ਕਪਿਲ ਨਾਲ ਵਿਆਹ ਕਰਵਾਉਣ ਤੋਂ ਜਦੋਂ ਗਿੰਨੀ ਦੇ ਪਿਤਾ ਨੇ ਕੀਤਾ ਸੀ ਮਨ੍ਹਾ, ਇੰਝ ਸ਼ੁਰੂ ਹੋਈ ਲਵ ਸਟੋਰੀ

11/21/2020 1:18:24 PM

ਜਲੰਧਰ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਇਕ ਵਾਰ ਮੁੜ ਮਾਪੇ ਬਣਨ ਵਾਲੇ ਹਨ। ਗਿੰਨੀ ਚਤਰਥ ਅਗਲੇ ਸਾਲ ਜਨਵੀਰ ’ਚ ਆਪਣੇ ਦੂਜੇ ਬੱਚੇ ਨੂੰ ਜਨਮ ਦੇਵੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ’ਚ ਇਸ ਜੋੜੀ ਦੇ ਘਰ ਖੁਸ਼ੀ ਆਈ ਸੀ, ਜਦੋਂ ਉਨ੍ਹਾਂ ਦੀ ਧੀ ਅਨਾਇਰਾ ਦਾ ਜਨਮ ਹੋਇਆ ਸੀ। ਕਪਿਲ ਤੇ ਗਿੰਨੀ ਦਾ ਵਿਆਹ 2018 ’ਚ ਹੋਇਆ ਸੀ। ਦੋਵਾਂ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਇਹ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਇਕ ਇੰਟਰਵਿਊ ’ਚ ਕਪਿਲ ਸ਼ਰਮਾ ਨੇ ਆਪਣੀ ਪ੍ਰੇਮ ਕਹਾਣੀ ਦਾ ਜ਼ਿਕਰ ਕੀਤਾ ਸੀ।

PunjabKesari

ਉਸ ਨੇ ਕਿਹਾ ਸੀ, ‘ਗਿੰਨੀ ਚਤਰਥ ਜਲੰਧਰ ਦੇ ਐੱਚ. ਐੱਮ. ਵੀ. ਕਾਲਜ ’ਚ ਪੜ੍ਹਦੀ ਸੀ। ਮੈਂ ਸਕਾਲਰਸ਼ਿਪ ਹਾਲਡਰ ਸੀ ਕਿਉਂਕਿ ਮੈਂ ਥਿਏਟਰ ’ਚ ਰਾਸ਼ਟਰੀ ਵਿਜੇਤਾ ਸੀ। ਮੈਂ ਏ. ਪੀ. ਜੇ. ਕਾਲਜ ਦਾ ਵਿਦਿਆਰਥੀ ਸੀ ਤੇ ਪੈਸੇ ਕਮਾਉਣ ਲਈ ਪਲੇਅ ਡਾਇਰੈਕਟ ਕਰਦਾ ਸੀ। ਗਿੰਨੀ ਕਾਲਜ ’ਚ ਆਡੀਸ਼ਨ ਦੇਣ ਗਈ, ਫਿਰ 2005 ’ਚ ਮੇਰੀ ਦੀ ਉਸ ਨਾਲ ਮੁਲਾਕਾਤ ਹੋਈ। ਉਸ ਸਮੇਂ ਉਹ 19 ਸਾਲਾਂ ਦੀ ਸੀ ਤੇ ਮੈਂ 24 ਸਾਲਾਂ ਦਾ ਸੀ।’

PunjabKesari

ਇਕ ਦਿਨ ਕਪਿਲ ਸ਼ਰਮਾ ਨੇ ਉਸ ਨੂੰ ਸਿੱਧਾ ਪੁੱਛਿਆ, ‘ਕੀ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ?’ ਗਿੰਨੀ ਨੇ ਫਿਰ ਇਸ ਤੋਂ ਇਨਕਾਰ ਕਰ ਦਿੱਤਾ। ਬਾਅਦ ’ਚ ਮੈਂ ਗਿੰਨੀ ਨੂੰ ਇਕ ਵਿਦਿਆਰਥੀ ਵਜੋਂ ਆਪਣੀ ਮਾਂ ਨਾਲ ਮਿਲਵਾਇਆ। ਇਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਵਧਦਾ ਗਿਆ ਤੇ ਮੈਂ ਗਿੰਨੀ ਦੇ ਪਿਤਾ ਤੋਂ ਉਸ ਦਾ ਹੱਥ ਮੰਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਹਾਲਾਂਕਿ 24 ਦਸੰਬਰ 2016 ਨੂੰ ਕਪਿਲ ਨੇ ਗਿੰਨੀ ਨੂੰ ਬੁਲਾਇਆ ਤੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ ਤਾਂ ਗਿੰਨੀ ਸਹਿਮਤ ਹੋ ਗਈ। ਇਸ ਤੋਂ ਬਾਅਦ ਦੋਵਾਂ ਨੇ 12 ਦਸੰਬਰ 2018 ਨੂੰ ਵਿਆਹ ਕਰਵਾ ਲਿਆ।

PunjabKesari

ਦੱਸਣਯੋਗ ਹੈ ਕਿ ਕਪਿਲ ਸ਼ਰਮਾ ਆਪਣੀ ਕਾਮੇਡੀ ਲਈ ਜਿੰਨੇ ਮਸ਼ਹੂਰ ਹਨ, ਉਥੇ ਹੀ ਆਪਣੀ ਨਿੱਜੀ ਜ਼ਿੰਦਗੀ ’ਚ ਕਾਫੀ ਮਸ਼ਹੂਰ ਮੰਨੇ ਜਾਂਦੇ ਹਨ। ਕਪਿਲ ਸ਼ਰਮਾ ਦੇ ਘਰ ਇਕ ਵਾਰ ਫਿਰ ਤੋਂ ਖੁਸ਼ਖਬਰੀ ਆਉਣ ਵਾਲੀ ਹੈ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਭਾਰਤੀ ਆਪਣੇ ਪੇਜ ’ਤੇ ਕਰਵਾਚੌਥ ਵਾਲੇ ਦਿਨ ਲਾਈਵ ਹੋਈ ਸੀ, ਜਿਸ ’ਚ ਗਿੰਨੀ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਪਤਾ ਲੱਗਾ ਕਿ ਕਪਿਲ ਦੇ ਘਰ ਫਿਰ ਤੋਂ ਖੁਸ਼ਖਬਰੀ ਆਉਣ ਵਾਲੀ ਹੈ।


Rahul Singh

Content Editor Rahul Singh