ਕਪਿਲ ਸ਼ਰਮਾ ਦੇ ਟ੍ਰਾਂਸਫਰਮੇਸ਼ਨ ਨੇ ਕੀਤਾ ਹੈਰਾਨ, ਵੀਡੀਓ ਹੋਈ ਵਾਇਰਲ

Wednesday, Apr 09, 2025 - 05:20 PM (IST)

ਕਪਿਲ ਸ਼ਰਮਾ ਦੇ ਟ੍ਰਾਂਸਫਰਮੇਸ਼ਨ ਨੇ ਕੀਤਾ ਹੈਰਾਨ, ਵੀਡੀਓ ਹੋਈ ਵਾਇਰਲ

ਐਂਟਰਟੇਨਮੈਂਟ ਡੈਸਕ- ਮਸ਼ਹੂਰ ਕਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਪਹਿਲਾਂ ਤੋਂ ਕਾਫੀ ਪਤਲੇ ਅਤੇ ਫਿੱਟ ਨਜ਼ਰ ਆ ਰਹੇ ਹਨ। ਕਪਿਲ ਨੇ ਆਪਣਾ ਭਾਰ ਘੱਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਦੀ ਨਵੀਂ ਲੁੱਕ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਹਨ ਅਤੇ ਕਮੇਡੀਅਨ ਦੀਆਂ ਤਾਰੀਫ਼ਾਂ ਕਰ ਰਹੇ ਹਨ। 

https://www.instagram.com/reel/DIOE_-ytA3C/?utm_source=ig_web_copy_link
ਕਪਿਲ ਦੀ ਵਾਇਰਲ ਵੀਡੀਓ
ਕਪਿਲ ਸ਼ਰਮਾ ਆਪਣੀ ਕਾਮਿਕ ਟਾਈਮਿੰਗ ਅਤੇ ਮਜ਼ੇਦਾਰ ਅੰਦਾਜ਼ ਲਈ ਮਸ਼ਹੂਰ ਹਨ। ਹੁਣ ਉਨ੍ਹਾਂ ਨੇ ਇਸ ਵਾਰ ਆਪਣੇ ਸਰੀਰਿਕ ਬਦਲਾਅ ਨਾਲ ਲੋਕਾਂ ਨਾਲ ਧਿਆਨ ਖਿੱਚ ਲਿਆ ਹੈ। ਵੀਡੀਓ 'ਚ ਉਹ ਸਲਿੱਮ ਅਤੇ ਟ੍ਰਿਮ ਲੁੱਕ 'ਚ  ਦਿਖ ਰਹੇ ਹਨ, ਜੋ ਉਨ੍ਹਾਂ ਦੀ ਪੁਰਾਣੀ ਲੁੱਕ ਤੋਂ ਬਿਲਕੁੱਲ ਵੱਖਰੀ ਹੈ। ਹੁਣ ਕਪਿਲ ਦੀ ਇਸ ਲੁੱਕ 'ਤੇ ਪ੍ਰਸ਼ੰਸਕ ਮਜ਼ੇਦਾਰ ਟਿੱਪਣੀਆਂ ਕਰ ਰਹੇ ਹਨ। 


author

Aarti dhillon

Content Editor

Related News