ਕਰਨ ਕੁੰਦਰਾ ਦਾ ਪ੍ਰੇਮਿਕਾ ਤੇਜਸਵੀ ਪ੍ਰਕਾਸ਼ ''ਤੇ ਇਲਜ਼ਾਮ, ਕਿਹਾ ''ਤੁਸੀਂ ਮੇਰਾ ਕਰੀਅਰ ਕੀਤਾ ਬਰਬਾਦ''

Wednesday, Feb 09, 2022 - 07:02 PM (IST)

ਕਰਨ ਕੁੰਦਰਾ ਦਾ ਪ੍ਰੇਮਿਕਾ ਤੇਜਸਵੀ ਪ੍ਰਕਾਸ਼ ''ਤੇ ਇਲਜ਼ਾਮ, ਕਿਹਾ ''ਤੁਸੀਂ ਮੇਰਾ ਕਰੀਅਰ ਕੀਤਾ ਬਰਬਾਦ''

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 15 'ਚ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੇ ਰਿਸ਼ਤੇ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਜਦੋਂ ਦੋਵਾਂ 'ਚ ਲੜਾਈ ਹੁੰਦੀ ਸੀ ਤਾਂ ਪਿਆਰ ਵੀ ਕਾਫ਼ੀ ਵੇਖਣ ਨੂੰ ਮਿਲਦਾ ਸੀ। ਤੇਜਸਵੀ ਪ੍ਰਕਾਸ਼ 'ਬਿੱਗ ਬੌਸ' ਸੀਜ਼ਨ 15 ਦੀ ਜੇਤੂ ਬਣੀ। ਪ੍ਰਸ਼ੰਸਕਾਂ ਨੇ ਕਰਨ ਕੁੰਦਰਾ ਬਾਰੇ ਇੱਕ ਗੱਲ ਜ਼ਰੂਰ ਨੋਟ ਕੀਤੀ ਹੈ ਕਿ ਘਰ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੇ ਗੁੱਸੇ 'ਚ ਕਾਫ਼ੀ ਬਦਲਾਅ ਆਇਆ ਹੈ। ਕਰਨ ਕੁੰਦਰਾ ਘਰ ਦੇ ਅੰਦਰ ਬਹੁਤ ਗੁੱਸੇ 'ਚ ਦਿਖਾਈ ਦਿੰਦੇ ਸਨ ਪਰ ਘਰ ਦੇ ਬਾਹਰ ਆ ਕੇ ਉਹ ਹੁਣ ਕਾਫ਼ੀ ਸ਼ਾਂਤ ਨਜ਼ਰ ਆਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਨਵੀਂ ਡਰੈੱਸ ਨੂੰ ਲੈ ਕੇ ਬੁਰੀ ਤਰ੍ਹਾਂ ਟਰੋਲ ਹੋਈ ਦੀਪਿਕਾ ਪਾਦੁਕੋਣ, ਪੜ੍ਹੋ ਕੁਮੈਂਟਸ

ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਤੇਜਸਵੀ ਪ੍ਰਕਾਸ਼ ਨੇ ਦੱਸਿਆ ਕਿ ਕਰਨ ਕੁੰਦਰਾ ਖ਼ੁਦ ਹੈਰਾਨ ਹਨ ਕਿ ਘਰ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ 'ਬੇਬੀ' ਕਹਿਣਾ ਸਿੱਖ ਲਿਆ ਹੈ। ਤੇਜਸਵੀ ਪ੍ਰਕਾਸ਼ ਨੇ ਕਿਹਾ, ''ਕਰਨ ਮੈਨੂੰ ਕਈ ਵਾਰ ਕਹਿੰਦਾ ਹੈ ਕਿ ਉਹ ਖ਼ੁਦ ਵੀ ਹੈਰਾਨ ਹੈ ਕਿਉਂਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਰਿਲੇਸ਼ਨਸ਼ਿਪ 'ਚ ਰਹਿੰਦਿਆਂ ਇਸ ਤਰ੍ਹਾਂ ਦੀ 'ਬੇਬੀ ਟਾਕ' ਕਰੇਗਾ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਪੁੱਤਰਾਂ ਸ਼ਿੰਦਾ ਤੇ ਏਕਮ ਨੇ ਵਾਇਰਲ ‘ਕੱਚਾ ਬਦਾਮ’ ’ਤੇ ਇੰਝ ਕੀਤੀ ਮਸਤੀ (ਵੀਡੀਓ)

ਦੱਸ ਦਈਏ ਕਿ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਕਰਨ ਕੁੰਦਰਾ ਆਖ ਰਹੇ ਹਨ ਕਿ ਅਜਿਹੀ 'ਬੇਬੀ ਟਾਕ' ਕੌਣ ਕਰਦਾ ਹੈ, ਮੈਂ ਹੁਣ ਨਹੀਂ ਕਰਾਂਗਾ। ਇਸ ਤੋਂ ਬਾਅਦ ਵੀਡੀਓ ਕੱਟ ਕੇ ਜੁੜ ਜਾਂਦਾ ਹੈ, ਜਿੱਥੇ ਕਰਨ ਕੁੰਦਰਾ ਆਪਣੀ ਪ੍ਰੇਮਿਕਾ ਤੇਜਸਵੀ ਪ੍ਰਕਾਸ਼ ਨੂੰ 'ਬੇਬੀ' ਅਤੇ 'ਲੱਡੂ' ਆਖ ਕੇ ਬੁਲਾ ਰਹੇ ਹਨ। ਤੇਜਸਵੀ ਨੇ ਦੱਸਿਆ ਕਿ ਕਰਨ ਕੁੰਦਰਾ ਨੇ ਕਿਹਾ ਕਿ ਇਸ ਨਾਲ ਉਸ ਦੀ 'ਐਂਗਰੀ ਯੰਗ ਮੈਨ' ਦੀ ਇਮੇਜ ਖ਼ਰਾਬ ਹੋ ਰਹੀ ਹੈ। ਕਰਨ ਕੁੰਦਰਾ ਨੇ ਮਜ਼ਾਕ ਕਰਦੇ ਹੋਏ ਤੇਜਸਵੀ ਪ੍ਰਕਾਸ਼ ਨੂੰ ਕਿਹਾ, ''ਮੇਰੀ ਇਮੇਜ ਪੂਰੀ ਤਰ੍ਹਾਂ ਨਾਲ ਖ਼ਰਾਬ ਹੋ ਗਈ ਹੈ। ਮੇਰੇ ਕੋਲ ਇੱਕ ਗੁੱਸੇ ਵਾਲੇ ਨੌਜਵਾਨ ਦਾ ਅਕਸ ਸੀ। ਤੁਸੀਂ ਮੇਰਾ ਕਰੀਅਰ ਬਰਬਾਦ ਕਰ ਦਿੱਤਾ ਹੈ। ਹੁਣ ਲੋਕ ਮੈਨੂੰ ਸੰਨੀ ਕਹਿੰਦੇ ਹਨ।''


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News