ਬ੍ਰੈਸਟ ਕੈਂਸਰ ਨਾਲ ਲੜ ਰਹੀ ਹਿਨਾ ਖ਼ਾਨ ਨੂੰ ਏਕਤਾ ਕਪੂਰ ਨੇ ਦੱਸਿਆ ''ਹੀਰੋ''

Thursday, Jul 04, 2024 - 01:56 PM (IST)

ਬ੍ਰੈਸਟ ਕੈਂਸਰ ਨਾਲ ਲੜ ਰਹੀ ਹਿਨਾ ਖ਼ਾਨ ਨੂੰ ਏਕਤਾ ਕਪੂਰ ਨੇ ਦੱਸਿਆ ''ਹੀਰੋ''

ਮੁੰਬਈ- 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਅਦਾਕਾਰਾ ਹਿਨਾ ਖ਼ਾਨ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਸਟੇਜ 3 ਬ੍ਰੈਸਟ ਕੈਂਸਰ ਦਾ ਪਤਾ ਲੱਗਿਆ ਹੈ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਲੰਮਾ ਨੋਟ ਸਾਂਝਾ ਕੀਤਾ ਅਤੇ ਸਾਰਿਆਂ ਨੂੰ ਦੱਸਿਆ ਕਿ ਉਹ ਤੀਜੀ ਸਟੇਦ ਦੇ ਬ੍ਰੈਸਟ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਉਸ ਦੇ ਐਲਾਨ ਤੋਂ ਬਾਅਦ, ਉਸ ਨੂੰ ਇੰਡਸਟਰੀ 'ਚ ਆਪਣੇ ਦੋਸਤਾਂ ਅਤੇ ਪ੍ਰਸ਼ੰਸਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ।

PunjabKesari

ਹਾਲ ਹੀ 'ਚ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਨੇ ਉਸ ਨੂੰ 'ਫਾਈਟਰ' ਕਿਹਾ ਸੀ ਅਤੇ ਹੁਣ ਏਕਤਾ ਕਪੂਰ ਨੇ ਇੰਸਟਾਗ੍ਰਾਮ 'ਤੇ ਹਿਨਾ ਖ਼ਾਨ ਨੂੰ 'ਮੇਰਾ ਹੀਰੋ' ਕਿਹਾ ਹੈ। ਏਕਤਾ ਨੇ ਹਿਨਾ ਖ਼ਾਨ ਲਈ ਇੱਕ ਪੋਸਟ ਸ਼ੇਅਰ ਕੀਤੀ ਅਤੇ ਅਦਾਕਾਰਾ ਦਾ ਇੱਕ ਵੀਡੀਓ ਪੋਸਟ ਕੀਤਾ ਅਤੇ ਕੈਪਸ਼ਨ 'ਚ ਉਹ ਕਿਹਾ 'ਮੇਰਾ ਹੀਰੋ'। ਏਕਤਾ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਹਿਨਾ ਖ਼ਾਨ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਦਾਕਾਰਾ ਕੈਂਸਰ ਦੀ ਬੀਮਾਰੀ ਹੋਣ ਦੇ ਬਾਵਜੂਦ ਇਕ ਐਵਾਰਡ ਨਾਈਟ 'ਚ ਸ਼ਾਮਲ ਹੁੰਦੀ ਦਿਖਾਈ ਦੇ ਰਹੀ ਹੈ। ਏਕਤਾ ਨੇ ਲਿਖਿਆ- 'ਸਟਾਰ, ਸੁਪਰਸਟਾਰ!!!! ਸੱਚਮੁੱਚ ਮੇਰੀ ਹੀਰੋ ਹਿਨਾ ਖਾਨ।

ਇਹ ਵੀ ਪੜ੍ਹੋ- 'ਅਨੰਤ-ਰਾਧਿਕਾ ਮਰਚੈਂਟ ਦੀ ਮਾਮੇਰੂ ਸੇਰੇਮਨੀ 'ਤੇ ਪ੍ਰੇਮੀ ਨਾਲ ਪੁੱਜੀ ਜਾਹਨਵੀ ਕਪੂਰ

ਹੁਣ ਹਿਨਾ ਖ਼ਾਨ ਨੇ ਏਕਤਾ ਕਪੂਰ ਦਾ ਧੰਨਵਾਦ ਕਰਦੇ ਹੋਏ ਕਿਹਾ, 'ਇਕ ਅਸਲੀ ਰਾਣੀ ਦੂਜਿਆਂ ਨੂੰ ਹਿੰਮਤ ਦਿੰਦੀ ਹੈ ਅਤੇ ਜਦੋਂ ਤੋਂ ਮੈਂ ਤੁਹਾਨੂੰ ਜਾਣਿਆ ਹੈ, ਤੁਸੀਂ ਮੈਨੂੰ ਹਿੰਮਤ ਦੇ ਰਹੇ ਹੋ। ਜਿਸ ਤਰੀਕੇ ਨਾਲ ਤੁਸੀਂ ਮੇਰੀ ਦੇਖਭਾਲ ਕਰਦੇ ਹੋ, ਮੈਨੂੰ ਤਾਕਤ ਮਿਲਦੀ ਹੈ। ਏਕਤਾ ਕਪੂਰ, ਲਵ ਯੂ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਹਿਨਾ ਖ਼ਾਨ ਨੇ ਇੱਕ ਇੰਸਟਾਗ੍ਰਾਮ ਪੋਸਟ 'ਚ ਆਪਣੇ ਕੈਂਸਰ ਦਾ ਖੁਲਾਸਾ ਕੀਤਾ ਸੀ। ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਸ ਦਾ ਇਲਾਜ ਸ਼ੁਰੂ ਹੋ ਚੁੱਕਾ ਹੈ ਅਤੇ ਉਹ ਆਉਣ ਵਾਲੇ ਸਮੇਂ ਦਾ ਸਾਹਮਣਾ ਕਰਨ ਲਈ ਤਿਆਰ ਹਨ।


author

Priyanka

Content Editor

Related News