ਫਿਲਮ ‘ਸਿਲਾ’ ਦੇ ਸੈੱਟ ’ਤੇ ਕਰਣ ਵੀਰ ਮਹਿਰਾ ਹੋਏ ਜ਼ਖ਼ਮੀ, ਸੱਟ ਦੇ ਬਾਵਜੂਦ ਸ਼ੂਟਿੰਗ ਰੱਖੀ ਜਾਰੀ

Thursday, Sep 18, 2025 - 05:36 PM (IST)

ਫਿਲਮ ‘ਸਿਲਾ’ ਦੇ ਸੈੱਟ ’ਤੇ ਕਰਣ ਵੀਰ ਮਹਿਰਾ ਹੋਏ ਜ਼ਖ਼ਮੀ, ਸੱਟ ਦੇ ਬਾਵਜੂਦ ਸ਼ੂਟਿੰਗ ਰੱਖੀ ਜਾਰੀ

ਮੁੰਬਈ (ਏਜੰਸੀ)- ਅਦਾਕਾਰ ਕਰਣ ਵੀਰ ਮਹਿਰਾ ਨੂੰ ਆਪਣੀ ਆਉਣ ਵਾਲੀ ਫਿਲਮ “ਸਿਲਾ” ਦੀ ਸ਼ੂਟਿੰਗ ਦੌਰਾਨ ਪੈਰ 'ਤੇ ਗੰਭੀਰ ਸੱਟ ਲੱਗੀ ਗਈ ਹੈ। ਸੱਟ ਦੇ ਬਾਵਜੂਦ ਉਨ੍ਹਾਂ ਨੇ ਸ਼ੂਟਿੰਗ ਰੋਕਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਕੰਮ ਪ੍ਰਤੀ ਵਚਨਬੱਧਤਾ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਕਰਣ ਨੇ ਕਿਹਾ, “ਕਮਿਟਮੈਂਟ ਇੱਕ ਵਾਅਦਾ ਹੈ ਜਿਸ ਨੂੰ ਤੁਸੀਂ ਤੋੜਦੇ ਨਹੀਂ ਹੋ। ਅਸਲੀ ਕਸੌਟੀ ਉਹ ਹੈ ਜਦੋਂ ਤੁਸੀਂ ਅਸੁਵਿਧਾ ਦੇ ਬਾਵਜੂਦ ਆਪਣਾ ਵਾਅਦਾ ਨਿਭਾਓ।”

ਇਹ ਵੀ ਪੜ੍ਹੋ: ਬਾਲੀਵੁੱਡ ਤੋਂ ਸੰਸਦ ਮੈਂਬਰ, ਤੇ ਹੁਣ CM ਬਣੇਗੀ ਕੰਗਨਾ ਰਣੌਤ ! ਦੇ ਦਿੱਤਾ ਵੱਡਾ ਬਿਆਨ

PunjabKesari

ਕਰਣ ਵੀਰ ਮਹਿਰਾ, ਜੋ ਬਿਗ ਬੌਸ 18 ਦੇ ਮੁਕਾਬਲੇਬਾਜ਼ ਵੀ ਰਹੇ ਹਨ, ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਕਈ ਦਿਨ ਸਰੀਰਕ ਤੌਰ ’ਤੇ ਬਹੁਤ ਮੁਸ਼ਕਲ ਰਹੇ। ਫਿਰ ਵੀ ਉਨ੍ਹਾਂ ਨੇ ਆਪਣੇ ਧਿਆਨ ਅਤੇ ਤਿਆਰੀ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਨੇ ਆਪਣੀ ਟ੍ਰੇਨਿੰਗ ਵਿੱਚ ਤਬਦੀਲੀਆਂ ਕੀਤੀਆਂ ਅਤੇ ਰਿਕਵਰੀ ਪ੍ਰਤੀ ਖ਼ਾਸ ਧਿਆਨ ਦਿੱਤਾ ਤਾਂ ਜੋ ਉਨ੍ਹਾਂ ਦੀ ਪਰਫਾਰਮੈਂਸ ’ਤੇ ਕੋਈ ਅਸਰ ਨਾ ਪਏ।

ਇਹ ਵੀ ਪੜ੍ਹੋ: ਪਹਿਲਾਂ ਕੀਤੀ ਰੇਕੀ, ਫਿਰ ਚਲਾ'ਤੀਆਂ ਗੋਲ਼ੀਆਂ, ਦਿਸ਼ਾ ਪਟਾਨੀ ਦੇ ਘਰ 'ਤੇ ਫਾਇਰਿੰਗ ਦੀ CCTV ਫੁਟੇਜ ਆਈ ਸਾਹਮਣੇ

ਕਰਣ ਨੇ ਕਿਹਾ ਕਿ “ਸਿਲਾ” ਵਰਗੇ ਪ੍ਰੋਜੈਕਟ ਵਿੱਚ ਬੇਸ਼ੁਮਾਰ ਰਚਨਾਤਮਕ ਦਿਮਾਗ ਅਤੇ ਮਿਹਨਤੀ ਟੀਮ ਜੁੜੀ ਹੈ। ਮੇਰੇ ਲਈ ਇਹ ਸਿਰਫ਼ ਆਪਣਾ ਕੰਮ ਕਰਨ ਬਾਰੇ ਨਹੀਂ, ਸਗੋਂ ਪੂਰੇ ਸਮੂਹ ਦੇ ਯਤਨਾਂ ਦਾ ਆਦਰ ਕਰਨ ਬਾਰੇ ਹੈ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਸੱਟਾਂ ਤਾਂ ਠੀਕ ਹੋ ਜਾਂਦੀਆਂ ਹਨ, ਪਰ ਮੁਸ਼ਕਲ ਹਾਲਾਤਾਂ ਵਿੱਚ ਕੀਤਾ ਗਿਆ ਕੰਮ ਤੁਹਾਡੇ ਕਿਰਦਾਰ ਦਾ ਹਿੱਸਾ ਬਣ ਜਾਂਦਾ ਹੈ।

ਇਹ ਵੀ ਪੜ੍ਹੋ: ਘਰ 'ਤੇ Firing ਕਰਨ ਵਾਲੇ ਮੁਲਜ਼ਮਾਂ ਦਾ ਹੋਇਆ ਐਨਕਾਊਂਟਰ ਤਾਂ ਖ਼ੁਸ਼ ਹੋਈ ਦਿਸ਼ਾ ਪਟਾਨੀ! ਚਿਹਰੇ 'ਤੇ ਦਿਖੀ ਸਮਾਈਲ

ਫਿਲਮ “ਸਿਲਾ” ਵਿੱਚ ਕਰਣ ਵੀਰ ਮਹਿਰਾ ਨੂੰ ਵਿਲਨ ਦੀ ਭੂਮਿਕਾ ਵਿੱਚ ਕਾਸਟ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ ਕਰਣ ਭਾਵਨਾਤਮਕ ਟਕਰਾਅ ਅਤੇ ਸਰੀਰਕ ਤਬਦੀਲੀ ਦੇ ਰਾਹ 'ਤੇ ਚੱਲ ਰਹੇ ਇੱਕ ਆਦਮੀ ਦੇ ਰੂਪ ਵਿੱਚ ਦਿਖਾਇਆ ਜਾਵੇਗਾ। ਇਸ ਫਿਲਮ ਦਾ ਨਿਰਦੇਸ਼ਨ ਉਮੰਗ ਕੁਮਾਰ ਕਰ ਰਹੇ ਹਨ, ਜਿਸ ਵਿੱਚ ਹਰਸ਼ਵਰਧਨ ਰਾਣੇ ਮੁੱਖ ਭੂਮਿਕਾ ਨਿਭਾਉਣਗੇ। ਹਰਸ਼ਵਰਧਨ ਰਾਣੇ ਨੇ ਆਪਣੇ ਕਿਰਦਾਰ ਲਈ ਖਾਸ ਤਿਆਰੀ ਕੀਤੀ ਹੈ, ਜਿਸ ਵਿੱਚ ਮਾਰਸ਼ਲ ਆਰਟਸ ਅਤੇ ਸਟੰਟ ਕੋਰੀਓਗ੍ਰਾਫੀ ਦੀ ਟ੍ਰੇਨਿੰਗ ਸ਼ਾਮਲ ਹੈ। ਫਿਲਮ ਵਿੱਚ ਸਾਦੀਆ ਖ਼ਤੀਬ ਨੂੰ ਹੀਰੋਇਨ ਦੇ ਤੌਰ ’ਤੇ ਕਾਸਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਹਵਾ ਵਿਚਾਲੇ ਹੋਣ ਲੱਗੀ ਸੀ ਟਰੰਪ ਦੇ ਜਹਾਜ਼ ਦੀ ਟੱਕਰ ! ਵਾਲ-ਵਾਲ ਬਚੀ ਜਾਨ, ਏਜੰਸੀਆਂ ਅਲਰਟ

“ਸਿਲਾ” ਨੂੰ ਜੀ ਸਟੂਡੀਓਜ਼ ਵੱਲੋਂ ਬਲੂ ਲੋਟਸ ਪਿਕਚਰਜ਼ ਅਤੇ ਸਟਾਰਕ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਹੈ। ਫਿਲਮ ਦੇ ਨਿਰਮਾਤਾਵਾਂ ਵਿੱਚ ਉਮੰਗ ਕੁਮਾਰ, ਉਮੇਸ਼ ਕੇ.ਆਰ. ਬੰਸਲ, ਪ੍ਰਗਤੀ ਦੇਸ਼ਮੁਖ, ਹਿਮਾਂਸ਼ੂ ਤਿਵਾਰੀ ਅਤੇ ਹੋਰ ਕਈ ਨਾਮ ਸ਼ਾਮਲ ਹਨ। ਹਾਲਾਂਕਿ, ਫਿਲਮ ਦੀ ਰਿਲੀਜ਼ ਤਾਰੀਖ ਅਜੇ ਐਲਾਨੀ ਨਹੀਂ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News