ਟੁੱਟ ਗਿਆ ਕਰਨ ਜੌਹਰ ਤੇ ਕਾਰਤਿਕ ਆਰੀਅਨ ਦਾ ‘ਦੋਸਤਾਨਾ’, ਦੋ ਸਾਲ ਬਾਅਦ ਫ਼ਿਲਮ ’ਚੋਂ ਹੋਏ ਬਾਹਰ

Friday, Apr 16, 2021 - 03:05 PM (IST)

ਟੁੱਟ ਗਿਆ ਕਰਨ ਜੌਹਰ ਤੇ ਕਾਰਤਿਕ ਆਰੀਅਨ ਦਾ ‘ਦੋਸਤਾਨਾ’, ਦੋ ਸਾਲ ਬਾਅਦ ਫ਼ਿਲਮ ’ਚੋਂ ਹੋਏ ਬਾਹਰ

ਮੁੰਬਈ (ਬਿਊਰੋ)– ਬਾਲੀਵੁੱਡ ਜਗਤ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਰਨ ਜੌਹਰ ਦੀ ਫ਼ਿਲਮ ‘ਦੋਸਤਾਨਾ 2’ ’ਚ ਮੁੱਖ ਭੂਮਿਕਾ ਨਿਭਾਅ ਰਹੇ ਅਦਾਕਾਰ ਕਾਰਤਿਕ ਆਰੀਅਨ ਨੂੰ ਫ਼ਿਲਮ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸ ਫ਼ਿਲਮ ਦਾ ਐਲਾਨ ਸਾਲ 2018 ’ਚ ਕੀਤਾ ਗਿਆ ਸੀ। ਸਾਲ 2008 ਦੀ ਹਿੱਟ ਫ਼ਿਲਮ ਦਾ ਇਹ ਸੀਕੁਅਲ ਸੀ। ਇਸ ’ਚ ਪ੍ਰਿਅੰਕਾ ਚੋਪੜਾ, ਜੌਨ ਅਬ੍ਰਾਹਮ ਤੇ ਅਭਿਸ਼ੇਕ ਬੱਚਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਫ਼ਿਲਮ ਦੇ ਸੀਕੁਅਲ ’ਚ ਸਵਰਗੀ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਜਾਨ੍ਹਵੀ ਕਪੂਰ ਵੀ ਮੁੱਖ ਭੂਮਿਕਾ ਨਿਭਾਅ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : ਬਲੈਕ ਬੋਰਡ ’ਤੇ ‘ਊੜਾ ਆੜਾ’ ਲਿਖ ਜਦੋਂ ਇਸ ਲੜਕੇ ਨੇ ਬਣਾਇਆ ਸਤਿੰਦਰ ਸਰਤਾਜ ਦਾ ਸਕੈੱਚ

ਇਸ ਤੋਂ ਇਲਾਵਾ ਨਵੇਂ ਕਲਾਕਾਰ ਲਕਸ਼ੇ ਵੀ ਇਸ ਫ਼ਿਲਮ ਨਾਲ ਬਾਲੀਵੁੱਡ ’ਚ ਕਦਮ ਰੱਖਣ ਵਾਲੇ ਹਨ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਨਾਲ ਜੁੜੇ ਇਕ ਸੂਤਰ ਨੇ ਇਸ਼ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 20 ਦਿਨ ਦਾ ਸ਼ੂਟ ਕਰਨ ਤੋਂ ਬਾਅਦ ਅਦਾਕਾਰ ਨੇ ਅੱਗੇ ਡੇਟਸ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਅਦਾਕਾਰ ਕੋਲ ਸਮਾਂ ਨਹੀਂ ਹੈ ਤੇ ਅੱਗੇ ਦੀਆਂ ਡੇਟਸ ’ਚ ਉਸ ਕੋਲ ਕਾਫੀ ਕੰਮ ਹੈ।

 
 
 
 
 
 
 
 
 
 
 
 
 
 
 
 

A post shared by KARTIK AARYAN (@kartikaaryan)

ਹਾਲਾਂਕਿ ਖ਼ਬਰਾਂ ਦੀ ਮੰਨੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਆਰੀਅਨ ਨੂੰ ਫ਼ਿਲਮ ਦੀ ਸਕ੍ਰਿਪਟ ਪਸੰਦ ਨਹੀਂ ਆਈ ਸੀ। ਕ੍ਰੀਏਟਿਵ ਸਮੱਸਿਆ ਦੇ ਚਲਦਿਆਂ ਉਸ ਦੀ ਡਾਇਰੈਕਟਰ ਨਾਲ ਵੀ ਅਣਬਣ ਚੱਲ ਰਹੀ ਸੀ। ਕਰਨ ਜੌਹਰ ਤੇ ਉਸ ਦੀ ਟੀਮ ਨੂੰ ਅਦਾਕਾਰ ਦੀ ਇਹ ਗੱਲ ਪਸੰਦ ਨਹੀਂ ਆਈ ਤੇ ਹੁਣ ਉਨ੍ਹਾਂ ਨੇ ਆਉਣ ਵਾਲੇ ਸਮੇਂ ’ਚ ਕਾਰਤਿਕ ਨਾਲ ਹੱਥ ਮਿਲਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਰਤਿਕ ਦੀ ਜਗ੍ਹਾ ਇਸ ਫ਼ਿਲਮ ’ਚ ਕੌਣ ਹੋਵੇਗਾ, ਇਸ ’ਤੇ ਅਜੇ ਤਕ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਹੋ ਗਈ ਦੀਪ ਸਿੱਧੂ ਦੀ ਜ਼ਮਾਨਤ? ਦਲਜੀਤ ਕਲਸੀ ਤੋਂ ਜਾਣੋ ਸੱਚਾਈ (ਵੀਡੀਓ)

ਦੱਸਣਯੋਗ ਹੈ ਕਿ ਸਾਲ 2019 ’ਚ ਕਾਰਤਿਕ ਆਰੀਅਨ ਤੇ ਜਾਨ੍ਹਵੀ ਕਪੂਰ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਅੰਮ੍ਰਿਤਸਰ ਤੋਂ ਇਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ। ਕਾਰਤਿਕ ਆਰੀਅਨ ਨੇ ਵੀ ਕਰਨ ਜੌਹਰ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਉਹ ‘ਦੋਸਤਾਨਾ 2’ ਦੇ ਸਫਰ ਤੋਂ ਪਹਿਲਾਂ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਟੀਮ ਨੇ ਫ਼ਿਲਮ ਦਾ ਦੂਜਾ ਸ਼ੂਟ ਕ੍ਰਿਸਮਸ ਦੌਰਾਨ ਖ਼ਤਮ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News