ਕਰੀਨਾ ਕਪੂਰ ਨੇ ਇੰਝ ਮਨਾਇਆ ਸੈਫ ਅਲੀ ਖ਼ਾਨ ਦਾ ਬਰਥਡੇ, ਤਸਵੀਰਾਂ ਵਾਇਰਲ

08/18/2020 9:28:54 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਬਾਕਮਾਲ ਦੇ ਅਦਾਕਾਰ ਸੈਫ ਅਲੀ ਖ਼ਾਨ ਨੇ ਬੀਤੇ ਕੁਝ ਦਿਨ ਪਹਿਲਾ ਆਪਣਾ 50ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਦੀਆਂ ਕਾਫ਼ੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।
PunjabKesari
ਉਨ੍ਹਾਂ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ। ਕਰੀਨਾ ਕਪੂਰ ਖ਼ਾਨ ਨੇ ਵੀ ਸੈਫ ਅਲੀ ਖ਼ਾਨ ਨਾਲ ਆਪਣੀ ਕੁਝ ਮਸਤੀ ਅਤੇ ਕੇਕ ਕੱਟਣ ਵਾਲੀਆਂ ਵੀਡੀਓਜ਼ ਸਾਂਝੀਆਂ ਕਰਦੇ ਹੋਏ ਲਿਖਿਆ ਹੈ, 'ਹੈਪੀ ਬਰਥਡੇਅ ਮੇਰੀ ਜ਼ਿੰਦਗੀ ਦੀ ਰੌਸ਼ਨੀ।' ਇਸ ਪੋਸਟ 'ਤੇ ਬਾਲੀਵੁੱਡ ਕਲਾਕਾਰ ਕੁਮੈਂਟਸ ਕਰਕੇ ਸੈਫ ਅਲੀ ਖ਼ਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਸਨ।
PunjabKesari
ਦੱਸ ਦਈਏ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇੱਕ ਵਾਰ ਮੁੜ ਤੋਂ ਗਰਭਵਤੀ ਹੈ। ਸੈਫ ਅਲੀ ਖ਼ਾਨ ਦਾ ਘਰ ਇੱਕ ਵਾਰ ਫਿਰ ਤੋਂ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ।
PunjabKesari
ਸੈਫ ਅਲੀ ਖ਼ਾਨ ਜੋ ਕਿ ਚੌਥੀ ਵਾਰ ਪਿਤਾ ਬਣਨਗੇ ਅਤੇ ਕਰੀਨਾ ਕਪੂਰ ਖ਼ਾਨ ਦੂਜੀ ਵਾਰ ਮਾਂ ਬਣੇਗੀ। ਇਸ ਤੋਂ ਪਹਿਲਾਂ ਸੈਫ ਤੇ ਕਰੀਨਾ ਦਾ ਇੱਕ ਬੱਚਾ ਤੈਮੂਰ ਅਲੀ ਖ਼ਾਨ ਹੈ, ਜੋ ਹਮੇਸ਼ਾ ਹੀ ਆਪਣੀਆਂ ਚੁਲਬੁਲੀਆਂ ਤਸਵੀਰਾਂ ਕਾਰਨ ਚਰਚਾ 'ਚ ਰਹਿੰਦਾ ਹੈ।
PunjabKesari


sunita

Content Editor

Related News