#AskKartik ਸੈਸ਼ਨ ’ਚ ਕਾਰਤਿਕ ਆਰੀਅਨ ਨੇ ਦੱਸਿਆ ਆਪਣੇ ਦਿਲ ਦਾ ਹਾਲ

Monday, Jun 19, 2023 - 11:15 AM (IST)

#AskKartik ਸੈਸ਼ਨ ’ਚ ਕਾਰਤਿਕ ਆਰੀਅਨ ਨੇ ਦੱਸਿਆ ਆਪਣੇ ਦਿਲ ਦਾ ਹਾਲ

ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਰੋਮਾਂਟਿਕ ਸੰਗੀਤਕ ਲਵ ਸਟੋਰੀ ‘ਸੱਤਿਆਪ੍ਰੇਮ ਕੀ ਕਥਾ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਇਹ ਫ਼ਿਲਮ ਇਸ ਮਹੀਨੇ ਦੇ ਅਖੀਰ ’ਚ ਰਿਲੀਜ਼ ਹੋਵੇਗੀ ਪਰ ਅਦਾਕਾਰ ਦੀ ਇਸ ‘ਪ੍ਰੇਮ ਕਥਾ’ ਨੂੰ ਲੈ ਕੇ ਲੋਕਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਸ ਲਈ ਕਾਰਤਿਕ, ਜੋ ਦੇਸ਼ ਭਰ ’ਚ ਇਕ ਵਿਸ਼ਾਲ ਫੈਨ ਫਾਲੋਇੰਗ ਸਾਂਝਾ ਕਰਦਾ ਹੈ ਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜਿਆ ਰਹਿੰਦਾ ਹੈ, ਨੇ ਹਾਲ ਹੀ ’ਚ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨ ਤੇ ਸਵਾਲਾਂ ਦੇ ਜਵਾਬ ਦੇਣ ਲਈ #AskKartik ਨਾਂ ਦੇ ਇਕ ਸੈਸ਼ਨ ਦੀ ਮੇਜ਼ਬਾਨੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਗਾਇਕਾ ਮਿਸ ਪੂਜਾ ਨੇ ਅਚਾਨਕ ਸੋਸ਼ਲ ਮੀਡੀਆ ਨੂੰ ਕਿਹਾ 'ਬਾਏ-ਬਾਏ', ਸਾਂਝੀ ਕੀਤੀ ਇਹ ਆਖ਼ਰੀ ਪੋਸਟ

ਇਕ ਪ੍ਰਸ਼ੰਸਕ ਨੇ ਪੁੱਛਿਆ, ‘‘ਤੁਸੀਂ ਅਰੇਂਜ ਮੈਰਿਜ ਕਰੋਗੇ ਜਾਂ ਲਵ ਮੈਰਿਜ? ਮਾਲਾ ਆਂਟੀ ਕੋਲ ਬਹੁਤ ਸਾਰੇ ਰਿਸ਼ਤੇ ਆਉਂਦੇ ਹੋਣਗੇ?’’ ਇਸ ’ਤੇ ਕਾਰਤਿਕ ਨੇ ਜਵਾਬ ਦਿੱਤਾ, ‘‘ਲਵ ਅਰੇਂਜਡ ਮੈਰਿਜ!!! ਰਿਸ਼ਤੇ ਤਾਂ ਆਉਂਦੇ ਹਨ... ਡੇਲੀ।’’

ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਸੱਚੇ ਪਿਆਰ ਬਾਰੇ ਪੁੱਛਿਆ? ਕਾਰਤਿਕ ਨੇ ਕਿਹਾ, ‘‘ਮੈਂ ਸੋਚਿਆ ਸੀ ਕਿ ਮੈਂ ਪਿਆਰ ’ਚ ਬਦਕਿਸਮਤ ਹਾਂ।’’ ਤੁਹਾਨੂੰ ਦੱਸ ਦੇਈਏ ਕਾਰਤਿਕ ਤੇ ਕਿਆਰਾ ਅਡਵਾਨੀ ਸਟਾਰਰ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ 29 ਜੂਨ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News