ਏਅਰਪੋਰਟ ''ਤੇ ਵੀ ਆਲੀਆ-ਸਿਦਾਰਥ ਦੀ ਕੈਮਿਸਟ੍ਰੀ ਦੇ ਕੀ ਕਹਿਣੇ! (Pics)
Monday, Mar 21, 2016 - 05:22 PM (IST)
ਮੁੰਬਈ- ਹਾਲ ਹੀ ''ਚ ਰਿਲੀਜ਼ ਹੋਈ ਫ਼ਿਲਮ ''ਕਪੂਰ ਐਂਡ ਸਨਜ਼'' ਦੇ ਸਟਾਰ ਆਲੀਆ ਭੱਟ ਅਤੇ ਸਿਦਾਰਥ ਕਪੂਰ ਏਅਰਪੋਰਟ ''ਤੇ ਕੁਝ ਵੱਖ ਅੰਦਾਜ਼ ''ਚ ਨਜ਼ਰ ਆਏ। ਏਅਰਪੋਰਟ ਤੋਂ ਲੈ ਕੇ ਈਵੇਂਟ ਤੱਕ ਅਕਸਰ ਕੈਜੁਅਲ ਲੁਕ ''ਚ ਨਜ਼ਰ ਆਉਣ ਵਾਲੀ ਆਲੀਆ ਭੱਟ ਸਲਵਾਰ ਸੂਟ ''ਚ ਏਅਰਪੋਰਟ ''ਤੇ ਪੁੱਜੀ। ਬਾਲੀਵੁੱਡ ਦੇ ਲਵ-ਬਰਡਜ਼ ਨੇ ਕੈਮਰੇ ਦੇ ਸਾਹਮਣੇ ਕਈ ਫਨੀ ਪੋਜ਼ ਦਿੱਤੇ।
ਜ਼ਿਕਰਯੋਗ ਹੈ ਕਿ ''ਕਪੂਰ ਐਂਡ ਸਨਜ਼'' ਦੀ ਕਮਾਈ ਰਿਲੀਜ਼ ਹੋਣ ਦੇ ਦੂਜੇ ਦਿਨ 14.60 ਕਰੋੜ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਤੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਸ਼ਕੁਨ ਬੱਤਰਾ ਵਲੋਂ ਨਿਰਦੇਸ਼ਿਤ ਫ਼ਿਲਮ 40 ਕਰੋੜ ਦੇ ਬਜਟ ''ਚ ਤਿਆਰ ਕੀਤੀ ਗਈ ਹੈ। ਕਪੂਰ ਐਂਡ ਸਨਜ਼ ਡਾਇਰੈਕਸ਼ਨ ਸ਼ਕੁਨ ਬੱਤਰਾ ਨੇ ਕੀਤਾ ਹੈ। ਸ਼ਕੁਨ ਨੇ ਡਾਇਰੈਕਟਰ ਦੇ ਰੂਪ ''ਚ ''ਏਕ ਮੈਂ ਓਰ ਏਕ ਤੂੰ'' ਫ਼ਿਲਮ ਬਣਾਈ ਸੀ। ਇਹ ਫ਼ਿਲਮ ਪਰਿਵਾਰਕ ਪਿਆਰ ''ਤੇ ਆਧਾਰਿਤ ਹੈ। ਫ਼ਿਲਮ ''ਚ ਆਲੀਆ ਭੱਟ ਅਤੇ ਸਿਦਾਰਥ ਦੀ ਜੋੜੀ ਨਾਲ ਫਵਾਦ ਖਾਨ, ਰਜਤ ਕਪੂਰ , ਰਿਸ਼ੀ ਕਪੂਰ ਅਤੇ ਰਤਨਾ ਪਾਠਕ ਨੇ ਵੀ ਕੰਮ ਕੀਤਾ ਹੈ। ਇਸ ਦੌਰਾਨ ਦੁਬਈ ''ਚ ਆਯੋਜਿਤ ਟੋਇਫਾ 2016 ''ਚ ਸ਼ਾਮਲ ਹੋਣ ਲਈ ਰਵਾਨਗੀ ਦੌਰਾਨ ਆਦਿਤਿਆ ਰਾਏ ਕਪੂਰ ਵੀ ਨਜ਼ਰ ਆਏ।
