‘ਲਾਲ ਸਿੰਘ ਚੱਢਾ’ ਨੂੰ ਫ਼ਲਾਪ ਹੁੰਦਾ ਦੇਖ ਕਰੀਨਾ ਨੇ ਕਿਹਾ- ‘ਸਾਡੀ ਫ਼ਿਲਮ ਦਾ ਬਾਈਕਾਟ ਨਾ ਕਰੋ’
Saturday, Aug 13, 2022 - 11:02 AM (IST)
ਮੁੰਬਈ- ਬਾਲੀਵੁੱਡ ਸਟਾਰ ਕਰੀਨਾ ਕਪੂਰ ਖ਼ਾਨ ਅਤੇ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਹਰ ਪਾਸੇ ਆਮਿਰ-ਕਰੀਨਾ ਦੀ ਫ਼ਿਲਮ ਚਰਚਾ ’ਚ ਸੀ। ਸੋਸ਼ਲ ਮੀਡੀਆ ’ਤੇ ਇਸ ਦਾ ਬਾਈਕਾਟ ਟ੍ਰੈਂਡ ਚੱਲ ਰਿਹਾ ਸੀ। ਪਰ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਨੂੰ ਸੋਸ਼ਲ ਮੀਡੀਆ ’ਤੇ ਦੋ ਹਿੱਸਿਆਂ ’ਚ ਵੰਡਿਆ ਗਿਆ। ਇਕ ਗਰੁੱਪ ਅਜਿਹਾ ਹੈ ਜੋ ਲਗਾਤਾਰ ਇਸ ਦੇ ਬਾਈਕਾਟ ਦੀ ਮੰਗ ਕਰ ਰਿਹਾ ਹੈ ਅਤੇ ਦੂਜੇ ਪਾਸੇ ਉਹ ਵੀ ਹਨ ਜੋ ਇਸ ਨੂੰ ਚੰਗੀ ਫ਼ਿਲਮ ਦੇ ਤੌਰ ’ਤੇ ਦੇਖਣ ਲਈ ਕਹਿ ਰਹੇ ਹਨ ਪਰ ਆਮਿਰ ਅਤੇ ਕਰੀਨਾ ਵਿਚਾਲੇ ਹੀ ਫ਼ਸ ਗਏ ਹਨ।
ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਆਮਿਰ ਖ਼ਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਾ ਬਾਈਕਾਟ ਨਾ ਕਰਕੇ ਇਸ ਨੂੰ ਦੇਖਣ ਜਾਣ। ਇਸ ਫ਼ਿਲਮ ਦੀ ਲੀਡ ਅਦਾਕਾਰਾ ਕਰੀਨਾ ਨੇ ਵੀ ਲੋਕਾਂ ਨੂੰ ਇਹ ਅਪੀਲ ਕੀਤੀ ਹੈ। ਇਸ ਅਪੀਲ ਰਾਹੀਂ ਕਰੀਨਾ ਨੇ ਆਪਣੇ ਪਿਛਲੇ ਬਿਆਨ ਦੇ ਪਿੱਛੇ ਦੇ ਇਰਾਦਿਆਂ ਬਾਰੇ ਗੱਲ ਕੀਤੀ ਹੈ। ਉਸ ਨੇ ਕਿਹਾ ਕਿ ਭਾਵੇਂ ਹਰ ਕੋਈ ਆਪਣੀ ਰਾਏ ਰੱਖ ਸਕਦਾ ਹੈ, ਪਰ ਉਸ ਨੂੰ ਲੱਗਦਾ ਹੈ ਕਿ ਇਕ ਚੰਗੀ ਫ਼ਿਲਮ ਸਭ ਕੁਝ ਪਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ : ‘ਬ੍ਰਹਮਾਸਤਰ’ ਤੋਂ ਸ਼ਾਹਰੁਖ ਦੀ ਪਹਿਲੀ ਝਲਕ ਹੋਈ ਲੀਕ, ਅੱਗ ਦੇ ਵਿਚਕਾਰ ਵਾਨਰ ਅਸਤਰ ਦੇ ਕਿਰਦਾਰ ’ਚ ਆਏ ਨਜ਼ਰ
ਇਕ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਵਿਚਾਰਾਂ ਨੂੰ ਲੋਕ ਹਲਕੇ ਤੌਰ ’ਤੇ ਲੈ ਰਹੇ ਹਨ, ਤਾਂ ਅਦਾਕਾਰਾ ਨੇ ਜਵਾਬ ਦਿੱਤਾ ਕਿ ‘ਮੈਨੂੰ ਲਗਦਾ ਹੈ ਕਿ ਲੋਕਾਂ ਦਾ ਇਕ ਹਿੱਸਾ ਹੈ ਜੋ ਟ੍ਰੋਲਿੰਗ ਕਰ ਰਿਹਾ ਹੈ ਪਰ ਅਸਲ ’ਚ ਮੈਨੂੰ ਲੱਗਦਾ ਹੈ ਕਿ ਫ਼ਿਲਮ ਜੋ ਪਿਆਰ ਮਿਲ ਰਿਹਾ ਹੈ ਉਹ ਅਲਗ ਹੈ। ਇਹ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਇਕ ਹਿੱਸਾ ਹੈ ਜੋ ਸ਼ਾਇਦ 1% ਦੇ ਬਰਾਬਰ ਹੈ ਪਰ ਉਹ ਫ਼ਿਲਮ ਦਾ ਬਾਈਕਾਟ ਨਹੀਂ ਕਰ ਸਕਦੇ। ਇਹ ਬਹੁਤ ਖੂਬਸੂਰਤ ਫ਼ਿਲਮ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਅਤੇ ਆਮਿਰ ਖ਼ਾਨ ਨੂੰ ਪਰਦੇ ’ਤੇ ਦੇਖਣ।’
ਕਰੀਨਾ ਨੇ ਅੱਗੇ ਕਿਹਾ ਕਿ ‘ਅਸੀਂ ਇਸ ਲਈ ਤਿੰਨ ਸਾਲ ਦਾ ਲੰਬਾ ਇੰਤਜ਼ਾਰ ਕਰ ਕੀਤਾ ਹੈ। ਇਸ ਲਈ ਕਿਰਪਾ ਕਰਕੇ ਇਸ ਫ਼ਿਲਮ ਦਾ ਬਾਈਕਾਟ ਨਾ ਕਰੋ ਕਿਉਂਕਿ ਇਹ ਚੰਗੇ ਸਿਨੇਮਾ ਦਾ ਬਾਈਕਾਟ ਕਰਨ ਵਰਗਾ ਹੈ। ਇਸ ’ਤੇ ਲੋਕਾਂ ਨੇ ਕਾਫ਼ੀ ਮਿਹਨਤ ਕੀਤੀ ਹੈ। ਢਾਈ ਸਾਲ ਤੱਕ ਅਸੀਂ ਇਸ ਫ਼ਿਲਮ ’ਤੇ 250 ਲੋਕਾਂ ਨਾਲ ਕੰਮ ਕੀਤਾ ਹੈ।’
ਇਹ ਵੀ ਪੜ੍ਹੋ : ਪ੍ਰਿਅੰਕਾ-ਨਿਕ ਦੀ ਜੋੜੀ ’ਤੇ ਭਾਰਤੀ ਮੈਚਮੇਕਰ ਸੀਮਾ ਟਪਾਰੀਆ ਦਾ ਬਿਆਨ, ਕਿਹਾ- ‘ਇਹ ਪਰਫ਼ੈਕਟ ਮੈਚ ਨਹੀਂ’
ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਕਰੀਨਾ ਨੇ ਬਾਲੀਵੁੱਡ ’ਚ ਚੱਲ ਰਹੇ ਬਾਈਕਾਟ ਕਲਚਰ ’ਤੇ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਹਰ ਕੋਈ ਹਰ ਚੀਜ਼ ਬਾਰੇ ਆਪਣਾ ਨਜ਼ਰੀਆ ਰੱਖ ਸਕਦਾ ਹੈ ਪਰ ਚੰਗੀਆਂ ਫ਼ਿਲਮਾਂ ਹਰ ਮੁਸ਼ਕਿਲ ਨੂੰ ਪਾਰ ਕਰ ਸਕਦੀਆਂ ਹਨ। ਲਾਲ ਸਿੰਘ ਚੱਢਾ ਨੇ ਨਿਰਾਸ਼ਾਜਨਕ ਬਾਕਸ ਆਫ਼ਿਸ ਕਲੈਕਸ਼ਨ ਨਾਲ ਡੈਬਿਊ ਕੀਤਾ। ਇਸ ਨੇ ਪਹਿਲੇ ਦਿਨ ਸਿਰਫ਼ 10 ਤੋਂ 11 ਕਰੋੜ ਦੀ ਕਮਾਈ ਕੀਤੀ ਹੈ।