ਕੈਟਰੀਨਾ ਕੈਫ ਨੇ ਸਕੂਲ ਦੇ ਬੱਚਿਆਂ ਨਾਲ ਕੀਤੀ ਖ਼ੂਬ ਮਸਤੀ, ਵੀਡੀਓ ਵਾਇਰਲ

Monday, Sep 26, 2022 - 04:00 PM (IST)

ਕੈਟਰੀਨਾ ਕੈਫ ਨੇ ਸਕੂਲ ਦੇ ਬੱਚਿਆਂ ਨਾਲ ਕੀਤੀ ਖ਼ੂਬ ਮਸਤੀ, ਵੀਡੀਓ ਵਾਇਰਲ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨੇ ਨਾ ਸਿਰਫ਼ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ, ਸਗੋਂ ਉਹ ਆਪਣੇ ਡਾਂਸ ਨਾਲ ਦਰਸ਼ਕਾਂ ਨੂੰ ਵੀ ਪ੍ਰਭਾਵਿਤ ਕਰ ਚੁੱਕੀ ਹੈ। 'ਸ਼ੀਲਾ ਕੀ ਜਵਾਨੀ' ਅਤੇ 'ਚਿਕਨੀ ਚਮੇਲੀ' ਵਰਗੇ ਗੀਤਾਂ 'ਤੇ ਉਨ੍ਹਾਂ ਦਾ ਡਾਂਸ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕੈਟਰੀਨਾ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਅਦਾਕਾਰਾ ਸਕੂਲੀ ਬੱਚਿਆਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਇੱਕ ਟਵਿੱਟਰ ਯੂਜ਼ਰ ਨੇ ਇਕ ਵੀਡੀਓ ਨੂੰ ਸ਼ੇਅਰ ਕੀਤਾ ਹੈ, ਜਿਸ ਦੇ ਮੁਤਾਬਕ ਕੈਟਰੀਨਾ ਦੀ ਵੀਡੀਓ ਮਾਊਂਟੇਨ ਵਿਊ ਸਕੂਲ ਦੀ ਹੈ, ਜਿੱਥੇ ਅਦਾਕਾਰਾ ਸਕੂਲੀ ਬੱਚਿਆਂ ਨਾਲ ਇੱਕ ਈਵੈਂਟ ਲਈ ਨਜ਼ਰ ਆ ਰਹੀ ਹੈ। ਦੇਖਿਆ ਜਾ ਸਕਦਾ ਹੈ ਕਿ ਇਸ ਦੌਰਾਨ ਅਦਾਕਾਰਾ ਕਾਫ਼ੀ ਸਿੰਪਲ ਲੁੱਕ 'ਚ ਨਜ਼ਰ ਆਈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਊਥ ਦੇ ਮਸ਼ਹੂਰ ਗੀਤ 'ਪਲਮ ਪਿੱਟਾ ਪਿੱਟਾ' 'ਤੇ ਬੱਚਿਆਂ ਨਾਲ ਡਾਂਸ ਕੀਤਾ।

ਦੱਸ ਦਈਏ ਕਿ ਕੈਟਰੀਨਾ ਕੈਫ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹ ਜਿਸ ਤਰ੍ਹਾਂ ਨਾਲ ਬੱਚਿਆਂ 'ਚ ਸਾਦਗੀ ਦਾ ਆਨੰਦ ਲੈ ਰਹੀ ਹੈ, ਉਨ੍ਹਾਂ ਦੇ ਅੰਦਾਜ਼ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਯੂਜ਼ਰਸ ਉਨ੍ਹਾਂ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। 

ਜੇਕਰ ਗੱਲ ਕਰੀਏ ਕੈਟਰੀਨਾ ਦੇ ਵਰਕਫਰੰਟ ਦੀ ਤਾਂ ਉਸ ਫ਼ਿਲਮ 'ਫੋਨ ਭੂਤ' 4 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਇੱਕ ਡਰਾਉਣੀ ਕਾਮੇਡੀ ਫ਼ਿਲਮ ਹੈ, ਜਿਸ 'ਚ ਅਦਾਕਾਰਾ ਨਾਲ ਸਿਧਾਂਤ ਚਤੁਰਵੇਦੀ, ਈਸ਼ਾਨ ਖੱਟਰ ਅਤੇ ਜੈਕੀ ਸ਼ਰਾਫ ਵਰਗੇ ਕਲਾਕਾਰ ਹਨ। ਇਸ ਤੋਂ ਇਲਾਵਾ ਕੈਟਰੀਨਾ ਕੈਫ ਸਲਮਾਨ ਖ਼ਾਨ ਨਾਲ ਸਾਲ 2023 'ਚ ਆਉਣ ਵਾਲੀ ਫ਼ਿਲਮ 'ਟਾਈਗਰ' ਨੂੰ ਲੈ ਕੇ ਵੀ ਚਰਚਾ 'ਚ ਹੈ।


author

sunita

Content Editor

Related News