‘ਮਾਂ’ ਫ਼ਿਲਮ ਬਾਰੇ ਕੀ ਕਿਹਾ ਕਾਮੇਡੀਅਨ ਕਪਿਲ ਸ਼ਰਮਾ ਨੇ? (ਵੀਡੀਓ)

05/07/2022 11:12:58 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਮਾਂ’ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਵਧੀਆ ਹੁੰਗਾਰਾ ਵੀ ਦੇਖਣ ਨੂੰ ਮਿਲ ਰਿਹਾ ਹੈ।

ਕਪਿਲ ਸ਼ਰਮਾ ਦੀ ਵੀ ਪ੍ਰਤੀਕਿਰਿਆ ਫ਼ਿਲਮ ‘ਮਾਂ’ ਨੂੰ ਲੈ ਕੇ ਸਾਹਮਣੇ ਆਈ ਹੈ। ਕਪਿਲ ਨੇ ਕਿਹਾ, ‘ਗਿੱਪੀ ਨੇ ਬਹੁਤ ਸੋਹਣੀਆਂ ਸੰਜੀਦਾ ਵਿਸ਼ੇ ’ਤੇ ਫ਼ਿਲਮਾਂ ਬਣਾਈਆਂ ਹਨ। ‘ਅਰਦਾਸ’ ਤੇ ‘ਅਰਦਾਸ ਕਰਾਂ’ ਫ਼ਿਲਮਾਂ ਮੈਂ ਦੇਖੀਆਂ ਹਨ ਤੇ ਹੁਣ ਇਹ ਫ਼ਿਲਮ ਦੇਖ ਕੇ ਵੀ ਮਜ਼ਾ ਆਵੇਗਾ। ਦਿਵਿਆ ਦੱਤਾ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। ਟਰੇਲਰ ਦੇਖ ਕੇ ਹੀ ਵਿਅਕਤੀ ਭਾਵੁਕ ਹੋ ਜਾਂਦਾ ਹੈ।’

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਦੇ ਚਲਦਿਆਂ ਪਿਤਾ ਦੀ ਮੌਤ, ਕਰਜ਼ ’ਚ ਡੁੱਬਾ ਪਰਿਵਾਰ, ਨੇਪਾਲੀ ਲੜਕੀ ਲਈ ਮਸੀਹਾ ਬਣੇ ਸੋਨੂੰ ਸੂਦ

ਕਪਿਲ ਨੇ ਅੱਗੇ ਕਿਹਾ, ‘ਮੈਂ ਹੁਣੇ ਹੀ ਪਹੁੰਚਿਆ ਹਾਂ ਪਰ ਮੈਂ ਪੂਰੀ ਫ਼ਿਲਮ ਦੇਖਾਂਗਾ। ਉਮੀਦ ਕਰਦਾ ਹਾਂ ਲੋਕਾਂ ਨੂੰ ਵੀ ਇਹ ਫ਼ਿਲਮ ਬਹੁਤ ਪਸੰਦ ਆਵੇਗੀ। ਮੈਂ ਆਪਣੀ ਮਾਂ ਨੂੰ ਜ਼ਰੂਰ ਫ਼ਿਲਮ ਦਿਖਾਵਾਂਗਾ, ਉਨ੍ਹਾ ਨੂੰ ਬਹੁਤ ਮਜ਼ਾ ਆਵੇਗਾ। ਸਾਰੀ ਟੀਮ ਨੂੰ ਵਧਾਈਆਂ।’

ਦੱਸ ਦੇਈਏ ਕਿ ਫ਼ਿਲਮ ’ਚ ਗਿੱਪੀ ਗਰੇਵਾਲ, ਦਿਵਿਆ ਦੱਤਾ, ਬੱਬਲ ਰਾਏ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਵੱਡਾ ਗਰੇਵਾਲ, ਆਰੂਸ਼ੀ ਸ਼ਰਮਾ, ਆਸ਼ੀਸ਼ ਦੁੱਗਲ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਤਰਸੇਮ ਪੌਲ, ਪ੍ਰਕਾਸ਼ ਗਾਧੂ ਤੇ ਰੁਪਿੰਦਰ ਰੂਪੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਰਾਣਾ ਰਣਬੀਰ ਨੇ ਲਿਖਿਆ ਹੈ ਤੇ ਇਸ ਨੂੰ ਡਾਇਰੈਕਟ ਬਲਜੀਤ ਸਿੰਘ ਦਿਓ ਨੇ ਕੀਤਾ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News