ਕਾਮੇਡੀ ਦੇ ਨਾਲ ਪਿਤਾ ਨੂੰ ਯਾਦ ਕਰ ਭਾਵੁਕ ਹੋਏ ਕਪਿਲ ਸ਼ਰਮਾ, ਨੈੱਟਫਲਿਕਸ ਰਾਹੀਂ ਓ. ਟੀ. ਟੀ. ’ਤੇ ਕੀਤਾ ਡੈਬਿਊ
Saturday, Jan 29, 2022 - 12:25 PM (IST)
ਚੰਡੀਗੜ੍ਹ (ਬਿਊਰੋ)– ਚਿਰਾਂ ਤੋਂ ਕਪਿਲ ਸ਼ਰਮਾ ਦੇ ਨੈੱਟਫਲਿਕਸ ਡੈਬਿਊ ਦੀ ਉਡੀਕ ਉਸ ਦੇ ਪ੍ਰਸ਼ੰਸਕਾਂ ਵਲੋਂ ਕੀਤੀ ਜਾ ਰਹੀ ਸੀ। ਕਪਿਲ ਦੇ ਪ੍ਰਸ਼ੰਸਕਾਂ ਦੀ ਇਹ ਉਡੀਕ ਖ਼ਤਮ ਹੋ ਗਈ ਹੈ। ਕਪਿਲ ਸ਼ਰਮਾ ਦਾ ਓ. ਟੀ. ਟੀ. ਡੈਬਿਊ ਸਟੈਂਡਅੱਪ ‘ਕਪਿਲ ਸ਼ਰਮਾ : ਆਈ ਐਮ ਨੌਟ ਡੰਨ ਯੈੱਟ’ ਰਿਲੀਜ਼ ਹੋ ਗਿਆ ਹੈ।
ਇਹ ਕਈ ਮਾਇਨਿਆਂ ’ਚ ਕਪਿਲ ਲਈ ਖ਼ਾਸ ਸ਼ੋਅ ਰਿਹਾ ਹੈ। ਪਹਿਲੀ ਗੱਲ ਇਹ ਕਿ ਕਪਿਲ ਦਾ ਇਹ ਓ. ਟੀ. ਟੀ. ਡੈਬਿਊ ਹੈ, ਦੂਜਾ ਕਾਰਨ ਇਹ ਕਿ ਕਾਮੇਡੀ ਦੇ ਨਾਲ-ਨਾਲ ਕਪਿਲ ਸ਼ਰਮਾ ਨੇ ਜ਼ਿੰਦਗੀ ਨਾਲ ਜੁੜੇ ਅਜਿਹੇ ਬਹੁਤ ਸਾਰੇ ਪੱਖ ਰੱਖੇ ਹਨ, ਜੋ ਸ਼ਾਇਦ ਹੀ ਉਸ ਦੇ ਪ੍ਰਸ਼ੰਸਕ ਜਾਣਦੇ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਗਾਇਕ ਜਸਬੀਰ ਜੱਸੀ, ਸਾਂਝੀਆਂ ਕੀਤੀਆਂ ਤਸਵੀਰਾਂ
ਸ਼ੋਅ ਜਦੋਂ ਸ਼ੁਰੂ ਹੋਇਆ ਤਾਂ ਸ਼ੁਰੂਆਤੀ ਮਿੰਟਾਂ ’ਚ ਕਪਿਲ ਨੇ ਆਪਣੇ ਥਿਏਟਰ ਦੇ ਦਿਨਾਂ ਤੇ ਪਹਿਲੀ ਵਾਰ ਮੁੰਬਈ ਆਉਣ ਦੇ ਪਲਾਂ ਨੂੰ ਯਾਦ ਕੀਤਾ। ਇਸ ਤੋਂ ਬਾਅਦ ਕਪਿਲ ਨੇ ਦੱਸਿਆ ਕਿ ਕਿਵੇਂ ਆਪਣੇ ਪਿਤਾ ਨਾਲ ਬੈਠ ਕੇ ਉਸ ਨੇ ਪਹਿਲੀ ਤੇ ਆਖਰੀ ਵਾਰ ਡਰਿੰਕ ਕੀਤੀ। ਕਪਿਲ ਨੇ ਇਹ ਵੀ ਕਿਹਾ ਕਿ ਉਸ ਦੇ ਪਿਤਾ ਉਸ ਨੂੰ ਦੋ ਜ਼ਿੰਮੇਵਾਰੀਆਂ ਦੇ ਕੇ ਗਏ ਸਨ ਤੇ ਤੀਜੀ ਜ਼ਿੰਮੇਵਾਰੀ ਉਸ ਨੂੰ ਪਤਾ ਸੀ ਕਿ ਉਸ ਨੇ ਗਿੰਨੀ ਨਾਲ ਵਿਆਹ ਕਰਵਾਉਣਾ ਹੈ।
ਇਹ ਪਹਿਲੀ ਵਾਰ ਹੈ, ਜਦੋਂ ਕਪਿਲ ਸ਼ਰਮਾ ਨੇ ਆਪਣੇ ਪਿਤਾ ਨਾਲ ਜੁੜੀਆਂ ਇੰਨੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ। ਕਾਮੇਡੀ ਦੇ ਨਾਲ-ਨਾਲ ਇਹ ਭਾਵੁਕ ਸ਼ੋਅ ਵੀ ਰਿਹਾ। ਸ਼ੋਅ ਦੇ ਅਖੀਰ ’ਚ ਕਪਿਲ ਸ਼ਰਮਾ ਨੇ ਆਪਣੇ ਪਿਤਾ ਨੂੰ ਇਕ ਗੀਤ ਵੀ ਸਮਰਪਿਤ ਕੀਤਾ। ਕਪਿਲ ਸ਼ਰਮਾ ਨੇ ਇਹ ਗੀਤ ਅੰਗਰੇਜ਼ੀ ’ਚ ਗਾਇਆ। ਇਹ ਸ਼ੋਅ ਤੁਸੀਂ ਨੈੱਟਫਲਿਕਸ ’ਤੇ ਦੇਖ ਸਕਦੇ ਹੋ, ਜੋ 54 ਮਿੰਟਾਂ ਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।