ਕਰੀਨਾ ਦਾ ਲਾਡਲਾ ਤੈਮੂਰ ਹੋਇਆ 7 ਸਾਲ ਦਾ, ਭੂਆ ਸੋਹਾ ਅਲੀ ਨੇ ਸਾਂਝੀਆਂ ਕੀਤੀਆਂ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

Friday, Dec 22, 2023 - 03:11 PM (IST)

ਕਰੀਨਾ ਦਾ ਲਾਡਲਾ ਤੈਮੂਰ ਹੋਇਆ 7 ਸਾਲ ਦਾ, ਭੂਆ ਸੋਹਾ ਅਲੀ ਨੇ ਸਾਂਝੀਆਂ ਕੀਤੀਆਂ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਅਤੇ ਬੇਬੋ ਕਰੀਨਾ ਕਪੂਰ ਦਾ ਵੱਡਾ ਲਾਡਲਾ ਪੁੱਤਰ ਤੈਮੂਰ ਅਲੀ ਖ਼ਾਨ 7 ਸਾਲ ਦਾ ਹੋ ਗਿਆ ਹੈ। ਤੈਮੂਰ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਉਥੇ ਹੀ ਤੈਮੂਰ ਦੀ ਭੂਆ ਸੋਹਾ ਅਲੀ ਖ਼ਾਨ ਨੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚੋਂ ਤੈਮੂਰ ਅਲੀ ਖ਼ਾਨ ਬਰਥਡੇ ‘ਤੇ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। 

PunjabKesari

ਦੱਸ ਦਈਏ ਕਿ ਕਰੀਨਾ ਦੇ ਲਾਡਲੇ ਤੈਮੂਰ ਦਾ ਜਨਮਦਿਨ ਪਟੌਦੀ ਪੈਲੇਸ ‘ਚ ਮਨਾਇਆ ਗਿਆ। ਤਸਵੀਰਾਂ ‘ਚ ਵੇਖ ਸਕਦੇ ਹੋ ਕਿ ਤੈਮੂਰ ਅਲੀ ਖ਼ਾਨ ਆਪਣੇ ਪਿਤਾ ਨਾਲ ਦਿਖਾਈ ਦੇ ਰਿਹਾ ਹੈ ਅਤੇ ਆਈਸ ਕ੍ਰੀਮ ਦਾ ਮਜ਼ਾ ਲੈ ਰਿਹਾ ਹੈ।

PunjabKesari

ਸੋਸ਼ਲ ਮੀਡੀਆ ‘ਤੇ ਤੈਮੂਰ ਦੀਆਂ ਤਸਵੀਰਾਂ ਛਾਈਆਂ ਹੋਈਆਂ ਹਨ। ਬੀਤੇ ਦਿਨੀਂ ਵੀ ਕਰੀਨਾ ਕਪੂਰ ਖ਼ਾਨ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਦੋਵੇਂ ਮੱਕੀ ਦੀ ਰੋਟੀ ਤੇ ਸਾਗ ਦਾ ਮਜ਼ਾ ਲੈਂਦੇ ਹੋਏ ਦਿਖਾਈ ਦੇ ਰਹੇ ਸਨ।

PunjabKesari

ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਸੈਫ ਅਲੀ ਖ਼ਾਨ ਵੀ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ।

PunjabKesari

ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਭੂਤ ਪੁਲਸ’ ਆਈ ਸੀ, ਜੋ ਕਿ ਇੱਕ ਕਾਮੇਡੀ ਫ਼ਿਲਮ ਸੀ। ਇਸ ਫ਼ਿਲਮ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ  ਕੀਤਾ ਸੀ। 

PunjabKesari

PunjabKesari

PunjabKesari

PunjabKesari

PunjabKesari
 


author

sunita

Content Editor

Related News