ਕਪਿਲ ਸ਼ਰਮਾ ਨੇ ਇੰਝ ਮਨਾਇਆ ਪਤਨੀ ਗਿੰਨੀ ਨਾਲ ਕਰਵਾ ਚੌਥ, ਤਸਵੀਰਾਂ ਕੀਤੀਆਂ ਸਾਂਝੀਆਂ

Monday, Oct 25, 2021 - 01:24 PM (IST)

ਕਪਿਲ ਸ਼ਰਮਾ ਨੇ ਇੰਝ ਮਨਾਇਆ ਪਤਨੀ ਗਿੰਨੀ ਨਾਲ ਕਰਵਾ ਚੌਥ, ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ (ਬਿਊਰੋ) : ਬੀਤੇ ਦਿਨੀਂ ਕਰਵਾ ਚੌਥ ਦਾ ਤਿਉਹਾਰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਗਿਆ। ਬਾਲੀਵੁੱਡ ਅਤੇ ਟੀ. ਵੀ. ਹਸਤੀਆਂ ਨੇ ਵੀ ਇਸ ਦੌਰਾਨ ਆਪਣੀਆਂ ਖੂਬਸੂਰਤ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ। ਇਸ ਮੌਕੇ ਕਾਮੇਡੀਅਨ, ਹੋਸਟ ਅਤੇ ਅਦਾਕਾਰ ਕਪਿਲ ਸ਼ਰਮਾ ਨੇ ਵੀ ਆਪਣੀ ਪਤਨੀ ਗਿੰਨੀ ਚਤਰੁਥ ਨਾਲ ਕਰਵਾ ਚੌਥ ਦਾ ਤਿਉਹਾਰ ਖ਼ਾਸ ਤਰੀਕੇ ਨਾਲ ਮਨਾਇਆ।

PunjabKesari

ਕਪਿਲ ਸ਼ਰਮਾ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦੀ ਪਤਨੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਚੰਦਰਮਾ ਦੇ ਦਰਸ਼ਨ ਕਰਕੇ ਗਿੰਨੀ ਨੇ ਕਰਵਾ ਚੌਥ ਦਾ ਵਰਤ ਪੂਰਾ ਕੀਤਾ।

PunjabKesari

ਇਹ ਤਸਵੀਰਾਂ ਕਪਿਲ ਸ਼ਰਮਾ ਨੇ ਸ਼ੇਅਰ ਕੀਤੀਆਂ ਹਨ। ਉਨ੍ਹਾਂ 'ਚ ਗਿੰਨੀ ਲਾਲ ਸਲਵਾਰ ਸੂਟ 'ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਮੱਥੇ 'ਤੇ ਟੀਕਾ ਲਗਾਇਆ ਹੋਇਆ ਹੈ ਅਤੇ ਗਲੇ 'ਚ ਚੋਕਰ ਦਾ ਹਾਰ ਪਾਇਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਗਿੰਨੀ ਦੁਲਹਨ ਵਾਂਗ ਨਜ਼ਰ ਆ ਰਹੀ ਹੈ। ਜਦਕਿ ਕਪਿਲ ਨੇ ਸਫੇਦ ਜੈਕੇਟ ਅਤੇ ਨੀਲੇ ਡੈਨੀਮ ਨਾਲ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ।

PunjabKesari

ਇੱਕ ਤਸਵੀਰ 'ਚ ਗਿੰਨੀ ਇੱਕ ਛਾਨਣੀ ਰਾਹੀਂ ਚਮਕਦੇ ਚੰਦ ਨੂੰ ਦੇਖਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨਾਲ ਕਪਿਲ ਨੇ ਕੈਪਸ਼ਨ 'ਚ ਲਿਖਿਆ, ''ਵਿਆਹ ਤੋਂ ਬਾਅਦ ਮੋਬਾਈਲ ਕੈਮਰੇ 'ਤੇ ਪਹਿਲਾ ਫੋਟੋਸ਼ੂਟ। ਸਾਡੇ ਦੋਵਾਂ @ginnichatrath ਵੱਲੋਂ ਤੁਹਾਨੂੰ ਸਾਰਿਆਂ ਨੂੰ ਕਰਵਾ ਚੌਥ ਦੀਆਂ ਬਹੁਤ ਬਹੁਤ ਮੁਬਾਰਕਾਂ।''

PunjabKesari

ਪ੍ਰਸ਼ੰਸਕਾਂ ਨੇ ਗਿੰਨੀ ਨਾਲ ਕਪਿਲ ਸ਼ਰਮਾ ਦੀਆਂ ਇਹ ਤਸਵੀਰਾਂ ਬਹੁਤ ਪਸੰਦ ਕੀਤੀਆਂ ਹਨ। ਪ੍ਰਸ਼ੰਸਕਾਂ ਨੇ ਕਰਵਾ ਚੌਥ ਦੀ ਵਧਾਈ ਦਿੱਤੀ ਅਤੇ ਦੋਹਾਂ ਦੀ ਖੂਬ ਤਾਰੀਫ਼ ਕੀਤੀ। ਇਸ ਦੇ ਨਾਲ ਹੀ ਕਾਮੇਡੀਅਨ ਭਾਰਤੀ ਸਿੰਘ ਨੇ ਵੀ ਉਨ੍ਹਾਂ ਦੀਆਂ ਤਸਵੀਰਾਂ 'ਤੇ ਕੁਮੈਂਟ ਕੀਤਾ।

PunjabKesari

ਉਨ੍ਹਾਂ ਨੇ ਕਪਿਲ ਦੀਆਂ ਤਸਵੀਰਾਂ 'ਤੇ ਦਿਲ ਦਾ ਇਮੋਜੀ ਸ਼ੇਅਰ ਕੀਤਾ ਹੈ। ਕਪਿਲ ਅਤੇ ਗਿੰਨੀ ਦਾ ਵਿਆਹ 2018 'ਚ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ। ਵੱਡੀ ਬੇਟੀ ਦਾ ਨਾਂ ਅਨਾਇਰਾ ਅਤੇ ਬੇਟੇ ਦਾ ਨਾਂ ਤ੍ਰਿਸ਼ਾਨ ਹੈ। 

PunjabKesari


author

sunita

Content Editor

Related News