ਪਰਿਣੀਤੀ ਚੋਪੜਾ ਤੋਂ ਲੈ ਕੇ ਕੈਟਰੀਨਾ ਕੈਫ ਤੱਕ, ਇਨ੍ਹਾਂ ਅਭਿਨੇਤਰੀਆਂ ਨੇ ਮਨਾਇਆ 'ਕਰਵਾ ਚੌਥ'
Thursday, Nov 02, 2023 - 01:12 PM (IST)

ਮੁੰਬਈ (ਬਿਊਰੋ) : ਬੀਤੇ ਦਿਨੀਂ ਦੇਸ਼ ਭਰ 'ਚ ਕਰਵਾ ਚੌਥ ਦੇ ਵਰਤ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਆਮ ਲੋਕਾਂ ਦੇ ਨਾਲ-ਨਾਲ ਫ਼ਿਲਮੀ ਸਿਤਾਰੇ ਵੀ ਇਸ ਤਿਉਹਾਰ ਨੂੰ ਬਹੁਤ ਹੀ ਚਾਅ ਨਾਲ ਮਨਾਉਂਦੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵਾਰ ਪਰਿਣੀਤੀ ਚੋਪੜਾ, ਕਿਆਰਾ ਅਡਵਾਨੀ, ਆਥਿਆ ਸ਼ੈੱਟੀ ਤੇ ਸੰਨੀ ਦਿਓਲ ਦੀ ਨੂੰਹ ਦ੍ਰਿਸ਼ਾ ਅਚਾਰਿਆ ਦਾ ਪਹਿਲਾ ਕਰਵਾ ਚੌਥ ਸੀ। ਇਨ੍ਹਾਂ ਜੋੜੀਆਂ ਦੇ ਨਾਲ-ਨਾਲ ਹੋਰ ਫ਼ਿਲਮੀ ਹਸੀਨਾਵਾਂ ਨੇ ਵੀ ਇਸ ਵਰਤ ਨੂੰ ਬਹੁਤ ਵਧੀਆਂ ਤਰੀਕੇ ਨਾਲ ਮਨਾਇਆ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅਭਿਨੇਤਰੀਆਂ ਦਾ ਰਵਾਇਤੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ
ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ ਆਪਣਾ ਪਹਿਲਾ ਕਰਵਾ ਚੌਥ ਮਨਾਇਆ ਹੈ। ਕਿਆਰਾ ਨੇ ਆਪਣਾ ਪਹਿਲਾ ਕਰਵਾ ਚੌਥ ਬਹੁਤ ਹੀ ਖਾਸ ਤਰੀਕੇ ਨਾਲ ਮਨਾਇਆ ਹੈ। ਸਿਧਾਰਥ ਨੇ ਪ੍ਰਸ਼ੰਸਕਾਂ ਨੂੰ ਕਰਵਾ ਚੌਥ ਦੀ ਝਲਕ ਦਿਖਾਈ ਹੈ। ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਕਰਵਾ ਚੌਥ ਮਨਾਉਣ ਲਈ ਦਿੱਲੀ ਗਏ ਸਨ। ਜਦੋਂ ਇਹ ਜੋੜਾ ਦਿੱਲੀ ਜਾ ਰਿਹਾ ਸੀ ਤਾਂ ਸਾਰਿਆਂ ਨੂੰ ਲੱਗਾ ਕਿ ਇਹ ਬਹੁਤ ਖਾਸ ਹੋਣ ਵਾਲਾ ਹੈ। ਸਿਧਾਰਥ ਨੇ ਕਰਵਾ ਚੌਥ ਦੀ ਤਸਵੀਰ ਸ਼ੇਅਰ ਕੀਤੀ ਹੈ।
ਕੈਟਰੀਨਾ ਕੈਫ-ਵਿੱਕੀ ਕੌਸ਼ਲ
ਨਤਾਸ਼ਾ ਦਲਾਲ- ਵਰੁਣ ਧਵਨ
ਪਰਿਣੀਤੀ ਚੋਪੜਾ- ਰਾਘਵ ਚੱਢਾ
ਸੋਨਾਲੀ ਬੇਂਦਰੇ
ਅੰਕਿਤਾ ਲੋਖੰਡੇ- ਵਿੱਕੀ ਜੈਨ
ਸ਼ਿਲਪਾ ਸ਼ੈੱਟੀ - ਰਾਜ ਕੁੰਦਰਾ
ਪ੍ਰਿਯੰਕਾ ਚੋਪੜਾ- ਨਿਕ ਜੋਨਸ