ਜਦੋਂ ਕਰਨ ਕੁੰਦਰਾ ਨੇ ਕੀਤੀ ਤੇਜਸਵੀ ਨੂੰ ਕਿੱਸ ਕਰਨ ਦੀ ਕੋਸ਼ਿਸ਼, ਅਦਾਕਾਰਾ ਦਾ ਸੀ ਇਹ ਰਿਐਕਸ਼ਨ

Monday, Dec 27, 2021 - 02:37 PM (IST)

ਜਦੋਂ ਕਰਨ ਕੁੰਦਰਾ ਨੇ ਕੀਤੀ ਤੇਜਸਵੀ ਨੂੰ ਕਿੱਸ ਕਰਨ ਦੀ ਕੋਸ਼ਿਸ਼, ਅਦਾਕਾਰਾ ਦਾ ਸੀ ਇਹ ਰਿਐਕਸ਼ਨ

ਮੁੰਬਈ (ਬਿਊਰੋ)– ਟੀ. ਵੀ. ਦੇ ਸਭ ਤੋਂ ਚਰਚਿਤ ਤੇ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 15’ ਦਾ ਸਫਰ ਜਿਵੇਂ-ਜਿਵੇਂ ਅੱਗੇ ਵਧਦਾ ਜਾ ਰਿਹਾ ਹੈ, ਉਵੇਂ-ਉਵੇਂ ਇਸ ਸ਼ੋਅ ’ਚ ਡਰਾਮਾ ਤੇ ਐਕਸ਼ਨ ਵੀ ਵਧਦਾ ਜਾ ਰਿਹਾ ਹੈ। ‘ਬਿੱਗ ਬੌਸ’ ਦੇ ਇਸ ਸੀਜ਼ਨ ’ਚ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਦੀ ਜੋੜੀ ਕਾਫੀ ਚਰਚਾ ’ਚ ਰਹੀ ਹੈ। ਰੋਮਾਂਸ ਤੇ ਲਗਾਤਾਰ ਵਧਦੀਆਂ ਨਜ਼ਦੀਕੀਆਂ ਦੇ ਚਲਦਿਆਂ ਇਹ ਕੱਪਲ ਲਗਾਤਾਰ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ‘ਬਿੱਗ ਬੌਸ’ ਹਾਊਸ ’ਚ ਜ਼ਿਆਦਾਤਰ ਦੋਵੇਂ ਇਕੱਠੇ ਦਿਖਾਈ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : 2300 ਕਰੋੜ ਦੇ ਮਾਲਕ ਨੇ ਸਲਮਾਨ ਖ਼ਾਨ, ਫ਼ਿਲਮਾਂ ਤੋਂ ਇਲਾਵਾ ਇਨ੍ਹਾਂ ਥਾਵਾਂ ਤੋਂ ਕਰਦੇ ਨੇ ਮੋਟੀ ਕਮਾਈ

ਹਾਲਾਂਕਿ ਕਰਨ ਤੇ ਤੇਜਸਵੀ ਕਈ ਵਾਰ ਛੋਟੇ-ਛੋਟੇ ਮਾਮਲਿਆਂ ਨੂੰ ਲੈ ਕੇ ਲੜਦੇ-ਝਗੜਦੇ ਵੀ ਰਹਿੰਦੇ ਹਨ ਪਰ ਦੋਵਾਂ ਦੀ ਕੈਮਿਸਟਰੀ ਕਾਫੀ ਪਸੰਦ ਕੀਤੀ ਜਾਂਦੀ ਹੈ। ਤਾਜ਼ਾ ਐਪੀਸੋਡ ’ਚ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਇਕੋ ਕੰਬਲ ’ਚ ਸੌਂਦੇ ਦਿਖਾਈ ਦਿੱਤੇ। ਇਸ ਦੌਰਾਨ ਕਰਨ ਕੁੰਦਰਾ ਤੇਜਸਵੀ ਨੂੰ ਕਿੱਸ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ।

 
 
 
 
 
 
 
 
 
 
 
 
 
 
 

A post shared by ColorsTV (@colorstv)

ਕਰਨ ਕੁੰਦਰਾ ਜਦੋਂ ਤੇਜਸਵੀ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਦੋਵੇਂ ਇਕ-ਦੂਜੇ ਨੂੰ ਗਲੇ ਲਗਾ ਰਹੇ ਸਨ, ਉਦੋਂ ਕਰਨ ਉਸ ਨੂੰ ਕਿੱਸ ਕਰਨ ਦੀ ਕੋਸ਼ਿਸ਼ ਕਰਦੇ ਦਿਖੇ ਤੇ ਅਦਾਕਾਰਾ ਨੇ ਬਹੁਤ ਹੀ ਪਲੇਫੁਲ ਅੰਦਾਜ਼ ’ਚ ਉਸ ਨੂੰ ਇਨਕਾਰ ਕਰ ਦਿੱਤਾ। ਤੇਜਸਵੀ ਨੇ ਕਿਹਾ, ‘ਸੋਚਣਾ ਵੀ ਨਾ, ਸੋਚਣਾ ਵੀ ਨਾ।’ ਮਜ਼ੇਦਾਰ ਚੀਜ਼ ਇਹ ਹੋਈ ਕਿ ਇਸ ਵਿਚਾਲੇ ਰਾਖੀ ਸਾਵੰਤ ਆਪਣੇ ਹਾਰਰ ਅੰਦਾਜ਼ ’ਚ ਉਥੇ ਪਹੁੰਚ ਗਈ।

 
 
 
 
 
 
 
 
 
 
 
 
 
 
 

A post shared by 💕 (@tejran.x.foreverr)

ਦੱਸ ਦੇਈਏ ਕਿ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਦੀ ਟੀ. ਆਰ. ਪੀ. ਜਦੋਂ ਹੇਠਾਂ ਜਾਣ ਲੱਗਦੀ ਹੈ ਤਾਂ ਸ਼ੋਅ ’ਚ ਰਾਖੀ ਸਾਵੰਤ ਦੀ ਐਂਟਰੀ ਕਰਵਾਈ ਜਾਂਦੀ ਹੈ। ਰਾਖੀ ਸਾਵੰਤ ਹੁਣ ਤਕ ਸ਼ੋਅ ਦੇ ਕਈ ਸੀਜ਼ਨਸ ’ਚ ਨਜ਼ਰ ਆ ਚੁੱਕੀ ਹੈ। ਇਸ ਵਾਰ ਵੀ ਉਹ ‘ਬਿੱਗ ਬੌਸ’ ਦੇ ਅੰਦਰ ਵੱਖ-ਵੱਖ ਅੰਦਾਜ਼ ’ਚ ਨਜ਼ਰ ਆ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News