ਕਪਿਲ ਦੇ ਸ਼ੋਅ 'ਤੇ ਇਸ ਲੇਖਕ ਨੇ ਲਾਏ ਗੰਭੀਰ ਦੋਸ਼, ਸ਼ਰੇਆਮ ਆਖ 'ਤੀ ਵੱਡੀ ਗੱਲ

Saturday, Oct 05, 2024 - 05:06 PM (IST)

ਕਪਿਲ ਦੇ ਸ਼ੋਅ 'ਤੇ ਇਸ ਲੇਖਕ ਨੇ ਲਾਏ ਗੰਭੀਰ ਦੋਸ਼, ਸ਼ਰੇਆਮ ਆਖ 'ਤੀ ਵੱਡੀ ਗੱਲ

ਐਂਟਰਟੇਨਮੈਂਟ ਡੈਸਕ : ਕਾਮੇਡੀਅਨ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਪਿਛਲੇ 11 ਸਾਲਾਂ ਤੋਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਭਾਵੇਂ ਸਮੇਂ ਨਾਲ ਸ਼ੋਅ ਦਾ ਮਾਧਿਅਮ, ਕਾਸਟ ਅਤੇ ਨਾਂ ਬਦਲ ਗਿਆ ਹੈ ਪਰ ਲੋਕਾਂ 'ਚ ਕ੍ਰੇਜ਼ ਅਜੇ ਵੀ ਖ਼ਤਮ ਨਹੀਂ ਹੋਇਆ ਹੈ। ਇਨ੍ਹੀਂ ਦਿਨੀਂ ਨੈੱਟਫਲਿਕਸ 'ਤੇ ਕਪਿਲ ਸ਼ਰਮਾ ਦਾ ਸ਼ੋਅ 'ਦਿ ਗ੍ਰੇਟੈਸਟ ਇੰਡੀਅਨ ਕਪਿਲ ਸ਼ੋਅ' ਚੱਲ ਰਿਹਾ ਹੈ। ਇਸ ਦੌਰਾਨ ਇੱਕ ਲੇਖਕ ਨੇ ਇਸ ਕਾਮੇਡੀ ਸ਼ੋਅ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮਸ਼ਹੂਰ ਕਾਮੇਡੀ ਸ਼ੋਅ 'ਐੱਫ. ਆਈ. ਆਰ.' ਅਤੇ 'ਏ. ਬੀ. ਸੀ. ਡੀ.' ਫ਼ਿਲਮ ਲਿਖਣ ਵਾਲੇ ਲੇਖਕ ਅਮਿਤ ਆਰੀਅਨ ਨੇ ਕਪਿਲ ਸ਼ਰਮਾ ਸ਼ੋਅ ਨੂੰ Vulgar ਤੇ ਭਾਰਤੀ ਕਾਮੇਡੀ ਦੇ ਇਤਿਹਾਸ ਦਾ ਸਭ ਤੋਂ ਖਰਾਬ ਸ਼ੋਅ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਵੱਡੀ ਖ਼ਬਰ, ਸਹਿ-ਨਿਰਮਾਤਾ ਨੇ ਵੀ ਮੰਨੀ ਇਹ ਗੱਲ

ਕਪਿਲ ਸ਼ਰਮਾ ਨੇ ਸ਼ੋਅ ਨੂੰ ਦੱਸਿਆ ਸਭ ਤੋਂ ਖਰਾਬ
ਡਿਜੀਟਲ ਕਮੈਂਟਰੀ ਨਾਲ ਗੱਲਬਾਤ ਦੌਰਾਨ ਅਮਿਤ ਨੇ ਕਿਹਾ, ''ਦਿ ਕਪਿਲ ਸ਼ਰਮਾ ਸ਼ੋਅ ਭਾਰਤੀ ਕਾਮੇਡੀ ਦੇ ਇਤਿਹਾਸ ਦਾ ਸਭ ਤੋਂ ਖਰਾਬ ਸ਼ੋਅ ਹੈ। ਇਹ ਵਿਵਾਦਪੂਰਨ ਲੱਗ ਸਕਦਾ ਹੈ ਪਰ ਮੈਨੂੰ ਇਹ ਕਹਿਣ ਦਾ ਅਧਿਕਾਰ ਹੈ ਕਿਉਂਕਿ ਮੈਂ ਕਪਿਲ ਸ਼ਰਮਾ, ਕੀਕੂ ਸ਼ਾਰਦਾ ਅਤੇ ਕ੍ਰਿਸ਼ਨਾ ਅਭਿਸ਼ੇਕ ਤੋਂ ਜ਼ਿਆਦਾ ਅਨੁਭਵੀ ਹਾਂ।''

ਔਰਤਾਂ ਦਾ ਹੁੰਦਾ ਹੈ ਅਪਮਾਨ?
ਅਮਿਤ ਆਰੀਅਨ ਨੇ ਕਪਿਲ ਸ਼ਰਮਾ ਦੇ ਸ਼ੋਅ ਨੂੰ ਅਸ਼ਲੀਲ ਕਿਹਾ ਹੈ ਤੇ ਕਿਹਾ ਹੈ ਕਿ ਸ਼ੋਅ 'ਚ ਔਰਤਾਂ ਦਾ ਅਪਮਾਨ ਕੀਤਾ ਜਾਂਦਾ ਹੈ। ਲੇਖਕ ਨੇ ਕਿਹਾ, "ਔਰਤਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਹ (ਕ੍ਰਿਸ਼ਨ ਅਭਿਸ਼ੇਕ ਸਪਨਾ ਦਾ ਕਿਰਦਾਰ) ਸਿਰਫ਼ ਮਾੜੀਆਂ ਗੱਲਾਂ ਹੀ ਕਹਿੰਦੀ ਹੈ।" ਅਮਿਤ ਨੇ ਕਿਹਾ ਕਿ ਸ਼ੋਅ 'ਚ ਹਾਸਰਸ ਬਹੁਤ ਖਰਾਬ ਹੈ।''

ਇਹ ਖ਼ਬਰ ਵੀ ਪੜ੍ਹੋ ਦਿਲਜੀਤ ਵਲੋਂ ਪਾਕਿ ਦੀ ਹਾਨੀਆ ਨੂੰ ਪਿਆਰੇ ਬੋਲ, ਖ਼ੁਸ਼ੀ 'ਚ ਸਟੇਜ 'ਤੇ ਕੀਤੀ ਇਹ ਹਰਕਤ

ਕਪਿਲ ਸ਼ਰਮਾ 'ਤੇ ਵਿੰਨ੍ਹਿਆ ਨਿਸ਼ਾਨਾ
ਸ਼ੋਅ ਤੋਂ ਇਲਾਵਾ ਅਮਿਤ ਆਰੀਅਨ ਨੇ ਕਪਿਲ ਸ਼ਰਮਾ 'ਤੇ ਵੀ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਕਪਿਲ ਇਕੱਲੇ ਸ਼ੋਅ ਨਹੀਂ ਚਲਾ ਰਹੇ ਹਨ। ਉਹ ਆਪਣੀ ਕਾਸਟ ਤੋਂ ਬਿਨਾਂ ਕੁਝ ਵੀ ਨਹੀਂ ਹੈ। ਉਸ ਨੇ ਕਿਹਾ, "ਜੇਕਰ ਤੁਸੀਂ ਕਪਿਲ ਸ਼ਰਮਾ ਦੇ ਸ਼ੋਅ ਨੂੰ ਧਿਆਨ ਨਾਲ ਦੇਖੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਸ਼ੋਅ ਕਪਿਲ ਦੁਆਰਾ ਨਹੀਂ ਬਲਕਿ ਹੋਰ ਕਿਰਦਾਰਾਂ ਦੁਆਰਾ ਚਲਾਇਆ ਜਾ ਰਿਹਾ ਹੈ। ਉਸਨੇ ਨੈੱਟਫਲਿਕਸ 'ਤੇ ਕਪਿਲ ਸ਼ਰਮਾ ਨਾਂ ਦਾ ਇੱਕ ਸ਼ੋਅ ਵੀ ਜਾਰੀ ਕੀਤਾ ਸੀ। ਕਿਸੇ ਨੇ ਵੀ ਉਸ ਸ਼ੋਅ ਨੂੰ ਨਹੀਂ ਦੇਖਿਆ। ਕਿਉਂਕਿ ਕਿਸੇ ਨੂੰ ਵੀ ਉਨ੍ਹਾਂ ਦੀਆਂ ਗੱਲਾਂ ’ਚ ਕੋਈ ਦਿਲਚਸਪੀ ਨਹੀਂ ਸੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News