ਕਾਰਤਿਕ ਨੇ ਸਾਂਝੀ ਕੀਤੀ ਕੋਰੋਨਾ ਸੈਲਫੀ, ਲੌਕਡਾਊਨ ਤੇ ਨਾਈਟ ਕਰਫਿਊ ਨੂੰ ਲੈ ਕੇ ਆਖੀ ਇਹ ਗੱਲ

Saturday, Mar 27, 2021 - 04:30 PM (IST)

ਕਾਰਤਿਕ ਨੇ ਸਾਂਝੀ ਕੀਤੀ ਕੋਰੋਨਾ ਸੈਲਫੀ, ਲੌਕਡਾਊਨ ਤੇ ਨਾਈਟ ਕਰਫਿਊ ਨੂੰ ਲੈ ਕੇ ਆਖੀ ਇਹ ਗੱਲ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਕਾਰਤਿਕ ਆਰਿਅਨ ਪਿਛਲੇ ਸੋਮਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਆਪਣੇ ਘਰ 'ਚ ਹੀ ਕੁਆਰੰਟਾਈਨ ਕਰ ਲਿਆ ਸੀ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਸਨਕਿਸਡ ਸੈਲਫੀ ਸ਼ੇਅਰ ਕੀਤੀ ਹੈ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 
 

A post shared by KARTIK AARYAN (@kartikaaryan)

ਇਸ ਸੈਲਫੀ 'ਚ ਕਾਰਤਿਕ ਆਰਿਅਨ ਨੇ ਰੈੱਡ ਕਲਰ ਦੀ ਟੀ-ਸ਼ਰਟ ਪਹਿਨੀ ਹੈ, ਜਿਸ 'ਚ ਉਹ ਪੋਜ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਅਦਾਕਾਰ ਨੇ ਇਕ ਮਜ਼ੇਦਾਰ ਕੈਪਸ਼ਨ ਵੀ ਲਿਖੀ ਹੈ। ਉਨ੍ਹਾਂ ਲਿਖਿਆ, 'ਮੇਰਾ ਲਾਕਡਾਊਨ ਹੋ ਗਿਆ। ਤੁਹਾਡੇ ਸਾਰਿਆਂ ਦਾ ਨਾਈਟ ਕਰਫਿਊ ਹੋਵੇ।' ਅਦਾਕਾਰ ਦੀ ਇਸ ਤਸਵੀਰ ਨੂੰ ਅਜੇ ਇੰਟਰਨੈੱਟ 'ਤੇ ਆਏ ਕੁਝ ਹੀ ਘੰਟੇ ਹੋਏ ਹਨ ਪਰ ਇਸ ਤਸਵੀਰ ਨੂੰ ਹੁਣ ਤਕ 6 ਲੱਖ ਤੋਂ ਜ਼ਿਆਦਾ ਲੋਕ ਲਾਈਕ ਮਿਲ ਚੁੱਕੇ ਹਨ।

PunjabKesari
ਦੱਸ ਦੇਈਏ ਕਿ ਕਾਰਤਿਕ ਆਰਿਅਨ 22 ਮਾਰਚ ਸੋਮਵਾਰ ਨੂੰ ਕੋਰੋਨਾ ਪਾਜ਼ੇਟਿਵ ਹੋ ਗਏ ਸਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰ ਦਿੱਤੀ ਸੀ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਅਦਾਕਾਰ ਨੇ ਲਿਖਿਆ, 'ਪਾਜ਼ੇਟਿਵ ਹੋ ਗਿਆ ਹਾਂ, ਦੁਆ ਕਰੋ।'


author

sunita

Content Editor

Related News