ਕਰੀਨਾ ਕਪੂਰ ਖ਼ਾਨ ਨੂੰ ਇਸ ਸ਼ਖ਼ਸ ਤੋਂ ਲੱਗਾ ਡਰ, ਬਿਰਿਆਨੀ ਤੇ ਹਲਵੇ ਨੂੰ ਕਿਹਾ ਬਾਏ-ਬਾਏ
Saturday, Mar 26, 2022 - 11:49 AM (IST)
ਮੁੰਬਈ (ਬਿਊਰੋ)– ਹਲਵਾ, ਬਿਰਿਆਨੀ ਦਾ ਮਜ਼ਾ ਲੈਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਬੈਕ ਟੂ ਫਾਰਮ ਆ ਗਈ ਹੈ। ਮਤਲਬ ਕਰੀਨਾ ਕਪੂਰ ਤਲਿਆ ਖਾਣਾ ਛੱਡ ਕੇ ਹੁਣ ਫਿਟਨੈੱਸ ’ਤੇ ਪੂਰਾ ਧਿਆਨ ਦੇਣ ਦੇ ਮੂਡ ’ਚ ਹੈ। ਇਸੇ ਲਈ ਉਸ ਨੇ ਇੰਸਟਾਗ੍ਰਾਮ ’ਤੇ ਯੋਗਾ ਕਰਦਿਆਂ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ।
ਕਰੀਨਾ ਕਪੂਰ ਖ਼ਾਨ ਵੀਡੀਓ ’ਚ ਆਪਣੇ ਘਰ ਦੀ ਛੱਤ ’ਤੇ ਯੋਗਾ ਕਰ ਰਹੀ ਹੈ। ਉਸ ਦੀ ਡੈਡੀਕੇਸ਼ਨ ਇਸ ਵੀਡੀਓ ’ਚ ਸਾਫ ਦੇਖੀ ਜਾ ਸਕਦੀ ਹੈ। ਕਰੀਨਾ ਕਪੂਰ ਖ਼ਾਨ ਨੇ ਇਸ ਵੀਡੀਓ ਨਾਲ ਮਜ਼ੇਦਾਰ ਕੈਪਸ਼ਨ ਲਿਖੀ ਹੈ।
ਕਰੀਨਾ ਕਪੂਰ ਨੇ ਲਿਖਿਆ, ‘ਜਦੋਂ ਤੁਹਾਡੀ ਯੋਗਾ ਟੀਚਰ ਤੁਹਾਨੂੰ ਇੰਸਟਾਗ੍ਰਾਮ ’ਤੇ ਫਾਲੋਅ ਕਰਦੀ ਹੋਵੇ ਤਾਂ ਸਮਝੋ ਇਹ ਸਮਾਂ ਹੈ ਬਿਰਿਆਨੀ ਤੇ ਹਲਵੇ ਨੂੰ ਬਾਏ-ਬਾਏ ਕਹਿਣ ਦਾ।’
ਇਸ ਕੈਪਸ਼ਨ ਨਾਲ ਕਰੀਨਾ ਨੇ #UntilWeMeetAgain ਦੀ ਵਰਤੋਂ ਕੀਤੀ ਹੈ। ਕਰੀਨਾ ਕਪੂਰ ਖ਼ਾਨ ਨੇ ਪਿਛਲੇ ਦਿਨੀਂ ਮਾਲਦੀਵ ਤੋਂ ਵਾਪਸ ਆਉਣ ਤੋਂ ਬਾਅਦ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਆਪਣੀ ਟੀਮ ਨਾਲ ਬਿਰਿਆਨੀ ਦਾ ਮਜ਼ਾ ਲੈ ਰਹੀ ਸੀ। ਇਸ ਤੋਂ ਬਾਅਦ ਕਰੀਨਾ ਦੀ ਹਲਵਾ ਖਾਂਦਿਆਂ ਦੀ ਇਕ ਵੀਡੀਓ ਸਾਹਮਣੇ ਆਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।