਵੇਂ ਘਰ 'ਚ ਸਕੂਨ ਨਾਲ ਬੈਠੀਨਜ਼ਰ ਆਈ ਸੀ। ਕੌਰ ਬੀ ਨੇ ਆਪਣੇ ਇਸ ਨਵੇਂ ਘਰ 'ਚ ਗੁਰੂ ਸਾਹਿਬ ਦੀ ਹਜ਼ੂਰੀ 'ਚ ਪਾਠ ਵੀ ਕਰਵਾਇਆ ਸੀ। ਕੌਰ ਬੀ ਦੀ ਇਸ ਅਚੀਵਮੈਂਟ 'ਤੇ ਬਹੁਤ ਸਾਰੇ ਸਿਤਾਰੇ ਤੇ ਪ੍ਰਸ਼ੰਸਕ ਕੌਰ ਬੀ ਨੂੰ ਵਧਾਈਆਂ ਦੇ ਰਹੇ ਹਨ। 

PunjabKesari

ਲੋਕਾਂ ਦੀ ਬਣੀ ਚਹੇਤੀ 
ਦੱਸ ਦਈਏ ਕਿ ਕੌਰ ਬੀ ਉਨ੍ਹਾਂ ਫੀਮੇਲ ਗਾਇਕਾਂ ਵਿਚੋਂ ਇਕ ਹੈ, ਜਿਸ ਨੇ ਬਹੁਤ ਸਾਰੇ ਸੁੰਦਰ ਅਤੇ ਸੁਪਰਹਿੱਟ ਟਰੈਕ ਗਾਏ ਹਨ। ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿਵੇਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣਾ ਹੈ। ਇਨ੍ਹਾਂ ਗੀਤਾਂ ਕਾਰਨ ਹੀ ਉਹ ਲੱਖਾਂ ਦਿਲ ਜਿੱਤਣ 'ਚ ਕਾਮਯਾਬ ਰਹੀ ਹੈ। ਕੌਰ ਬੀ ਨੇ ਬਹੁਤ ਹੀ ਘੱਟ ਉਮਰ 'ਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ। ਸੋਸ਼ਲ ਸਾਈਟਸ 'ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। 

PunjabKesari

ਇੰਝ ਪਹੁੰਚੀ ਬੁਲੰਦੀਆਂ 'ਤੇ
ਗਾਇਕਾ ਕੌਰ ਬੀ ਨੂੰ 'ਮਿੱਤਰਾਂ ਦੇ ਬੂਟ' ਗੀਤ ਨੇ ਬੁਲੰਦੀਆਂ 'ਤੇ ਪਹੁੰਚਾਇਆ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਬੁਲੰਦ ਅਵਾਜ਼ ਨਾਲ ਇਸ ਕਦਰ ਸ਼ਿੰਗਾਰਿਆ ਕਿ ਇਹ ਗੀਤ ਸੁਪਰ ਹਿੱਟ ਹੋ ਗਿਆ ਅਤੇ ਕੁਝ ਹੀ ਦਿਨਾਂ 'ਚ ਹਰੇਕ ਦੀ ਜ਼ੁਬਾਨ 'ਤੇ ਇਹ ਗੀਤ ਚੜ੍ਹ ਗਿਆ। ਇਸ ਗੀਤ ਨੂੰ ਉਨ੍ਹਾਂ ਨੇ ਜੈਜ਼ੀ ਬੀ ਨਾਲ ਗਾਇਆ। ਇਹ ਗੀਤ ਪੰਜਾਬ ਹੀ ਨਹੀਂ ਸਗੋਂ ਪੂਰੇ ਉੱਤਰ ਭਾਰਤ 'ਚ ਇੰਨਾ ਮਸ਼ਹੂਰ ਹੋਇਆ ਕਿ ਵਿਆਹਾਂ 'ਚ ਸਭ ਤੋਂ ਵੱਧ ਵੱਜਣ ਵਾਲਾ ਗੀਤ ਬਣ ਗਿਆ।

PunjabKesari

ਸਾਲ 2014 'ਚ ਕੌਰ ਬੀ ਦਾ ਗੀਤ 'ਤੇਰੇ ਪਿੱਛੇ ਹੁਣ ਤੱਕ ਫਿਰਾਂ ਮੈਂ ਕੁਆਰੀ ਤੂੰ ਕਿਤੇ ਹੋਰ ਕਿਤੇ ਮੰਗਣੀ ਕਰਾ ਤਾਂ ਨੀ ਲਈ' ਅਤੇ 'ਕਣਕਾਂ ਦਾ ਰੰਗ ਉਡਿੱਆ ਮੇਰੀ ਉੱਡਦੀ ਵੇਖ ਫੁੱਲਕਾਰੀ' ਸਮੇਤ ਕਈ ਗੀਤਾਂ ਨੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਪਾ ਦਿੱਤੀਆਂ। ਇਹੀ ਕਾਰਨ ਹੈ ਕਿ ਉਹ ਬਹੁਤ ਹੀ ਘੱਟ ਸਮੇਂ 'ਚ ਇੰਨੀ ਪ੍ਰਸਿੱਧ ਹੋ ਗਈ ਕਿ ਵੱਡੇ-ਵੱਡੇ ਗਾਇਕਾਂ ਨਾਲ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ।

PunjabKesari

ਕੌਰ ਬੀ ਦੀ ਪਹਿਲੀ ਪਸੰਦ ਬਣੇ ਇਹ ਕਲਾਕਾਰ
ਹਜ਼ਾਰਾਂ ਲੋਕਾਂ ਦੀ ਪਸੰਦ ਕੌਰ ਬੀ ਨੂੰ ਗਾਇਕਾਂ 'ਚੋਂ ਗੁਰਦਾਸ ਮਾਨ ਬੇਹੱਦ ਪਸੰਦ ਹਨ ਅਤੇ ਫ਼ਿਲਮ ਅਦਾਕਾਰਾਂ 'ਚੋਂ ਦਿਲਜੀਤ ਦੋਸਾਂਝ ਅਤੇ ਜਿੰਮੀ ਸ਼ੇਰਗਿੱਲ ਬੇਹੱਦ ਪਸੰਦ ਹਨ। ਉਨ੍ਹਾਂ ਦੇ ਪਸੰਦੀਦਾ ਅਦਾਕਾਰਾ ਪ੍ਰੀਤੀ ਸਪਰੂ ਹੈ। ਕੌਰ ਬੀ ਆਪਣੇ ਵਿਹਲੇ ਸਮੇਂ ਨੂੰ ਆਪਣੇ ਪਰਿਵਾਰ ਨਾਲ ਬਿਤਾਉਣਾ ਪਸੰਦ ਕਰਦੀ ਹੈ।

PunjabKesari

PunjabKesari


sunita

Content Editor sunita