ਵਿਆਹ ਨੂੰ ਇਕ ਮਹੀਨਾ ਪੂਰਾ ਹੋਣ ’ਤੇ ਕੈਟਰੀਨਾ ਕੈਫ ਨੇ ਪਤੀ ਵਿੱਕੀ ਕੌਸ਼ਲ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

01/11/2022 6:33:10 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਸਭ ਤੋਂ ਚਰਚਿਤ ਵਿਆਹ ਜੋੜੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਨੂੰ 9 ਜਨਵਰੀ ਨੂੰ ਇਕ ਮਹੀਨਾ ਪੂਰਾ ਹੋ ਚੁੱਕਾ ਹੈ। ਇਸ ਖ਼ਾਸ ਮੌਕੇ ’ਤੇ ਕੈਟਰੀਨਾ ਕੈਫ ਪਤੀ ਵਿੱਕੀ ਕੌਸ਼ਲ ’ਤੇ ਪਿਆਰ ਲੁਟਾਉਂਦੀ ਨਜ਼ਰ ਆਈ। ਕੈਟਰੀਨਾ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਵਿੱਕੀ ਕੌਸ਼ਲ ਨੂੰ ‘ਵਨ ਮੰਥ ਐਨੀਵਰਸਰੀ’ ’ਤੇ ਵਿਸ਼ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਛੱਤੀਸਗੜ੍ਹ ਦੀ ਮਹਿਲਾ ਦਾ ਦੋਸ਼, ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਨਾਲ 7 ਸਾਲ ਪਹਿਲਾਂ ਹੋਇਆ ਵਿਆਹ, ਪੜ੍ਹੋ ਪੂਰਾ ਮਾਮਲਾ

ਤਸਵੀਰ ’ਚ ਵਿੱਕੀ ਤੇ ਕੈਟਰੀਨਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ।

‘ਵਨ ਮੰਥ ਐਨੀਵਰਸਰੀ’ ’ਤੇ ਕੈਟਰੀਨਾ ਕੈਫ ਨੇ ਇੰਸਟਾਗ੍ਰਾਮ ’ਤੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚ ਉਹ ਆਪਣੇ ਪਤੀ ਵਿੱਕੀ ਕੌਸ਼ਲ ਦੀਆਂ ਬਾਹਾਂ ’ਚ ਦਿਖਾਈ ਦੇ ਰਹੀ ਹੈ। ਇੰਨਾ ਹੀ ਨਹੀਂ, ਵਿੱਕੀ ਕੌਸ਼ਲ ਸੈਲਫੀ ਕਲਿੱਕ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 

A post shared by Katrina Kaif (@katrinakaif)

ਕੈਟਰੀਨਾ ਤੇ ਵਿੱਕੀ ਦੇ ਇਸ ਪਿਆਰ ਭਰੇ ਪਲ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਚੰਗੀ ਵਿਆਹੁਤਾ ਜ਼ਿੰਦਗੀ ਦੀ ਦੁਆ ਕਰ ਰਹੇ ਹਨ। ਵਿੱਕੀ ਤੇ ਕੈਟਰੀਨਾ ਦੀ ਇਸ ਤਸਵੀਰ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਜੋੜੀ ’ਚ ਕਿੰਨਾ ਪਿਆਰ ਹੈ।

ਹੁਣ ਤੱਕ ਕੈਟਰੀਨਾ ਦੀ ਇਸ ਪੋਸਟ ’ਤੇ 56 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਸ਼ੰਸਕ ਇਸ ਤਸਵੀਰ ਨੂੰ ਕਿੰਨਾ ਪਸੰਦ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News