ਦਾਰਜੀਲਿੰਗ ਪਹੁੰਚੀ ਕਰੀਨਾ ਕਪੂਰ, 'The DEVOTION OF SUSPECT X' ਦੇ ਸੈੱਟ ਤੋਂ ਤਸਵੀਰਾਂ ਵਾਇਰਲ
Saturday, May 21, 2022 - 02:24 PM (IST)
![ਦਾਰਜੀਲਿੰਗ ਪਹੁੰਚੀ ਕਰੀਨਾ ਕਪੂਰ, 'The DEVOTION OF SUSPECT X' ਦੇ ਸੈੱਟ ਤੋਂ ਤਸਵੀਰਾਂ ਵਾਇਰਲ](https://static.jagbani.com/multimedia/14_20_176065642kreena.jpg)
ਬਾਲੀਵੁੱਡ ਡੈਸਕ: ਅਦਾਕਾਰਾ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਦਿ ਡਿਵੋਸ਼ਨ ਆਫ਼ ਸਸਪੈਕਟ ਐਕਸ' ਦੀ ਸ਼ੂਟਿੰਗ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਕਲੀਮਪੋਂਗ 'ਚ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਕਰੀਨਾ ਨੇ ਬੀਤੇ ਦਿਨੀਂ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: ਸਲਮਾਨ ਖ਼ਾਨ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ 'ਤੇ ਨਿਕਹਤ ਨੂੰ ਦਿੱਤੀ ਵਧਾਈ
ਇਸ ਦੇ ਨਾਲ ਹੀ ਹੁਣ ਅਦਾਕਾਰਾ ਕਲੀਮਪੋਂਗ 'ਚ ਆਪਣੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਕਰਕੇ ਦਾਰਜੀਲਿੰਗ ਪਹੁੰਚ ਗਈ ਹੈ। ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ: ‘ਡਿਜ਼ਾਈਨਰ’ ਗੀਤ ਦੀ ਸ਼ੂਟਿੰਗ ਦੌਰਾਨ ਦਿਵਿਆ ਖੋਸਲਾ ਨੂੰ ਮੈਟਲ ਡਰੈੱਸ ਪਾਉਣੀ ਪਈ ਮਹਿੰਗੀ, ਵਾਪਰੀ ਇਹ ਘਟਨਾ
ਕਰੀਨਾ ਕਪੂਰ ਦੀਆਂ ਤਸਵੀਰਾਂ ਨੂੰ ਇਕ ਪ੍ਰਸ਼ੰਸਕ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਸੁਰੱਖਿਆ ਦੇ ਵਿਚਕਾਰ ਸ਼ੂਟਿੰਗ ਸਥਾਨ 'ਤੇ ਜਾਂਦੀ ਨਜ਼ਰ ਆ ਰਹੀ ਹੈ।
ਕਰੀਨਾ ਕਪੂਰ ਅਦਾਕਾਰ ਵਿਜੇ ਵਰਮਾ ਨਾਲ ਫ਼ਿਲਮ ਸੈੱਟ ’ਤੇ ਬੈਠੀ ਨਜ਼ਰ ਆ ਰਹੀ ਹੈ।ਸੈੱਟ ਤੋਂ ਵਾਇਰਲ ਹੋਈਆਂ ਹੋਰ ਤਸਵੀਰਾਂ 'ਚ ਅਦਾਕਾਰਾ ਪ੍ਰਸ਼ੰਸਕਾਂ ਨੂੰ ਨਮਸਕਾਰ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: ਸੰਨੀ ਦਿਓਲ ਨੇ ਪੁੱਤਰ ਨੂੰ ਗਿਫ਼ਟ ਕੀਤੀ ਸ਼ਾਨਦਾਰ 'ਲੈਂਡ ਰੋਵਰ ਡਿਫੈਂਡਰ' ਕਾਰ, ਨੰਬਰ ਦਾ ਕਰਨ ਨਾਲ ਹੈ ਖ਼ਾਸ ਸਬੰਧ
ਦੱਸ ਦੇਈਏ ਸੁਜੋਏ ਘੋਸ਼ ਦੇ ਨਿਰਦਿਸ਼ਤ ’ਚ ਬਣ ਰਹੀ ਇਸ ਫ਼ਿਲਮ ’ਚ ਕਰੀਨਾ ਕਪੂਰ ਨਾਲ ਜੈਦੀਪ ਅਹਲਾਵਤ ਅਤੇ ਵਿਜੇ ਵਰਮਾ ਵਰਗੇ ਅਦਾਕਾਰ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।