ਕਰਮਜੀਤ ਅਨਮੋਲ ''ਗੁੰਮਰਾਹ'' ਹੋ ਰਹੇ ਲੋਕਾਂ ਨੂੰ ਗੀਤ ਰਾਹੀਂ ਕਰ ਰਹੇ ਸੁਚੇਤ (ਵੀਡੀਓ)
Friday, Aug 28, 2020 - 06:12 PM (IST)

ਜਲੰਧਰ (ਬਿਊਰੋ) : ਆਪਣੀ ਅਦਾਕਾਰੀ ਤੇ ਗੀਤਾਂ ਰਾਹੀਂ ਲੋਕਾਂ ਨੂੰ ਐਂਟਰਟੇਨ ਕਰਨ ਵਾਲੇ ਗਾਇਕ ਕਰਮਜੀਤ ਅਨਮੋਲ ਦਾ ਹਾਲ ਹੀ 'ਚ ਨਵਾਂ ਗੀਤ 'ਗੁੰਮਰਾਹ' ਰਿਲੀਜ਼ ਹੋਇਆ ਹੈ। ਕਰਮਜੀਤ ਅਨਮੋਲ ਨੇ ਇਸ ਗੀਤ ਰਾਹੀਂ ਗੁੰਮਰਾਹ ਹੋ ਰਹੇ ਲੋਕਾਂ ਨੂੰ ਸੁਚੇਤ ਕੀਤਾ ਹੈ।'ਫਿਲਮੀ ਲੋਕ' ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਗੀਤਕਾਰ ਸੁੱਖ ਬਰਾੜ ਨੇ ਲਿਖਿਆ ਹੈ ਤੇ ਮਿਊਜ਼ਿਕ ਜੈਸਨ ਥਿੰਦ ਨੇ ਤਿਆਰ ਕੀਤਾ ਹੈ। ਕਰਮਜੀਤ ਅਨਮੋਲ ਦੀ ਸੁਰੀਲੀ ਆਵਾਜ਼ 'ਚ ਰਿਲੀਜ਼ ਹੋਏ ਇਸ ਗੀਤ ਦੀ ਵੀਡੀਓ ਸਤੀਸ਼ ਵਰਮਾ ਨੇ ਬਣਾਈ ਹੈ।
ਮਿਊਜ਼ਿਕ ਨਿਰਮਾਣ ਕੰਪਨੀ 'ਫਿਲਮੀ ਲੋਕ' ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਦੇ ਗੀਤ ਰਿਲੀਜ਼ ਕਰ ਚੁੱਕੇ ਹਨ। ਕਰਮਜੀਤ ਅਨਮੋਲ ਦੇ ਇਸ ਗੀਤ ਨੂੰ 'ਫਿਲਮੀ ਲੋਕ' ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਯੂਟਿਊਬ 'ਤੇ ਬੇਹੱਦ ਪਸੰਦ ਕੀਤੇ ਜਾ ਰਹੇ ਇਸ ਗੀਤ ਨੂੰ 1 ਲੱਖ 38 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਦੇਖਿਆ ਗਿਆ ਹੈ।ਦੱਸਣਯੋਗ ਹੈ ਕਿ ਕਰਮਜੀਤ ਅਨਮੋਲ ਇਸ ਤੋਂ ਪਹਿਲਾਂ ਵੀ ਕਈ ਮੈਸਿਜ਼ ਭਰਪੂਰ ਗੀਤ ਰਿਲੀਜ਼ ਕਰ ਚੁੱਕੇ ਹਨ ।