ਅਕਸ਼ੇ ਕੁਮਾਰ ਨਾਲ ਵਿਵਾਦ ਦੀਆਂ ਖ਼ਬਰਾਂ ਵਿਚਾਲੇ ਕਪਿਲ ਸ਼ਰਮਾ ਨੇ ਕੀਤਾ ਇਹ ਟਵੀਟ
Wednesday, Feb 09, 2022 - 03:27 PM (IST)
ਮੁੰਬਈ (ਬਿਊਰੋ)– ਬੀਤੇ ਕੁਝ ਦਿਨਾਂ ਤੋਂ ਕਪਿਲ ਸ਼ਰਮਾ ਤੇ ਅਕਸ਼ੇ ਕੁਮਾਰ ਵਿਚਾਲੇ ਵਿਵਾਦ ਨੂੰ ਲੈ ਕੇ ਕੁਝ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਖ਼ਬਰਾਂ ’ਚ ਕਿਹਾ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਨੇ ਆਪਣੀ ਆਗਾਮੀ ਫ਼ਿਲਮ ‘ਬੱਚਨ ਪਾਂਡੇ’ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ ’ਚ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਨਵੀਂ ਡਰੈੱਸ ਨੂੰ ਲੈ ਕੇ ਬੁਰੀ ਤਰ੍ਹਾਂ ਟਰੋਲ ਹੋਈ ਦੀਪਿਕਾ ਪਾਦੁਕੋਣ, ਪੜ੍ਹੋ ਕੁਮੈਂਟਸ
ਇਸ ਪਿੱਛੇ ਵਜ੍ਹਾ ਕਪਿਲ ਸ਼ਰਮਾ ਦੀ ਉਹ ਵੀਡੀਓ ਕਲਿੱਪ ਦੱਸੀ ਜਾ ਰਹੀ ਹੈ, ਜਿਸ ’ਚ ਕਪਿਲ ਸ਼ਰਮਾ ਅਕਸ਼ੇ ਕੁਮਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੇ ਇੰਟਰਵਿਊ ਦਾ ਜ਼ਿਕਰ ਕਰਦੇ ਹਨ। ਕਿਹਾ ਗਿਆ ਕਿ ਅਕਸ਼ੇ ਨੂੰ ਇਹ ਵੀਡੀਓ ਪਸੰਦ ਨਹੀਂ ਆਈ, ਇਸ ਲਈ ਉਨ੍ਹਾਂ ਨੇ ਕਪਿਲ ਦੇ ਸ਼ੋਅ ’ਚ ਜਾਣ ਤੋਂ ਮਨ੍ਹਾ ਕੀਤਾ ਹੈ।
ਹਾਲਾਂਕਿ ਹੁਣ ਇਸ ਮਾਮਲੇ ’ਚ ਕਾਮੇਡੀਅਨ ਕਪਿਲ ਸ਼ਰਮਾ ਨੇ ਖ਼ੁਦ ਟਵੀਟ ਕਰਕੇ ਮਾਮਲਾ ਸਾਫ ਕਰ ਦਿੱਤਾ ਹੈ। ਕਪਿਲ ਨੇ ਟਵੀਟ ’ਚ ਲਿਖਿਆ, ‘ਪਿਆਰੇ ਦੋਸਤੋ, ਮੈਂ ਮੀਡੀਆ ’ਚ ਆਪਣੇ ਤੇ ਅਕਸ਼ੇ ਭਾਅ ਜੀ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਪੜ੍ਹ ਰਿਹਾ ਸੀ। ਮੈਂ ਅਕਸ਼ੇ ਭਾਅ ਜੀ ਨਾਲ ਗੱਲਬਾਤ ਕੀਤੀ ਤੇ ਸਭ ਕੁਝ ਹੱਲ ਕਰ ਲਿਆ ਹੈ। ਇਹ ਸਿਰਫ ਇਕ ਗਲਤਫਹਿਮੀ ਹੈ।’
ਕਪਿਲ ਨੇ ਅੱਗੇ ਕਿਹਾ, ‘ਸਭ ਕੁਝ ਠੀਕ ਹੈ ਤੇ ਅਸੀਂ ਜਲਦ ਹੀ ਅਕਸ਼ੇ ਭਾਅ ਜੀ ਨੂੰ ਮਿਲਾਂਗੇ ਤੇ ‘ਬੱਚਨ ਪਾਂਡੇ’ ਵਾਲਾ ਐਪੀਸੋਡ ਸ਼ੂਟ ਕਰਾਂਗੇ। ਉਹ ਮੇਰੇ ਵੱਡੇ ਭਰਾ ਹਨ ਤੇ ਉਹ ਕਦੇ ਮੇਰੇ ਤੋਂ ਨਾਰਾਜ਼ ਜਾਂ ਪ੍ਰੇਸ਼ਾਨ ਨਹੀਂ ਹੋ ਸਕਦੇ। ਤੁਹਾਡਾ ਧੰਨਵਾਦ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।