ਪ੍ਰਸਿੱਧ ਗਾਇਕਾ ਦੇ ਪੁੱਛਣ 'ਤੇ ਕਪਿਲ ਸ਼ਰਮਾ ਨੇ ਜੱਗ ਜ਼ਾਹਿਰ ਕੀਤਾ ਆਪਣੇ ਪੁੱਤਰ ਦਾ ਨਾਂ

04/05/2021 1:34:13 PM

ਚੰਡੀਗੜ੍ਹ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਪੁੱਤਰ ਦਾ ਨਾਂ ਜੱਗ ਜ਼ਾਹਿਰ ਕਰ ਹੀ ਦਿੱਤਾ ਹੈ। ਕਪਿਲ ਦੀ ਪਤਨੀ ਗਿੰਨੀ ਚਤਰਥ ਨੇ 1 ਫਰਵਰੀ 2021 ਨੂੰ ਪੁੱਤਰ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਪੁੱਤਰੀ ਅਨਾਇਰਾ ਸ਼ਰਮਾ ਹੈ, ਜਿਸ ਦਾ ਜਨਮ 10 ਦਸੰਬਰ, 2019 ਨੂੰ ਹੋਇਆ ਸੀ। ਦਰਅਸਲ, ਹੁਣ ਗਾਇਕਾ ਨੀਤੀ ਮੋਹਨ ਨੇ ਕਪਿਲ ਸ਼ਰਮਾ ਨੂੰ 2 ਅਪ੍ਰੈਲ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਵਧਾਈ ਦਿੰਦਿਆਂ ਕਿਹਾ ਸੀ ਕਿ ਉਹ ਹੁਣ ਤਾਂ ਜ਼ਰੂਰ ਹੀ ਆਪਣੇ ਬੇਟੇ ਦਾ ਨਾਂ ਦੱਸ ਹੀ ਦੇਣ। ਉਦੋਂ ਕਪਿਲ ਸ਼ਰਮਾ ਨੇ ਜਵਾਬ 'ਚ ਟਵੀਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ 'ਤ੍ਰਿਸ਼ਾਨ' (Trishaan) ਰੱਖਿਆ ਹੈ। ਉਸ ਸਮੇਂ ਨੀਤੀ ਮੋਹਨ ਨੇ ਕਪਿਲ ਸ਼ਰਮਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਬੇਨਤੀ ਮੰਨ ਕੇ ਸਵਾਲ ਦਾ ਜਵਾਬ ਦਿੱਤਾ। ਨੀਤੀ ਮੋਹਨ ਨੇ ਕਿਹਾ ਕਿ 'ਤ੍ਰਿਸ਼ਾਨ' ਨਾਮ ਬਹੁਤ ਵਧੀਆ ਹੈ। ਪਰਮਾਤਮਾ ਉਸ ਨੂੰ ਅਸੀਸ ਦੇਵੇ।

PunjabKesari

ਦੱਸ ਦਈਏ ਕਿ 2 ਅਪ੍ਰੈਲ, 1981 ਨੂੰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ 'ਚ ਪੈਦਾ ਹੋਏ ਕਪਿਲ ਸ਼ਰਮਾ ਦੇ ਬਚਪਨ ਦਾ ਨਾਂ ਕਪਿਲ ਪੁੰਜ ਸੀ। ਉਨ੍ਹਾਂ ਦੇ ਪਿਤਾ ਜਿਤੇਂਦਰ ਕੁਮਾਰ ਪੁੰਜ ਪੰਜਾਬ ਪੁਲਸ 'ਚ ਕਾਂਸਟੇਬਲ ਹੁੰਦੇ ਸਨ। ਉਨ੍ਹਾਂ ਦੀ ਮਾਂ ਜਨਕ ਰਾਣੀ ਇੱਕ ਘਰੇਲੂ ਸੁਆਣੀ ਹਨ। ਸਾਲ 1997 'ਚ ਪਹਿਲੀ ਵਾਰ ਪਤਾ ਲੱਗਾ ਸੀ ਕਿ ਕਪਿਲ ਸ਼ਰਮਾ ਦੇ ਪਿਤਾ ਨੂੰ ਕੈਂਸਰ ਰੋਗ ਹੈ ਤੇ ਇਸ ਰੋਗ ਨਾਲ ਲੜਦਿਆਂ ਸਾਲ 2004 'ਚ ਉਨ੍ਹਾਂ ਦਾ ਦਿਹਾਂਤ ਏਮਸ (AIIMS) ਦਿੱਲੀ 'ਚ ਹੋ ਗਿਆ ਸੀ। ਕਪਿਲ ਸ਼ਰਮਾ ਦੇ ਭਰਾ ਅਸ਼ੋਕ ਕੁਮਾਰ ਸ਼ਰਮਾ ਹੈ, ਜੋ ਪੰਜਾਬ ਪੁਲਸ 'ਚ ਕਾਂਸਟੇਬਲ ਹਨ। ਉਨ੍ਹਾਂ ਦੀ ਭੈਣ ਪੂਜਾ ਪਵਨ ਦੇਵਗਣ ਹਨ। ਕਪਿਲ ਸ਼ਰਮਾ ਦਾ ਵਿਆਹ 12 ਦਸੰਬਰ, 2018 ਨੂੰ ਜਲੰਧਰ 'ਚ ਗਿੰਨੀ ਚਤਰਥ ਨਾਲ ਹੋਇਆ ਸੀ। ਕਪਿਲ ਸ਼ਰਮਾ ਦੀ ਕਾਮੇਡੀਅਨ ਵਜੋਂ ਸ਼ੁਰੂਆਤ 2007 'ਚ 'ਦਿ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ' ਨਾਂ ਦੇ ਇੱਕ ਕਾਮੇਡੀ ਲੜੀਵਾਰ ਸ਼ੋਅ ਨਾਲ ਹੋਈ ਸੀ।

PunjabKesari

ਘਰ ਦਾ ਖ਼ਰਚਾ ਚਲਾਉਣ ਲਈ ਵੇਚੇ ਦੁਪੱਟੇ
ਕਪਿਲ ਦੇ ਪਿਤਾ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਕਪਿਲ ਸ਼ਰਮਾ ਦੇ ਘਰ ਦੀ ਆਰਥਿਕ ਹਾਲਤ ਡਗਮਗਾ ਗਈ, ਜਿਸ ਕਾਰਨ ਉਨ੍ਹਾਂ 10ਵੀਂ ਕਲਾਸ 'ਚ ਪੜ੍ਹਦੇ ਹੋਏ ਇਕ ਪੀ. ਸੀ. ਓ. 'ਚ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਕਪਿਲ ਨੇ ਘਰ ਦਾ ਖ਼ਰਚਾ ਚਲਾਉਣ ਲਈ ਦੁਪੱਟੇ ਤੱਕ ਵੇਚੇ ਸਨ।

ਗਾਇਕ ਬਣਨਾ ਚਾਹੁੰਦੇ ਸਨ ਕਪਿਲ ਸ਼ਰਮਾ
ਖ਼ਬਰਾਂ ਮੁਤਾਬਕ, ਕਾਮੇਡੀ ਕਿੰਗ ਕਪਿਲ ਸ਼ਰਮਾ ਪਹਿਲਾਂ ਕਾਮੇਡੀਅਨ ਨਹੀਂ ਗਾਇਕ ਬਣਨਾ ਚਾਹੁੰਦੇ ਸਨ ਪਰ ਬਾਅਦ 'ਚ ਸਿੰਗਿੰਗ ਛੱਡ ਕੇ ਸਾਲ 2005 'ਚ ਇਕ ਪੰਜਾਬੀ ਚੈਨਲ 'ਤੇ ਕਾਮੇਡੀ ਸ਼ੋਅ 'ਚ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ ਤੇ ਕਪਿਲ ਸ਼ਰਮਾ ਨੇ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦਿੱਤਾ। ਇਸ ਸ਼ੋਅ 'ਚ ਉਹ ਸੈਕੰਡ ਰਨਰਅੱਪ ਰਹੇ ਅਤੇ ਇਹ ਸ਼ੋਅ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸਾਬਿਤ ਹੋਇਆ। ਇਸ ਤੋਂ ਬਾਅਦ ਉਨ੍ਹਾਂ ਸਾਲ 2007 'ਚ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸੀਜ਼ਨ 3 'ਚ ਹਿੱਸਾ ਲਿਆ ਅਤੇ ਆਪਣੇ ਹੁਨਰ ਦੇ ਦਮ 'ਤੇ ਸ਼ੋਅ ਦੇ ਜੇਤੂ ਬਣ ਗਏ। ਇਸ ਤੋਂ ਬਾਅਦ ਉਹ ਸਾਲ 2010 ਤੋਂ 2013 ਤਕ 'ਕਾਮੇਡੀ ਸਰਕਸ' ਦੇ ਜੇਤੂ ਬਣੇ ਪਰ ਪਛਾਣ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਹੀ ਮਿਲੀ।

PunjabKesari

ਬਾਲੀਵੁੱਡ 'ਚ ਡੈਬਿਊ
ਟੀ. ਵੀ. ਦੀ ਦੁਨੀਆ 'ਚ ਤਹਿਲਕਾ ਮਚਾਉਣ ਤੋਂ ਬਾਅਦ ਕਪਿਲ ਸ਼ਰਮਾ ਨੇ ਬਾਲੀਵੁੱਡ 'ਚ ਵੀ ਆਪਣੇ ਹੱਥ ਅਜ਼ਮਾਏ ਹਨ। ਉਨ੍ਹਾਂ ਅੱਬਾਸ ਮਸਤਾਨ ਦੀ ਫ਼ਿਲਮ 'ਕਿਸ ਕਿਸਕੋ ਪਿਆਰ ਕਰੂੰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ ਪਰ ਉਨ੍ਹਾਂ ਦੀ ਇਹ ਫ਼ਿਲਮ ਪ੍ਰਸ਼ੰਸਕਾਂ ਨੂੰ ਰਿਝਾਉਣ 'ਚ ਅਸਫ਼ਲ ਰਹੀ ਤੇ ਬਾਕਸ ਆਫਿਸ 'ਤੇ ਆਪਣਾ ਕੋਈ ਖ਼ਾਸ ਕਮਾਲ ਨਾ ਦਿਖਾ ਸਕੀ।

ਫੋਰਬਸ ਇੰਡੀਆ ਸੈਲੀਬ੍ਰਿਟੀ ਲਿਸਟ
ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਪਹਿਲੀ ਵਾਰ ਫੋਰਬਸ ਇੰਡੀਆ ਸੈਲੀਬ੍ਰਿਟੀ ਲਿਸਟ 'ਚ ਜਗ੍ਹਾ ਸਾਲ 2013 'ਚ ਬਣਾਈ ਸੀ। ਇਸ ਸਾਲ ਲਿਸਟ 'ਚ ਉਹ 93ਵੇਂ ਨੰਬਰ 'ਤੇ ਸਨ ਪਰ ਅਗਲੇ ਹੀ ਸਾਲ ਉਹ 33ਵੇਂ ਨੰਬਰ 'ਤੇ ਆ ਗਏ ਤੇ ਸਾਲ 2016 'ਚ ਉਨ੍ਹਾਂ ਨੇ ਇਸ ਲਿਸਟ 'ਚ 11ਵਾਂ ਸਥਾਨ ਹਾਸਲ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

PunjabKesari

ਇੰਨੇ ਕਰੋੜ ਦਾ ਹੈ ਮਾਲਕ
ਖ਼ਬਰਾਂ ਹਨ ਕਿ ਕਪਿਲ ਸ਼ਰਮਾ 1 ਐਪੀਸੋਡ ਲਈ 1 ਕਰੋੜ ਰੁਪਏ ਫੀਸ ਵਜੋਂ ਲੈਂਦੇ ਹਨ। ਕਰੀਅਰ ਦੀ ਸ਼ੁਰੂਆਤ ਸਾਲ 2007 'ਚ ਕਰਨ ਵਾਲੇ ਕਪਿਲ ਸ਼ਰਮਾ ਦੀ ਕੁੱਲ ਸੰਪਤੀ 26 ਮਿਲੀਅਨ ਅਮਰੀਕੀ ਡਾਲਰ ਯਾਨੀਕਿ ਲਗਭਗ 199.342 ਕਰੋੜ ਰੁਪਏ ਹੈ। ਪਿਛਲੇ 5 ਸਾਲ 'ਚ ਕਪਿਲ ਸ਼ਰਮਾ ਦੀ ਕੁੱਲ ਸੰਪਤੀ 'ਚ ਵਾਧਾ ਹੋਇਆ ਹੈ ਅਤੇ ਉਹ ਟੈਕਸ ਦੇਣ 'ਚ ਵੀ ਸਭ ਤੋਂ ਅੱਗੇ ਰਹਿੰਦੇ ਹਨ।


sunita

Content Editor

Related News