ਕਪਿਲ ਸ਼ਰਮਾ ਦੇ ਸ਼ੋਅ ''ਚ ਸੁਨੀਲ ਗਰੋਵਰ ਦੀ ਵਾਪਸੀ, ਫ਼ਿਰ ਤੋਂ ''ਗੁੱਥੀ'' ਬਣ ਲਾਉਣਗੇ ਰੌਣਕਾਂ (ਵੀਡੀਓ)

12/02/2023 3:48:46 PM

ਜਲੰਧਰ (ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਪ੍ਰਸ਼ੰਸਕਾਂ ਲਈ ਇਕ ਖ਼ੁਸਖ਼ਬਰੀ ਹੈ। ਜੀ ਹਾਂ, ਇਕ ਵਾਰ ਫ਼ਿਰ ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਇਕੱਠੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਨੂੰ ਮੁੜ ਤੋਂ ਇਕੱਠੇ ਇਕ ਸ਼ੋਅ 'ਚ ਵੇਖਣਾ ਫੈਨਜ਼ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਦਰਅਸਲ, ਗੁੱਥੀ ਫੇਮ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਇੱਕ ਵਾਰ ਫਿਰ ਨਵੇਂ ਸ਼ੋਅ 'ਚ ਆਉਣ ਲਈ ਤਿਆਰ ਹਨ। 

ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੇ ਮਿਲਿਆ ਹੱਥ
ਹਾਲ ਹੀ 'ਚ Netflix ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਇਸ ਵੀਡੀਓ 'ਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਇਕੱਠੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਦੋਨੋਂ ਇੱਕ ਦੂਜੇ ਨਾਲ ਹੱਸਦੇ ਅਤੇ ਮਜ਼ਾਕ ਕਰਦੇ ਹਨ। ਫਿਰ ਹੌਲੀ-ਹੌਲੀ ਪੂਰੀ ਟੀਮ ਯਾਨੀ ਕਿਕੂ ਸ਼ਾਰਦਾ, ਅਰਚਨਾ ਪੂਰਨ ਸਿੰਘ, ਕ੍ਰਿਸ਼ਨਾ ਅਭਿਸ਼ੇਕ, ਰਾਜੀਵ ਠਾਕੁਰ ਵੀ ਪਹੁੰਚ ਜਾਂਦੇ ਹਨ। ਇਸ ਵੀਡੀਓ 'ਚ ਕਪਿਲ ਸ਼ਰਮਾ ਆਖ ਰਹੇ ਹਨ ਕਿ 'ਘਰ ਬਦਲਿਆ ਹੈ, ਪਰਿਵਾਰ ਨਹੀਂ'। ਵੀਡੀਓ 'ਚ ਕਪਿਲ ਸ਼ਰਮਾ ਦੀ ਪੂਰੀ ਟੀਮ ਹੱਸਦੀ ਅਤੇ ਮਜ਼ਾਕ ਕਰਦੀ ਨਜ਼ਰ ਆ ਰਹੀ ਹੈ।

ਫਲਾਈਟ 'ਚ ਹੋਇਆ ਸੀ ਝਗੜਾ
ਦੱਸਣਯੋਗ ਹੈ ਕਿ ਸਾਲ 2017 'ਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ 'ਚ ਬਹੁਤ ਵੱਡਾ ਝਗੜਾ ਹੋਇਆ ਸੀ। ਖ਼ਬਰਾਂ ਮੁਤਾਬਕ, ਕਪਿਲ ਅਤੇ ਸੁਨੀਲ ਫਲਾਈਟ 'ਚ ਕਿਸੇ ਗੱਲ ਨੂੰ ਲੈ ਕੇ ਆਪਸ ਲੜ ਪਏ ਸਨ। ਉਦੋਂ ਤੋਂ ਹੀ ਦੋਵਾਂ ਨੇ ਇਕੱਠੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਪਰ ਹੁਣ ਪ੍ਰਸ਼ੰਸਕ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇਸ ਜੋੜੀ ਨੂੰ ਦੁਬਾਰਾ ਇਕੱਠੇ ਦੇਖ ਸਕਣਗੇ। 


sunita

Content Editor

Related News