ਕਾਰਤਿਕ ਆਰੀਅਨ ਨੂੰ ਫਿਰ ਹੋਇਆ ਕਰੋਨਾ, ਅਦਾਕਾਰ ਨੇ ਕਿਹਾ- ‘ਕੋਵਿਡ ਕੋਲ ਰਿਹਾ ਨਹੀਂ ਗਿਆ’

Saturday, Jun 04, 2022 - 05:31 PM (IST)

ਕਾਰਤਿਕ ਆਰੀਅਨ ਨੂੰ ਫਿਰ ਹੋਇਆ ਕਰੋਨਾ, ਅਦਾਕਾਰ ਨੇ ਕਿਹਾ- ‘ਕੋਵਿਡ ਕੋਲ ਰਿਹਾ ਨਹੀਂ ਗਿਆ’

ਮੁੰਬਈ: ਕਾਰਤਿਕ ਆਰੀਅਨ ਦੀ ਹਾਲ ਹੀ ਕਾਰਤਿਰ ਆਰੀਅਨ ਦੀ ਫ਼ਿਲਮ 'ਭੂਲ ਭੁਲਾਇਆ 2' ਇਨੀਂ ਦਿਨੀਂ ਚਰਚਾ ’ਚ ਹੈ। ਫ਼ਿਲਮ ਨੇ ਬਾਕਸ ਆਫ਼ਿਸ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਕਾਰਤਿਕ ਨੇ ਹਾਲ ਹੀ ’ਚ  ਸੋਸ਼ਲ ਮੀਡੀਆ ’ਤੇ ਇਕ ਖ਼ਬਰ ਸਾਂਝੀ ਕੀਤੀ ਹੈ ਜੋ ਕਿ ਉਨ੍ਹਾਂ ਨੂੰ ਫ਼ਿਰ ਤੋਂ ਕਰੋਨਾ ਹੋ ਗਿਆ ਹੈ । ਕਾਰਤਿਕ ਆਰੀਅਨ ਦੂਸਰੀ ਵਾਰ ਕੋਰੋਨਾ ਦੀ ਲਪੇਟ ’ਚ  ਆ ਗਏ ਹਨ।

PunjabKesari

ਕਾਰਤਿਕ ਆਰੀਅਨ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਉਨ੍ਹਾਂ ਨੇ ਆਪਣੇ 'ਭੂਲ ਭੁਲਾਇਆ 2' ਦੀ ਕਾਮਯਾਬੀ ਦੇ ਵੱਲ ਇਸ਼ਾਰਾ ਕਰਦੇ ਕੈਪਸ਼ਨ ’ਚ ਲਿਖਿਆ ਕਿ ‘ਸਾਰਾ ਕੁਝ ਇੰਨਾ ਪੋਜ਼ਟਿਵ ਚੱਲ ਰਿਹਾ ਸੀ ਕਿ ਕੋਰੋਨਾ ਕੋਲ ਰਿਹਾ ਨਹੀਂ ਗਿਆ’ ਇਸ ਦੇ ਨਾਲ ਉਨ੍ਹਾਂ ਨੇ ਇਕ ਈਮੋਜੀ ਵੀ ਬਣਾਇਆ ਹੈ। ਇਸ ਪੋਸਟ ’ਤੇ ਯੂਜ਼ਰ ਕੁਮੈਂਟ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਦੂਜੀ ਵਾਰ ਹੈ ਜਦੋਂ ਕਾਰਤਿਕ ਆਰੀਅਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਤੋਂ ਪਹਿਲਾਂ ਵੀ ਅਦਾਕਾਰ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। 22 ਮਾਰਚ 2021 ਨੂੰ ਕਾਰਤਿਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਪਲੱਸ ਸਾਈਨ ਦੇ ਨਾਲ ਆਪਣੇ ਕਰੋਨਾ ਵਾਇਰਸ ਦਾ ਸੂਚਿਤ ਕੀਤਾ ਸੀ ਅਤੇ ਨਾਲ ਹੀ ਉਸਦੀ ਤੰਦਰੁਸਤੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਵੀ ਕੀਤੀ ਸੀ। 

ਇਹ ਦਿਨ ਕਾਰਤਿਕ ਆਰੀਅਨ ਹੁਣ ਆਪਣੀ ਫ਼ਿਲਮ  'ਭੂਲ ਭੁਲਾਇਆ 2' ਨੂੰ ਲੈ ਕੇ ਸੁਰਖੀਆਂ ’ਚ ਹਨ। ਫ਼ਿਲਮ ਦੋ ਹਫ਼ਤੇ ’ਚ 137 ਕਰੋੜ ਕਮਾਈ ਕਰ ਚੁੱਕੀ ਹੈ। ਇਸ ਫ਼ਿਲਮ ’ਚ ਅਦਾਕਾਰ ਨਾਲ ਕਿਆਰਾ ਅਡਵਾਨੀ ਅਤੇ ਤਬੂ ਖ਼ਾਸ ਭੂਮਿਕਾ ’ਚ ਨਜ਼ਰ ਆਏ ਹਨ।


author

Harnek Seechewal

Content Editor

Related News