ਸ਼ਿਲਪਾ ਸ਼ੈੱਟੀ ਨੂੰ ’ਸੁਪਰ ਡਾਂਸਰ 4’ ’ਚ ਰਿਪਲੇਸ ਨਹੀਂ ਕਰੇਗੀ ਕਰਿਸ਼ਮਾ ਕਪੂਰ, ਜਾਣੋ ਕੀ ਹੈ ਕਾਰਨ

2021-07-22T12:52:08.8

ਮੁੰਬਈ (ਬਿਊਰੋ)- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਨਾਮੀ ਬਿਦਜ਼ਨੈੱਸਮੈਨ ਪਤੀ ਰਾਜ ਕੁੰਦਰਾ ਇਨ੍ਹੀਂ ਦਿਨੀਂ ਸਲਾਖਾਂ ਦੇ ਪਿੱਛੇ ਕੈਦ ਹੈ। ਰਾਜ ਨੂੰ ਹਾਲ ਹੀ ’ਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਬਾਅਦ ਉਸ ਨੂੰ 23 ਜੁਲਾਈ ਭਾਵ ਕੱਲ ਤਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਰਾਜ ਨੂੰ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਤੇ ਉਸ ਨੂੰ ਕੁਝ ਐਪਸ ’ਤੇ ਦਿਖਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਰਹੇ ਨੇ ਰਾਜ ਕੁੰਦਰਾ ਦੇ ਇਹ ਪੁਰਾਣੇ ਟਵੀਟਸ, ਤੁਸੀਂ ਵੀ ਪੜ੍ਹੋ

ਰਾਜ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਨੂੰ ਵੀ ਸੋਸ਼ਲ ਮੀਡੀਆ ’ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਝ ਲੋਕ ਉਸ ਨੂੰ ਹਿੰਮਤ ਦੇ ਰਹੇ ਹਨ ਤਾਂ ਉਥੇ ਹੀ ਕੁਝ ਇਹ ਕਹਿੰਦੇ ਹੋਏ ਸਵਾਲ ਖੜ੍ਹੇ ਕਰ ਰਹੇ ਹਨ ਕਿ ਰਾਜ ਇਹ ਕੰਮ ਕਰਦੇ ਹਨ ਕੀ ਸ਼ਿਲਪਾ ਨੂੰ ਪਤਾ ਸੀ?

ਫਿਲਹਾਲ ਰਾਜ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਖ਼ਬਰ ਵੀ ਆਈ ਕਿ ਸ਼ਿਲਪਾ ਨੇ ‘ਸੁਪਰ ਡਾਂਸਰ ਚੈਪਟਰ 4’ ਦੀ ਸ਼ੂਟਿੰਗ ’ਤੇ ਆਉਣ ਲਈ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਫ਼ਿਲਮੀ ਅਦਾਕਾਰਾ ਕਰਿਸ਼ਮਾ ਕਪੂਰ ਉਸ ਨੂੰ ਰਿਪਲੇਸ ਕਰੇਗੀ ਪਰ ਹੁਣ ਇਸ ਖ਼ਬਰ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਕਰਿਸ਼ਮਾ ਸ਼ਿਲਪਾ ਨੂੰ ਰਿਪਲੇਸ ਨਹੀਂ ਕਰੇਗੀ। ਉਹ ਸਿਰਫ਼ ਇਕ ਐਪੀਸੋਡ ’ਚ ਗੈਸਟ ਬਣ ਕੇ ਆਵੇਗੀ। ਕਰਿਸ਼ਮਾ ਦੇ ਕਿਸੇ ਕਰੀਬੀ ਨੇ ਵੈੱਬਸਾਈਟ ਨੂੰ ਦੱਸਿਆ, ‘ਅਦਾਕਾਰਾ ਸ਼ੋਅ ਨਹੀਂ ਕਰ ਰਹੀ ਹੈ। ਉਹ ਸਿਰਫ਼ ਇਕ ਐਪੀਸੋਡ ’ਚ ਬਤੌਰ ਮਹਿਮਾਨ ਨਜ਼ਰ ਆਵੇਗੀ।’

ਦੱਸਣਯੋਗ ਹੈ ਕਿ ਸੋਨੀ ਟੀ. ਵੀ. ਨੇ ਆਪਣੇ ਇੰਸਟਗ੍ਰਾਮ ਅਕਾਊਂਟ ‘ਤੇ ਆਗਾਮੀ ਐਪੀਸੋਡ ਦਾ ਇਕ ਛੋਟਾ ਜਿਹਾ ਪ੍ਰੋਮੋ ਵੀ ਸਾਂਝਾ ਕਰ ਦਿੱਤਾ ਹੈ, ਜਿਸ ’ਚ ਕਰਿਸ਼ਮਾ ਕਪੂਰ ਜੱਜ ਗੀਤਾ ਕਪੂਰ ਤੇ ਅਨੁਰਾਗ ਬਾਸੂ ਨਾਲ ਸ਼ਿਲਪਾ ਸ਼ੈੱਟੀ ਵਾਲੀ ਕੁਰਸੀ ’ਤੇ ਬੈਠੀ ਨਜ਼ਰ ਆ ਰਹੀ ਹੈ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਬੱਚਿਆਂ ਦਾ ਡਾਂਸ ਦੇਖ ਕੇ ਕਰਿਸ਼ਮਾ ਬਹੁਤ ਖੁਸ਼ ਤੇ ਭਾਵੁਕ ਹੋ ਰਹੀ ਹੈ।

ਨੋਟ- ਸ਼ੋਅ ਵਿਚ ਹੋਏ ਇਸ ਬਦਲ ਨੂੰ ਲੈ ਕੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh