'ਸ਼ਾਹਿਦ' ਦਾ ਨਾਂ ਸੁਣਦੇ ਹੀ ਕਰੀਨਾ ਕਪੂਰ ਦੇ ਚਿਹਰੇ 'ਤੇ ਆਈ ਮੁਸਕਾਨ, ਸਾਹਮਣੇ ਆਈ ਵੀਡੀਓ

Wednesday, Sep 04, 2024 - 12:36 PM (IST)

'ਸ਼ਾਹਿਦ' ਦਾ ਨਾਂ ਸੁਣਦੇ ਹੀ ਕਰੀਨਾ ਕਪੂਰ ਦੇ ਚਿਹਰੇ 'ਤੇ ਆਈ ਮੁਸਕਾਨ, ਸਾਹਮਣੇ ਆਈ ਵੀਡੀਓ

ਮੁੰਬਈ (ਬਿਊਰੋ) - ਜਦੋਂ ਤੋਂ ਕਰੀਨਾ ਕਪੂਰ ਦੀ ਆਪਣੀ ਆਉਣ ਵਾਲੀ ਫ਼ਿਲਮ 'ਦਿ ਬਕਿੰਘਮ ਮਰਡਰਸ' ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਪ੍ਰਸ਼ੰਸਕਾਂ 'ਚ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਪਿਛਲੇ ਮੰਗਲਵਾਰ ਯਾਨੀਕਿ 3 ਸਤੰਬਰ ਨੂੰ ਫ਼ਿਲਮ ਦਾ ਜ਼ਬਰਦਸਤ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। 'ਦਿ ਬਕਿੰਘਮ ਮਰਡਰਸ' ਕਰੀਨਾ ਕਪੂਰ ਦੀ ਹੰਸਲ ਮਹਿਤਾ ਨਾਲ ਪਹਿਲੀ ਫ਼ਿਲਮ ਹੈ। ਇਸ ਵਿੱਚ ਮੁੱਖ ਭੂਮਿਕਾ ਨਿਭਾਉਣ ਤੋਂ ਇਲਾਵਾ ਉਹ ਇਸਦੀ ਸਹਿ-ਨਿਰਮਾਤਾ ਵੀ ਹੈ। ਨਿਰਦੇਸ਼ਕ ਹੰਸਲ ਮਹਿਤਾ ਦੀ ਫ਼ਿਲਮ 'ਸ਼ਾਹਿਦ' ਦਾ ਕਰੀਨਾ ਕਪੂਰ ਦੇ ਸਾਹਮਣੇ ਜ਼ਿਕਰ ਕੀਤਾ ਗਿਆ ਤਾਂ ਅਦਾਕਾਰਾ ਨੇ ਅਜਿਹਾ ਪ੍ਰਤੀਕਿਰਿਆ ਦਿੱਤਾ ਕਿ ਉਥੇ ਮੌਜੂਦ ਲੋਕ ਤਾੜੀਆਂ ਮਾਰਨ ਲਈ ਮਜਬੂਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ -  ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ

ਹੰਸਲ ਮਹਿਤਾ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਸ਼ਾਹਿਦ' ਸਾਲ 2012 'ਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਮਨੁੱਖੀ ਅਧਿਕਾਰ ਕਾਰਕੁਨ ਅਤੇ ਵਕੀਲ ਸ਼ਾਹਿਦ ਆਜ਼ਮੀ ‘ਤੇ ਆਧਾਰਿਤ ਹੈ, ਜਿਨ੍ਹਾਂ ਦੀ 2010 ‘ਚ ਹੱਤਿਆ ਕਰ ਦਿੱਤੀ ਗਈ ਸੀ। ਫ਼ਿਲਮ ‘ਚ ਰਾਜਕੁਮਾਰ ਰਾਓ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦਾ ਜ਼ਿਕਰ ਕਰਦੇ ਹੋਏ ਇਕ ਪੱਤਰਕਾਰ ਨੇ ਹੰਸਲ ਮਹਿਤਾ ਨੂੰ ਸਵਾਲ ਪੁੱਛਿਆ।

ਫ਼ਿਲਮ ਦੇ ਪ੍ਰਮੋਸ਼ਨ ‘ਤੇ ਮੌਜੂਦ ਪੱਤਰਕਾਰ ਨੇ ਕਿਹਾ ਕਿ, ''ਅਸੀਂ ਤੁਹਾਡਾ ਟ੍ਰੈਕ ਰਿਕਾਰਡ ਦੇਖਿਆ ਹੈ, ਤੁਸੀਂ ‘ਸ਼ਾਹਿਦ’ ਵਰਗੀ ਫ਼ਿਲਮ ਬਣਾਈ ਹੈ, ਜਿਸ ਨੇ ਨੇਸ਼ਨਲ ਐਵਾਰਡ ਜਿੱਤਿਆ ਹੈ, ਜੋ ਮਰਡਰ ਮਿਸਟ੍ਰੀ ਹੈ (ਬਕਿੰਘਮ ਮਰਡਰਸ) ਜਿੱਤਿਆ ਹੈ, ਇਸ 'ਚ ਇਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਵੀ ਸ਼ਾਮਲ ਹੈ। ਮੈਂ ਸ਼ਾਹਿਦ ਦਾ ਜ਼ਿਕਰ ਕਿਉਂ ਕੀਤਾ। ਇਸ ਲਈ ਇਨ੍ਹਾਂ ਦੋਵਾਂ ਦੀਆਂ ਸਕ੍ਰਿਪਟ ਨੂੰ ਨਿਰਦੇਸ਼ਿਤ ਕਰਨਾ ਕਿੰਨਾ ਮੁਸ਼ਕਲ ਸੀ? ਇਹ ਸਵਾਲ ਸੁਣ ਕੇ ਕਰੀਨਾ ਕਪੂਰ ਨੇ ਅਜੀਬ ਪ੍ਰਤੀਕਿਰਿਆ ਦਿੱਤੀ।

ਇਹ ਖ਼ਬਰ ਵੀ ਪੜ੍ਹੋ -  ਕੰਗਨਾ ਰਣੌਤ ਦੇ ਵਿਵਾਦਿਤ ਬਿਆਨ 'ਤੇ ਬੱਬੂ ਮਾਨ ਦਾ ਆਇਆ ਅਜਿਹਾ ਰਿਐਕਸ਼ਨ

ਅਭਿਨੇਤਰੀ ਦਾ ਪ੍ਰਤੀਕਿਰਿਆ ਦੇਖ ਕੇ ਅਤੇ ਪੱਤਰਕਾਰ ਦਾ ਸਵਾਲ ਸੁਣ ਕੇ ਆਡੀਟੋਰੀਅਮ ਤਾੜੀਆਂ ਨਾਲ ਗੂੰਜ ਉੱਠਿਆ। ਹੁਣ ਕਰੀਨਾ ਕਪੂਰ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਉਸਦਾ ਮਜ਼ਾਕੀਆ ਰਿਐਕਸ਼ਨ ਦੇਖ ਤੁਸੀਂ ਵੀ ਹਾਸਾ ਨਹੀਂ ਰੋਕ ਸਕੋਗੇ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News