ਕਾਰਤਿਕ ਆਰੀਅਨ ਦੀ ਮਾਂ ਨੇ ਕੈਂਸਰ ਨੂੰ ਦਿੱਤੀ ਮਾਤ, ਅਦਾਕਾਰ ਨੇ ਸਾਂਝੀ ਕੀਤੀ ਭਾਵੁਕ ਪੋਸਟ

Saturday, May 06, 2023 - 01:33 PM (IST)

ਕਾਰਤਿਕ ਆਰੀਅਨ ਦੀ ਮਾਂ ਨੇ ਕੈਂਸਰ ਨੂੰ ਦਿੱਤੀ ਮਾਤ, ਅਦਾਕਾਰ ਨੇ ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਮਾਂ ਮਾਲਾ ਤਿਵਾਰੀ ਹੁਣ ਕੈਂਸਰ ਤੋਂ ਮੁਕਤ ਹੈ। ਕਾਰਤਿਕ ਆਰੀਅਨ ਨੇ ਆਪਣੀ ਮਾਂ ਲਈ ਇਕ ਦਿਲ ਨੂੰ ਛੂਹਣ ਵਾਲਾ ਨੋਟ ਸਾਂਝਾ ਕੀਤਾ ਹੈ, ਜੋ ਕਿ ਜਾਨਲੇਵਾ ਬੀਮਾਰੀ ’ਤੇ ਕਾਬੂ ਪਾ ਚੁੱਕੀ ਹੈ ਤੇ ਜ਼ਿੰਦਗੀ ਦੇ ਇਕ ਸੁੰਦਰ ਸਫ਼ਰ ’ਤੇ ਅੱਗੇ ਵੱਧ ਰਹੀ ਹੈ। ਇਹ ਅਦਾਕਾਰ ਤੇ ਉਸ ਦੇ ਪੂਰੇ ਪਰਿਵਾਰ ਲਈ ਜ਼ਿੰਦਗੀ ਦੇ ਸਭ ਤੋਂ ਵਧੀਆ ਪਲਾਂ ’ਚੋਂ ਇਕ ਹੈ। ਇਹੀ ਖ਼ੁਸ਼ੀ ਕਾਰਤੀ ਨੇ ਆਪਣੀ ਪੋਸਟ ’ਚ ਵੀ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਦੇ ਸ਼ੋਅ 'ਚ ਫ਼ਿਲਮ 'ਗੋਡੇ ਗੋਡੇ ਚਾਅ' ਦੀ ਚਰਚਾ, ਜਦੋਂ ਕਾਮੇਡੀਅਨ ਨੇ ਸੋਨਮ ਦੀ ਤਸਵੀਰ ਵੇਖ ਆਖ ਦਿੱਤੀ ਇਹ ਗੱਲ

ਕਾਰਤਿਕ ਆਰੀਅਨ ਨੇ ਇੰਸਟਾਗ੍ਰਾਮ ’ਤੇ ਆਪਣੀ ਪੋਸਟ ’ਚ ਆਪਣੀ ਮਾਂ ਦੀ ਹਿੰਮਤ ਦੀ ਤਾਰੀਫ਼ ਕੀਤੀ ਹੈ ਤੇ ਉਨ੍ਹਾਂ ਮੁਸ਼ਕਿਲ ਪਲਾਂ ਬਾਰੇ ਵੀ ਦੱਸਿਆ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਪਿਆਰ ਤੇ ਸਮਰਥਨ ਬਾਰੇ ਸਿੱਖਿਆ ਦਿੱਤੀ ਹੈ। ਕਾਰਤਿਕ ਆਰੀਅਨ ਨੇ ਲਿਖਿਆ ਹੈ, ‘‘ਇਸ ਮਹੀਨੇ ਦੌਰਾਨ ਕੁਝ ਸਮਾਂ ਪਹਿਲਾਂ ਕੈਂਸਰ ਵਰਗੀ ਬੀਮਾਰੀ ਨੇ ਸਾਡੇ ਘਰ ’ਚ ਦਾਖ਼ਲ ਹੋ ਕੇ ਸਾਡੇ ਪਰਿਵਾਰ ਦੀ ਜ਼ਿੰਦਗੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ।’’

ਉਨ੍ਹਾਂ ਨੇ ਇਸ ਪੋਸਟ ’ਚ ਅੱਗੇ ਲਿਖਿਆ, ‘‘ਅਸੀਂ ਨਿਰਾਸ਼ ਹੋਣ ਦੇ ਨਾਲ-ਨਾਲ ਬੇਵੱਸ ਵੀ ਸੀ ਪਰ ਮੇਰੀ ਮਾਂ ਦੀ ਇੱਛਾ ਸ਼ਕਤੀ ਤੇ ਕਦੇ ਵੀ ਹਾਰ ਨਾ ਮੰਨਣ ਦੀ ਆਦਤ ਦਾ ਧੰਨਵਾਦ, ਜਿਸ ਕਾਰਨ ਅਸੀਂ ਬਹੁਤ ਹਿੰਮਤ ਨਾਲ ਅੱਗੇ ਵਧੇ ਤੇ ਹਨੇਰੇ ਨੂੰ ਜਿੱਤ ਲਿਆ ਤੇ ਇਹ ਲੜਾਈ ਸਾਨੂੰ ਜਿੱਤਣੀ ਪਈ। ਆਖ਼ਰਕਾਰ ਇਸ ਨੇ ਸਾਨੂੰ ਕੀ ਸਿਖਾਇਆ ਹੈ ਤੇ ਜੋ ਅਸੀਂ ਹਰ ਰੋਜ਼ ਸਿੱਖ ਰਹੇ ਹਾਂ ਉਹ ਇਹ ਹੈ ਕਿ ਤੁਹਾਡੇ ਪਰਿਵਾਰ ’ਚ ਪਿਆਰ ਤੇ ਸਮਰਥਨ ਤੋਂ ਵਧੀਆ ਹੋਰ ਕੁਝ ਨਹੀਂ ਹੈ।’’

PunjabKesari

ਇਸ ਤੋਂ ਪਹਿਲਾਂ ਵੀ ਕਾਰਤਿਕ ਆਰੀਅਨ ਆਪਣੀ ਮਾਂ ਨਾਲ ਸੋਸ਼ਲ ਮੀਡੀਆ ’ਤੇ ਪੋਸਟ ਕਰ ਚੁੱਕੇ ਹਨ। ਉਸ ਵੀਡੀਓ ’ਚ ਕਾਰਤਿਕ ਆਪਣੀ ਮਾਂ ਦੇ ਕੈਂਸਰ ਬਾਰੇ ਗੱਲ ਕਰਦੇ ਨਜ਼ਰ ਆਏ ਸਨ। ਦੱਸ ਦੇਈਏ ਕਿ ਕਾਰਤਿਕ ਦੀ ਮਾਂ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਸੀ। ਵੀਡੀਓ ’ਚ ਆਪਣੀ ਮਾਂ ਬਾਰੇ ਗੱਲ ਕਰਦਿਆਂ ਕਾਰਤਿਕ ਕਾਫੀ ਭਾਵੁਕ ਹੋ ਗਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News