ਧੀ ਅਨਾਇਰਾ ਨਾਲ ਕਪਿਲ ਸ਼ਰਮਾ ਨੇ ਸਾਂਝੀਆਂ ਕੀਤੀਆਂ ਬੇਹੱਦ ਪਿਆਰੀਆਂ ਤਸਵੀਰਾਂ

Thursday, Feb 10, 2022 - 03:07 PM (IST)

ਧੀ ਅਨਾਇਰਾ ਨਾਲ ਕਪਿਲ ਸ਼ਰਮਾ ਨੇ ਸਾਂਝੀਆਂ ਕੀਤੀਆਂ ਬੇਹੱਦ ਪਿਆਰੀਆਂ ਤਸਵੀਰਾਂ

ਮੁੰਬਈ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਭਾਰਤ ਦੇ ਨੰਬਰ 1 ਕਾਮੇਡੀਅਨ ਹਨ। ਕਪਿਲ ਸ਼ਰਮਾ ਆਏ ਦਿਨ ਚਰਚਾ ’ਚ ਵੀ ਰਹਿੰਦੇ ਹਨ। ਹਾਲ ਹੀ ’ਚ ਅਫਵਾਹਾਂ ਸਨ ਕਿ ਕਪਿਲ ਸ਼ਰਮਾ ਦੀ ਅਕਸ਼ੇ ਕੁਮਾਰ ਨਾਲ ਅਣਬਣ ਚੱਲ ਰਹੀ ਹੈ, ਜਿਸ ਦੇ ਚਲਦਿਆਂ ਉਹ ਕਪਿਲ ਦੇ ਸ਼ੋਅ ’ਚ ਨਹੀਂ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਹਾਲਾਂਕਿ ਇਨ੍ਹਾਂ ਅਫਵਾਹਾਂ ਨੂੰ ਕਪਿਲ ਸ਼ਰਮਾ ਨੇ ਟਵੀਟ ਕਰਕੇ ਦੂਰ ਕੀਤਾ ਤੇ ਕਿਹਾ ਕਿ ਅਕਸ਼ੇ ਕੁਮਾਰ ਨਾਲ ਉਨ੍ਹਾਂ ਦਾ ਕੋਈ ਵਿਵਾਦ ਨਹੀਂ ਹੈ ਤੇ ਉਹ ਕਪਿਲ ਲਈ ਵੱਡੇ ਭਰਾ ਵਾਂਗ ਹਨ।

PunjabKesari

ਉਥੇ ਬੀਤੇ ਦਿਨੀਂ ਕਪਿਲ ਸ਼ਰਮਾ ਨੂੰ ਪਤਨੀ ਗਿੰਨੀ ਨਾਲ ਜਨਤਕ ਥਾਂ ’ਤੇ ਦੇਖਿਆ ਗਿਆ। ਇਸ ਦੌਰਾਨ ਕਪਿਲ ਸ਼ਰਮਾ ਨੇ ਪਤਨੀ ਗਿੰਨੀ ਨੂੰ ਕਿੱਸ ਵੀ ਕੀਤੀ। ਹੁਣ ਕਪਿਲ ਨੇ ਸੋਸ਼ਲ ਮੀਡੀਆ ’ਤੇ ਧੀ ਅਨਾਇਰਾ ਨਾਲ ਕੁਝ ਦਿਲ ਨੂੰ ਛੂਹ ਜਾਣ ਵਾਲੀਆਂ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਕਪਿਲ ਸ਼ਰਮਾ ਧੀ ਅਨਾਇਰਾ ਨਾਲ ਮਿਲ ਕੇ ਪਾਊਟ ਕਰਦੇ ਨਜ਼ਰ ਆ ਰਹੇ ਹਨ। ਤਸਵੀਰਾਂ ਨਾਲ ਕੈਪਸ਼ਨ ’ਚ ਕਪਿਲ ਲਿਖਦੇ ਹਨ, ‘ਮੈਂ ਜ਼ਿੰਦਗੀ ’ਚ ਇਸ ਤੋਂ ਪਿਆਰਾ ਪਾਊਟ ਕਦੇ ਨਹੀਂ ਦੇਖਿਆ।’ ਨਾਲ ਹੀ ਉਨ੍ਹਾਂ ਹੈਸ਼ਟੈਗ ’ਚ ਅਨਾਇਰਾ ਵੀ ਲਿਖਿਆ ਹੈ।

PunjabKesari

ਦੱਸ ਦੇਈਏ ਕਪਿਲ ਦੀਆਂ ਇਨ੍ਹਾਂ ਤਸਵੀਰਾਂ ’ਤੇ ਬਾਲੀਵੁੱਡ ਤੇ ਪਾਲੀਵੁੱਡ ਇੰਡਸਟਰੀ ਦੇ ਸਿਤਾਰੇ ਰੱਜ ਕੇ ਕੁਮੈਂਟਸ ਕਰ ਰਹੇ ਹਨ ਤੇ ਦੋਵਾਂ ਲਈ ਪਿਆਰ ਦਿਖਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News