ਫਰੀਦਕੋਟ ਤੋਂ ਚੋਣ ਲੜਨਗੇ ਅਦਾਕਾਰ ਕਰਮਜੀਤ ਅਨਮੋਲ, ਮੁੱਖ ਮੰਤਰੀ ਭਗਵੰਤ ਮਾਨ ਦੇ ਹਨ ਬੇਹੱਦ ਕਰੀਬੀ

Thursday, Mar 14, 2024 - 02:49 PM (IST)

ਫਰੀਦਕੋਟ ਤੋਂ ਚੋਣ ਲੜਨਗੇ ਅਦਾਕਾਰ ਕਰਮਜੀਤ ਅਨਮੋਲ, ਮੁੱਖ ਮੰਤਰੀ ਭਗਵੰਤ ਮਾਨ ਦੇ ਹਨ ਬੇਹੱਦ ਕਰੀਬੀ

ਐਂਟਰਟੇਨਮੈਂਟ ਡੈਸਕ — ਸੁਨਹਿਰੇ ਅਧਿਆਏ ਦਾ ਸਫ਼ਰ ਤੈਅ ਕਰ ਰਹੇ ਅਤੇ ਪੰਜਾਬੀ ਸਿਨੇਮਾ ਦੇ ਮਾਣਮੱਤੇ ਅਕਸ ਨੂੰ ਹੋਰ ਚਾਰ ਚੰਨ ਲਾਉਣ ਵਾਲੇ ਪ੍ਰਸਿੱਧ ਅਦਾਕਾਰ ਕਰਮਜੀਤ ਅਨਮੋਲ ਸਿਆਸੀ ਪਾਰੀ ਖੇਡਣ ਜਾ ਰਹੇ ਹਨ। ਆਮ ਆਦਮੀ ਪਾਰਟੀ ਵਲੋਂ ਜਾਰੀ ਹੋਈ ਲਿਸਟ ਅਨੁਸਾਰ, ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਮੈਦਾਨ 'ਚ ਉਤਾਰੇਗੀ। ਆਗਾਮੀ ਲੋਕ ਸਭਾ ਚੋਣਾਂ 'ਚ ਕਰਮਜੀਤ ਅਨਮੋਲ ਆਮ ਆਦਮੀ ਦੇ ਉਮੀਦਵਾਰ ਵਜੋਂ ਚੋਣ ਲੜਨਗੇ। ਦੱਸ ਦਈਏ ਕਿ ਕਰਮਜੀਤ ਅਨਮੋਲ ਨੇ ਇਸ ਤੋਂ ਪਹਿਲਾ ਕਦੇ ਵੀ ਚੋਣਾਂ ਨਹੀਂ ਲੜੀਆਂ। ਉਨ੍ਹਾਂ ਨੂੰ ਪਹਿਲੀ ਵਾਰ ਸਿਆਸੀ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ। ਹੁਣ ਇਹ ਵੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਇਸ ਸਫ਼ਰ 'ਚ ਸਫ਼ਲਤਾ ਉਨ੍ਹਾਂ ਦੇ ਕਿੰਨੇ ਪੈਰ ਚੁੰਮਦੀ ਹੈ। ਭਗਵੰਤ ਮਾਨ ਵੀ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਖ਼ੁਦ ਕਲਾਕਾਰ ਸਨ। ਉਨ੍ਹਾਂ ਦਾ ਕਾਮੇਡੀ ਕਿਰਦਾਰ 'ਜੁਗਨੂ' ਘਰ-ਘਰ ਮਸ਼ਹੂਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਗਿਣਤੀ ਪੰਜਾਬ ਦੇ ਬੈਸਟ ਕਮੇਡੀਅਨਾਂ 'ਚ ਹੁੰਦੀ ਰਹੀ ਹੈ।

8 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਗਿਆ ਐਲਾਨ
ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਜਾਰੀ ਕਰਦਿਆਂ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ 'ਚ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ, ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ. ਪੀ., ਫਰੀਦਕੋਟ ਤੋਂ ਕਰਮਜੀਤ ਅਨਮੋਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਪਟਿਆਲਾ ਤੋਂ ਡਾ. ਬਲਬੀਰ ਸਿੰਘ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। 

PunjabKesari

ਫ਼ਿਲਮੀ ਸਫ਼ਰ
ਕਰਮਜੀਤ ਅਨਮੋਲ ਦਾ ਜਨਮ 2 ਜਨਵਰੀ 1972 ਨੂੰ ਪਿੰਡ, ਗੰਢੂਆਂ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਹੈ। ਪੰਜਾਬੀ ਹਾਸਰਸ ਕਲਾਕਾਰ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ, ਜਿਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਦੀਆਂ ਕਈ ਮਸ਼ਹੂਰ ਫ਼ਿਲਮਾਂ 'ਚ ਕੰਮ ਕੀਤਾ ਜਿਵੇਂ ਕਿ 'ਵੈਸਟ ਇਜ਼ ਵੈਸਟ' (ਅੰਗਰੇਜ਼ੀ), 'ਕੈਰੀ ਓਨ ਜੱਟਾ', 'ਜੱਟ ਐਂਡ ਜੂਲੀਅੱਟ', 'ਡਿਸਕੋ ਸਿੰਘ', 'ਜੱਟ ਜੇਮਸ ਬੌਂਡ', 'ਦੇਵ ਡੀ' (ਹਿੰਦੀ), 'ਜੀਹਨੇ ਮੇਰਾ ਦਿਲ ਲੁਟਿਆ', 'ਸਿਰਫਿਰੇ', 'ਜੱਟ ਏਅਰਵੇਜ', 'ਲੱਕੀ ਦੀ ਅਨਲਕੀ ਸਟੋਰੀ', 'ਬੈਸਟ ਆਫ ਲਕ' ਆਦਿ ਹਨ।

PunjabKesari

CM ਮਾਨ ਨਾਲ ਕਰਦੇ ਸਨ ਕਾਮੇਡੀ ਸ਼ੋਅ
ਦੱਸ ਦਈਏ ਕਿ ਸੀ. ਐੱਮ. ਭਗਵੰਤ ਮਾਨ ਤੇ ਕਰਮਜੀਤ ਅਨਮੋਲ ਦਾ ਰਿਸ਼ਤਾ ਬਹੁਤ ਖ਼ਾਸ ਹੈ। ਦਰਅਸਲ, ਕਰਮਜੀਤ ਅਨਮੋਲ ਆਪਣੀ ਸ਼ੁਰੂਆਤ ਕਰੀਅਰ ਦੌਰਾਨ ਭਗਵੰਤ ਮਾਨ, ਬਿਨੂੰ ਢਿੱਲੋਂ ਤੇ ਦੇਵ ਖਰੌੜ ਨਾਲ ਕਾਮੇਡੀ ਕਰਿਆ ਕਰਦੇ ਸਨ। ਉਦੋਂ ਇਨ੍ਹਾਂ ਦਾ ਸ਼ੋਅ 'ਜੁਗਨੂ ਹਾਜ਼ਰ ਹੈ' ਸੀ, ਜਿਸ 'ਚ ਇਹ ਸਾਰੇ ਕਲਾਕਾਰ ਰੱਜ ਕੇ ਕਾਮੇਡੀ ਕਰਦੇ ਸਨ ਅਤੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਂਦੇ ਸਨ। ਇਨ੍ਹਾਂ ਦਾ ਇਹ ਸ਼ੋਅ ਕਾਫ਼ੀ ਸੁਪਰਹਿੱਟ ਸਾਬਿਤ ਹੋਇਆ। ਹੋਲੀ-ਹੋਲੀ ਕਰਮਜੀਤ ਅਨੋਮਲ ਸਫਲਤਾ ਦੀਆਂ ਪੌੜੀਆਂ ਚੜਨ ਲੱਗੇ, ਜਿਸ ਦੇ ਸਦਕਾ ਅੱਜ ਉਹ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੱਡਾ ਨਾਂ ਬਣ ਗਏ ਹਨ। 

PunjabKesari

ਚੰਗੇ ਅਦਾਕਾਰ ਦੇ ਨਾਲ-ਨਾਲ ਸਮਾਜ ਸੇਵੀ ਵੀ ਨੇ ਕਰਮਜੀਤ ਅਨਮੋਲ
ਕਰਮਜੀਤ ਅਨਮੋਲ ਆਪਣੀ ਚੰਗੀ ਕਾਮੇਡੀ ਤੇ ਅਦਾਕਾਰੀ ਲਈ ਮਸ਼ਹੂਰ ਹਨ। ਇਸ ਤੋਂ ਇਲਾਵਾ ਅਦਾਕਾਰ ਸਮਾਜ ਸੇਵੀ ਕੰਮਾਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਵੀ ਜਾਣੇ ਜਾਂਦੇ ਹਨ। ਆਪਣੇ ਜਨਮਦਿਨ ਮੌਕੇ 'ਤੇ ਵੀ ਕਰਮਜੀਤ ਅਨਮੋਲ ਲੋੜਵੰਦ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਕਰਮਜੀਤ ਅਨਮੋਲ ਕਈ ਸੁਪਰਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਦਰਸ਼ਕ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਕਾਫੀ ਪਸੰਦ ਕਰਦੇ ਹਨ।

PunjabKesari

ਭਗਵੰਤ ਮਾਨ ਨਾਲ ਕਰਮਜੀਤ ਅਨਮੋਲ ਦੀ ਨੇੜਤਾ
ਕਰਮਜੀਤ ਅਨਮੋਲ ਦੀ ਭਗਵੰਤ ਮਾਨ ਨਾਲ ਕਾਫ਼ੀ ਨੇੜਤਾ ਹੈ। ਸੀ. ਐੱਮ ਦੇ ਘਰ ਹੁੰਦੇ ਹਰੇਕ ਫੰਕਸ਼ਨ 'ਚ ਕਰਮਜੀਤ ਅਨਮੋਲ ਦੀ ਸ਼ਿਰਕਤ ਨੂੰ ਅਸੀਂ ਅੱਖੀਂ ਵੇਖਿਆ ਹੈ। ਭਗਵੰਤ ਮਾਨ ਦੇ ਚੋਣ ਪ੍ਰਚਾਰ ਤੋਂ ਲੈ ਕੇ ਸਹੁੰ ਚੁੱਕ ਸਮਾਗਮ 'ਚ ਵੀ ਕਰਮਜੀਤ ਅਨਮੋਲ ਦੀ ਸ਼ਮੂਲੀਅਤ ਕਰਦੇ ਰਹੇ। ਇਸ ਤੋਂ ਭਗਵੰਤ ਦੇ ਬੱਚਿਆਂ ਦੇ ਜਨਮਦਿਨ ਮੌਕੇ ਵੀ ਉਨ੍ਹਾਂ ਦੇ ਧੀ-ਪੁੱਤ ਨਾਲ ਵੇਖਿਆ ਗਿਆ। ਇਕ ਅਦਾਕਾਰ ਤੇ ਗਾਇਕ ਹੋਣ ਦੇ ਨਾਲ-ਨਾਲ ਕਰਮਜੀਤ ਅਨਮੋਲ ਨੂੰ ਇਕ ਚੰਗਾ ਬੁਲਾਰਾ ਵੀ ਮੰਨਿਆ ਜਾਂਦਾ ਹੈ ਅਤੇ ਬਿਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਅਕਸਰ ਹੀ ਕਰਮਜੀਤ ਅਨਮੋਲ ਨੂੰ ਚੰਗੇ ਬੁਲਾਰੇ ਦਾ ਹਵਾਲਾ ਦੇ ਕੇ ਸਿਆਸਤ 'ਚ ਆਉਣ ਬਾਰੇ ਆਖਦੇ ਰਹਿੰਦੇ ਸਨ।

PunjabKesari

ਸਫ਼ਲਤਾ ਪਾਉਣ ਮਗਰੋਂ ਵੀ ਜੜਾਂ ਨੂੰ ਨਹੀਂ ਭੁੱਲੇ 
ਦੱਸ ਦਈਏ ਕਿ ਕਰਮਜੀਤ ਅਨਮੋਲ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਉਹ ਹਮੇਸ਼ਾ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਦੀ ਸਹਾਇਤਾ ਅਕਸਰ ਕਰਦੇ ਰਹਿੰਦੇ ਹਨ। ਇਹ ਅਦਾਕਾਰ ਜ਼ਮੀਨ ਨਾਲ ਜੁੜਿਆ ਹੋਇਆ ਹੈ। ਬੇਸ਼ੱਕ ਅੱਜ ਉਹ ਪਾਲੀਵੁੱਡ ਦੇ ਕਾਮਯਾਬ ਅਦਾਕਾਰਾਂ 'ਚ ਗਿਣੇ ਜਾਂਦੇ ਹਨ ਪਰ ਉਹ ਆਪਣੀਆਂ ਜੜਾਂ ਨੂੰ ਕਦੇ ਵੀ ਨਹੀਂ ਭੁੱਲਦੇ।

PunjabKesari


 


author

sunita

Content Editor

Related News