ਲੱਦਾਖ ''ਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਹੈ ਕਰਮਜੀਤ ਅਨਮੋਲ ਦਾ ਗੀਤ ''ਬੇਬੇ ਤੇਰਾ ਪੁੱਤ'' (ਵੀਡੀਓ)

Thursday, Jul 02, 2020 - 02:30 PM (IST)

ਲੱਦਾਖ ''ਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਹੈ ਕਰਮਜੀਤ ਅਨਮੋਲ ਦਾ ਗੀਤ ''ਬੇਬੇ ਤੇਰਾ ਪੁੱਤ'' (ਵੀਡੀਓ)

ਜਲੰਧਰ (ਵੈੱਬ ਡੈਸਕ) — ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫ਼ੌਜ ਦੇ ਜਵਾਨ ਜਿਨ੍ਹਾਂ ਦੀ ਬਦੌਲਤ ਅਸੀਂ ਸੁੱਖ ਚੈਨ ਦੀ ਜ਼ਿੰਦਗੀ ਜਿਊਂਦੇ ਹਾਂ। ਰਾਤ ਸਮੇਂ ਜਦੋਂ ਅਸੀਂ ਆਪਣੇ ਘਰਾਂ 'ਚ ਸੁੱਖ ਦੀ ਨੀਂਦ ਸੁੱਤੇ ਹੁੰਦੇ ਹਾਂ ਤਾਂ ਇਹ ਜਵਾਨ ਆਪਣੀ ਜਾਨ ਤਲੀ 'ਤੇ ਰੱਖ ਦੁਸ਼ਮਣਾਂ 'ਤੇ ਨਜ਼ਰ ਰੱਖਦੇ ਹਨ। ਅਜਿਹੇ ਹੀ ਕਈ ਨੌਜਵਾਨ ਬੀਤੇ ਦਿਨੀਂ ਲੱਦਾਖ 'ਚ ਸ਼ਹੀਦ ਹੋ ਗਏ ਸਨ। ਉਨ੍ਹਾਂ ਸ਼ਹੀਦਾਂ ਨੂੰ ਕਰਮਜੀਤ ਅਨਮੋਲ ਵੱਲੋਂ ਲੱਦਾਖ ਦੇ ਸ਼ਹੀਦਾਂ ਦੀ ਯਾਦ 'ਚ ਗੀਤ ਰਿਲੀਜ਼ ਕੀਤਾ ਗਿਆ ਹੈ, ਜੋ ਕਿ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਹੈ। 'ਬੇਬੇ ਤੇਰਾ ਪੁੱਤ' ਨਾਂ ਦੇ ਹੇਠ ਰਿਲੀਜ਼ ਹੋਇਆ ਇਹ ਗੀਤ ਸਭ ਨੂੰ ਭਾਵੁਕ ਕਰ ਰਿਹਾ ਹੈ।

ਦੱਸ ਦਈਏ ਕਿ ਲੱਦਾਖ 'ਚ ਪੰਜਾਬ ਰੈਜੀਮੈਂਟ ਤੋਂ ਸ਼ਹੀਦ ਹੋਣ ਵਾਲੇ ਮਨਦੀਪ ਸਿੰਘ ਪਟਿਆਲਾ ਦੇ ਰਹਿਣ ਵਾਲੇ ਸਨ, ਜਦੋਂਕਿ ਸ਼ਹੀਦ ਹੋਣ ਵਾਲਾ ਦੂਜਾ ਜਵਾਨ ਗੁਰਬਿੰਦਰ ਸਿੰਘ ਸੰਗਰੂਰ, ਤੀਜਾ ਜਵਾਨ ਗੁਰਤੇਜ ਸਿੰਘ ਮਾਨਸਾ ਦਾ ਅਤੇ ਚੌਥਾ ਸ਼ਹੀਦ ਹੋਣ ਵਾਲਾ ਜਵਾਨ ਸਤਨਾਮ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਸੀ।

 
 
 
 
 
 
 
 
 
 
 
 
 
 

https://youtu.be/-lZ-9x5uSRI

A post shared by Karamjit Anmol (@karamjitanmol) on Jul 1, 2020 at 10:34pm PDT

 


author

sunita

Content Editor

Related News