ਤੇਜਸਵੀ ਪ੍ਰਕਾਸ਼ ਦੇ ਪਰਿਵਾਰ ਸਾਹਮਣੇ ਕਰਨ ਕੁੰਦਰਾ ਨੇ ਕੀਤੀ ਰਿਸ਼ਤੇ ਦੀ ਗੱਲ (ਵੀਡੀਓ)

01/24/2022 1:16:48 PM

ਮੁੰਬਈ (ਬਿਊਰੋ)– ‘ਬਿੱਗ ਬੌਸ 15’ ’ਚ ਹੁਣ ਤਕ ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਵਿਚਾਲੇ ਬਾਂਡਿੰਗ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਦੋਵਾਂ ਵਿਚਾਲੇ ਨੋਕ-ਝੋਕ ਵੀ ਦੇਖਣ ਨੂੰ ਮਿਲੀ ਪਰ ਉਨ੍ਹਾਂ ਦੀ ਦੋਸਤੀ ਬਰਕਰਾਰ ਹੈ। ਸ਼ੋਅ ’ਚ ਉਹ ਕਈ ਵਾਰ ਕਹਿ ਚੁੱਕੇ ਹਨ ਕਿ ਇਕ-ਦੂਜੇ ਲਈ ਉਨ੍ਹਾਂ ਦੇ ਦਿਲ ’ਚ ਖ਼ਾਸ ਜਗ੍ਹਾ ਹੈ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਇਸ ‘ਵੀਕੈਂਡ ਕਾ ਵਾਰ’ ਐਪੀਸੋਡ ’ਚ ਸਲਮਾਨ ਖ਼ਾਨ ਦੋਵਾਂ ਨੂੰ ਇਕ ਸਰਪ੍ਰਾਈਜ਼ ਦੇਣ ਵਾਲੇ ਹਨ। ਇਸ ਹਫ਼ਤੇ ਤੇਜਸਵੀ ਦੇ ਮਾਤਾ-ਪਿਤਾ ਵੀਡੀਓ ਕਾਲ ਰਾਹੀਂ ਜੁੜਨਗੇ। ਇਹ ਦੇਖ ਕੇ ਤੇਜਸਵੀ ਤੇ ਕਰਨ ਦੋਵੇਂ ਹੈਰਾਨ ਰਹਿ ਜਾਂਦੇ ਹਨ। ਕਰਨ ਉਨ੍ਹਾਂ ਨੂੰ ਮਰਾਠੀ ’ਚ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।

ਕਲਰਸ ਟੀ. ਵੀ. ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪ੍ਰੋਮੋ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਸਲਮਾਨ, ਕਰਨ ਨੂੰ ਕਹਿੰਦੇ ਹਨ, ‘ਮੈਂ ਦੇਖਿਆ ਤੁਸੀਂ ਤੇਜਸਵੀ ਦੇ ਪਰਿਵਾਰ ਨੂੰ ਮਿਲਣ ਲਈ ਕਾਫੀ ਬੇਤਾਬ ਸੀ ਪਰ ਤੁਸੀਂ ਮਿਲ ਨਹੀਂ ਸਕੇ ਤੇ ਤੁਸੀਂ ਮਰਾਠੀ ਵੀ ਸਿੱਖ ਰਹੇ ਹੋ।’

 
 
 
 
 
 
 
 
 
 
 
 
 
 
 

A post shared by ColorsTV (@colorstv)

ਇਸ ਤੋਂ ਬਾਅਦ ਤੇਜਸਵੀ ਦੇ ਮਾਤਾ-ਪਿਤਾ ਨਾਲ ਸੰਪਰਕ ਕੀਤਾ ਜਾਂਦਾ ਹੈ। ਤੇਜਸਵੀ ਦੀ ਮਾਂ ਕਹਿੰਦੀ ਹੈ, ‘ਦੋਵੇਂ ਹੀ ਬਹੁਤ ਚੰਗਾ ਖੇਡ ਰਹੇ ਹਨ।’ ਅੱਗੇ ਸਲਮਾਨ ਖ਼ਾਨ ਉਨ੍ਹਾਂ ਨਾਲ ਮਰਾਠੀ ’ਚ ਗੱਲ ਕਰਦੇ ਹਨ।

ਕਰਨ ਮਰਾਠੀ ’ਚ ਆਪਣੇ ਰਿਸ਼ਤੇ ਬਾਰੇ ਕਹਿੰਦੇ ਹਨ। ਸਲਮਾਨ ਕਹਿੰਦੇ ਹਨ, ‘ਉਹ ਸਭ ਤਾਂ ਠੀਕ ਹੈ ਪਰ ਰਿਸ਼ਤਾ ਪੱਕਾ ਸਮਝੀਏ ਕਿ ਨਹੀਂ?’ ਵੀਡੀਓ ਦੇ ਨਾਲ ਕੈਪਸ਼ਨ ’ਚ ਲਿਖਿਆ ਹੈ, ‘ਤੇਜਰਨ ਨੇ ਕੀਤਾ ਆਪਣਾ ਰਿਸ਼ਤਾ ਅਧਿਕਾਰਕ, ਤੇਜਸਵੀ ਦੇ ਪਰਿਵਾਰ ਤੋਂ ਇਜਾਜ਼ਤ ਲੈ ਕੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News