ਕਾਰਤਿਕ ਤੇ ਅਨੰਨਿਆ ਨੇ ਕੀਤੀ ‘ਤੂੰ ਮੇਰੀ ਮੈਂ ਤੇਰਾ, ਮੈਂ ਤੇਰਾ ਤੂੰ ਮੇਰੀ’ ਦੀ ਪ੍ਰਮੋਸ਼ਨ
Friday, Dec 12, 2025 - 09:19 AM (IST)
ਮੁੰਬਈ- ਅੰਧੇਰੀ ਵਿਚ ਅਦਾਕਾਰ ਕਾਰਤਿਕ ਆਰੀਅਨ ਅਤੇ ਅਦਾਕਾਰਾ ਅਨੰਨਿਆ ਪਾਂਡੇ ਨੇ ਆਪਣੀ ਫਿਲਮ ‘ਤੂ ਮੇਰੀ ਮੈਂ ਤੇਰਾ, ਮੈਂ ਤੇਰਾ ਤੂ ਮੇਰੀ’ ਦੀ ਪ੍ਰਮੋਸ਼ਨ ਕੀਤੀ। ਹੁਣੇ ਜਿਹੇ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਸੀ, ਜਿਸ ਨੇ ਪ੍ਰਸ਼ੰਸਕਾਂ ਵਿਚ ਕ੍ਰੇਜ਼ ਹੋਰ ਵਧਾ ਦਿੱਤਾ ਹੈ।
ਕਾਰਤਿਕ ਆਰੀਅਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਫਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਸੀ, ਜੋ ਵਾਇਰਲ ਹੋ ਗਿਆ। ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਹ ਫਿਲਮ 25 ਦਸੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਉੱਥੇ ਹੀ, ਅੰਧੇਰੀ ਵਿਚ ਅਕਾਂਕਸ਼ਾ ਪੁਰੀ ਨੂੰ ਦੇਖਿਆ ਗਿਆ।
