ਭਰੀ ਮਹਿਫਿਲ ’ਚ ਕਪਿਲ ਸ਼ਰਮਾ ਨੇ ਪਤਨੀ ਗਿੰਨੀ ਨੂੰ ਇਹ ਕੀ ਕਹਿ ਦਿੱਤਾ, ਬਾਅਦ ’ਚ ਮੰਗੀ ‘ਸੌਰੀ’

06/29/2022 12:57:27 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਪੂਰੀ ਟੀਮ ਨਾਲ ਕੈਨੇਡਾ ਟੂਰ ’ਤੇ ਹਨ। ਕਪਿਲ ਕੈਨੇਡਾ ’ਚ ਟੀਮ ਨਾਲ ਲਾਈਵ ਪੇਸ਼ਕਾਰੀ ਦੇ ਰਹੇ ਹਨ। ਆਏ ਦਿਨ ਕਪਿਲ ਸੋਸ਼ਲ ਮੀਡੀਆ ’ਤੇ ਲਗਾਤਾਰ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰ ਰਹੇ ਹਨ।

ਉਥੇ ਹੁਣ ਕਪਿਲ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੀ ਪਤਨੀ ਨੂੰ ਲਾਈਵ ਸ਼ੋਅ ਦੌਰਾਨ ‘ਸੌਰੀ’ ਬੋਲ ਰਹੇ ਹਨ। ਇਸ ਵੀਡੀਓ ’ਚ ਕਪਿਲ ਸ਼ਰਮਾ ਸਟੇਜ ’ਤੇ ਹਨ। ਉਥੇ ਹਜ਼ਾਰਾਂ ਦੀ ਭੀੜ ਸਾਹਮਣੇ ਬੈਠੀ ਹੋਈ ਹੈ। ਉਨ੍ਹਾਂ ਨੂੰ ਉਹ ਕਹਿ ਰਹੇ ਹਨ, ‘‘ਤੁਹਾਡੇ ਸਾਰਿਆਂ ਲਈ, ਗਿੰਨੀ ਤੂੰ ਮੇਰੀ ਕਦੇ ਨਹੀਂ ਸੁਣਦੀ, ਦੇਖ ਕਿੰਨੇ ਲੋਕ ਮੈਨੂੰ ਸੁਣਨ ਆਏ ਹਨ।’’

ਇਹ ਖ਼ਬਰ ਵੀ ਪੜ੍ਹੋ : ‘ਬਿਲਬੋਰਡ ਕੈਨੇਡੀਅਨ ਹੌਟ 100’ ’ਚ ਸ਼ਾਮਲ ਹੋਇਆ ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ

ਕਪਿਲ ਨੇ ਇਸ ਦੇ ਨਾਲ ਹੀ ਕੈਪਸ਼ਨ ’ਚ ਲਿਖਿਆ, ‘‘ਸੌਰੀ ਗਿੰਨੀ ਚਤਰਥ।’’ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕਪਿਲ ਸ਼ਰਮਾ ਨੇ ਇਕ ਗ੍ਰਾਫਿਕ ਸਾਂਝਾ ਕੀਤਾ ਸੀ। ਇਸ ’ਚ ਲਿਖਿਆ ਸੀ, ‘‘ਟੋਰਾਂਟੋ ’ਚ 3 ਜੁਲਾਈ, ਦਿਨ ਐਤਵਾਰ, ਰਾਤ 8 ਵਜੇ। ਵੈਨਕੂਵਰ 25 ਜੂਨ, ਦਿਨ ਸ਼ਨੀਵਾਰ ਰਾਤ 7 ਵਜੇ।’’ ਇਸ ਦੇ ਨਾਲ ਲੋਕੇਸ਼ਨ ਤੇ ਫੋਨ ਨੰਬਰ ਤੇ ਟਿਕਟ ਬੁੱਕਰ ਕਰਨ ਲਈ ਇਕ ਸਾਈਟ ਦਾ ਲਿੰਕ ਵੀ ਦਿੱਤਾ ਗਿਆ ਸੀ।

 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਇਸ ਤੋਂ ਪਹਿਲਾਂ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ’ਚ ਕਪਿਲ ਸ਼ਰਮਾ ਨੇ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੱਤੀ ਸੀ। ਕਪਿਲ ਨੇ ਆਪਣੇ ਸ਼ੋਅ ’ਚ ਸਿੱਧੂ ਮੂਸੇ ਵਾਲਾ ਦਾ ‘295’ ਗੀਤ ਗਾਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News