ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...

Monday, Aug 19, 2024 - 11:30 AM (IST)

ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...

ਐਂਟਰਟੇਨਮੈਂਟ ਡੈਸਕ : ਕੋਲਕਾਤਾ 'ਚ ਮਹਿਲਾ ਡਾਕਟਰ ਦੇ ਨਾਲ ਰੇਪ ਅਤੇ ਹੱਤਿਆ ਦੀ ਘਟਨਾ ਨਾਲ ਪੂਰਾ ਦੇਸ਼ ਸਹਿਮਿਆ ਹੋਇਆ ਹੈ। ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਸਿਤਾਰੇ ਵੀ ਇਸ ਮਾਮਲੇ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਪੰਜਾਬੀ ਸਿਤਾਰੇ ਇਸ ਘਟਨਾ ਦੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਕਰਨ ਔਜਲਾ, ਏਪੀ ਢਿੱਲੋਂ ਅਤੇ ਸੁਨੰਦਾ ਸ਼ਰਮਾ ਵਰਗੇ ਕਈ ਕਲਾਕਾਰਾਂ ਨੇ ਇਸ ਘਟਨਾ ਨਾਲ ਸੰਬੰਧਤ ਆਪਣੇ ਇੰਸਟਾਗ੍ਰਾਮ ਕੋਲਕਾਤਾ ਰੇਪ ਕੇਸ 'ਤੇਤੇ ਸਟੋਰੀਆਂ ਅਤੇ ਪੋਸਟਾਂ ਸਾਂਝੀਆਂ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ -35 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਸਲਮਾਨ ਖ਼ਾਨ-ਭਾਗਯਸ਼੍ਰੀ ਦੀ ਜੋੜੀ

ਗਾਇਕ ਕਰਨ ਔਜਲਾ ਨੇ ਇਸ ਪੂਰੀ ਘਟਨਾ 'ਤੇ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, 'ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...ਟੁੱਟੀ ਗਰਦਨ, ਕਈ ਸੱਟਾਂ ਦੇ ਨਿਸ਼ਾਨ : ਆਰਜੀ ਕਾਰ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਬੇਰਹਿਮੀ ਨਾਲ ਬਲਾਤਕਾਰ-ਕਤਲ ਮਾਮਲੇ ਦੇ ਹੈਰਾਨ ਕਰਨ ਵਾਲੇ ਵੇਰਵੇ।'

PunjabKesari

ਇਹ ਖ਼ਬਰ ਵੀ ਪੜ੍ਹੋ - 'ਸਤ੍ਰੀ 2' ਦੇ ਸਾਹਮਣੇ ਅਕਸ਼ੈ-ਜੌਨ ਦੀਆਂ ਫ਼ਿਲਮਾਂ ਦਾ ਨਹੀਂ ਚੱਲਿਆ ਜਾਦੂ, 2 ਦਿਨਾਂ 'ਚ ਕੀਤੀ ਬਸ ਇੰਨਾ ਹੀ ਕੀਤਾ ਕਲੈਕਸ਼ਨ

ਦੱਸਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਬੇਸਮੈਂਟ 'ਚ ਨਾਈਟ ਡਿਊਟੀ ਦੌਰਾਨ ਇਕ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੋਂ ਬਾਅਦ ਕਤਲ ਦਾ ਮਾਮਲਾ ਪੂਰੇ ਦੇਸ਼ 'ਚ ਭਖਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਹਰ ਕੋਈ ਬੰਗਾਲ ਸਰਕਾਰ ਖ਼ਿਲਾਫ਼ ਗੁੱਸਾ ਜ਼ਾਹਿਰ ਕਰ ਰਿਹਾ ਹੈ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਿਹਾ ਹੈ। ਦੱਸਿਆ ਜਾ ਹੈ ਕਿ ਪੁਲਸ ਨੇ ਹੁਣ ਤੱਕ 1 ਦੋਸ਼ੀ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਸਿਵਲ ਟ੍ਰੈਫਿਕ ਪੁਲਸ ਵਾਲੰਟੀਅਰ ਸੰਜੇ ਰਾਏ ਵਜੋਂ ਕੀਤੀ ਗਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News