ਕਰਨ ਔਜਲਾ ਨੇ ਨਵੀਂ EP ਦਾ ਕੀਤਾ ਐਲਾਨ, ਨਾਂ ਰੱਖਿਆ ‘ਵੇਅ ਅਹੈੱਡ’

Thursday, Feb 03, 2022 - 12:23 PM (IST)

ਕਰਨ ਔਜਲਾ ਨੇ ਨਵੀਂ EP ਦਾ ਕੀਤਾ ਐਲਾਨ, ਨਾਂ ਰੱਖਿਆ ‘ਵੇਅ ਅਹੈੱਡ’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਆਪਣੀ ਨਵੀਂ EP (Extended Play) ਦਾ ਐਲਾਨ ਕਰ ਦਿੱਤਾ ਹੈ। ਕਰਨ ਔਜਲਾ ਦੀ ਇਸ EP ਦਾ ਨਾਂ ‘ਵੇਅ ਅਹੈੱਡ’ ਰੱਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ

ਅੱਜ EP ਦੀ ਫਰਸਟ ਲੁੱਕ ਸਾਂਝੀ ਕਰਦਿਆਂ ਕਰਨ ਔਜਲਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕਰਨ ਔਜਲਾ ਨੇ ਫਰਸਟ ਲੁੱਕ ਨਾਲ ਲਿਖਿਆ, ‘ਵੇਅ ਅਹੈੱਡ, ਇਸ ਨੂੰ ਦੁਬਾਰਾ ਪੜ੍ਹੋ।’

ਦੱਸ ਦੇਈਏ ਕਿ EP ਐਲਬਮ ਵਾਂਗ ਹੀ ਹੁੰਦੀ ਹੈ ਪਰ ਇਸ ’ਚ ਫੁੱਲ ਐਲਬਮ ਤੋਂ ਥੋੜ੍ਹੇ ਘੱਟ ਗੀਤ ਹੁੰਦੇ ਹਨ। ਕਰਨ ਔਜਲਾ ਦੀ ਪਹਿਲੀ ਐਲਬਮ ‘ਬੀ. ਟੀ. ਐੱਫ. ਯੂ.’ ਕੁਝ ਮਹੀਨੇ ਪਹਿਲਾਂ ਹੀ ਰਿਲੀਜ਼ ਹੋਈ ਸੀ।

ਉਥੇ ਬੀਤੇ ਦਿਨੀਂ ਸਰੀ ’ਚ ਕਰਨ ਔਜਲਾ ਦੇ ਦੋਸਤ ਘਰ ਗੋਲੀਆਂ ਵੀ ਚਲਾਈਆਂ ਗਈਆਂ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਹੈਰੀ ਚੱਠਾ ਗਰੁੱਪ ਨੇ ਲਈ ਹੈ। ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਹੈਰੀ ਚੱਠਾ ਗਰੁੱਪ ਦੀ ਇਕ ਪੋਸਟ ਵੀ ਵਾਇਰਲ ਹੋ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News