ਟਿਕਰੀ ਬਾਰਡਰ ’ਤੇ ਮੱਝ ਲਿਆਇਆ ਸ਼ਖਸ, ਕਨਵਰ ਗਰੇਵਾਲ ਨੇ ਦਿੱਤਾ ਚੜ੍ਹਦੀ ਕਲਾ ਦਾ ਸਬੂਤ

03/16/2021 6:23:31 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਨਵਰ ਗਰੇਵਾਲ ਕਿਸਾਨ ਅੰਦੋਲਨ ’ਚ ਲਗਾਤਾਰ ਡਟੇ ਹੋਏ ਹਨ। ਕਿਸਾਨ ਅੰਦੋਲਨ ਨੂੰ ਚਲਦਿਆਂ 100 ਤੋਂ ਵੱਧ ਦਿਨ ਹੋ ਗਏ ਹਨ ਤੇ ਕਨਵਰ ਗਰੇਵਾਲ ਸਮੇਂ-ਸਮੇਂ ’ਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਦਾ ਹੌਸਲਾ ਵਧਾਉਣ ਲਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਕਨਵਰ ਗਰੇਵਾਲ ਨੇ ਜੋ ਵੀਡੀਓ ਸਾਂਝੀ ਕੀਤੀ ਹੈ, ਉਸ ’ਚ ਉਹ ਚੜ੍ਹਦੀ ਕਲਾ ਦਾ ਸਬੂਤ ਦੇ ਰਹੇ ਹਨ।

ਅਸਲ ’ਚ ਜੋ ਵੀਡੀਓ ਕਨਵਰ ਗਰੇਵਾਲ ਵਲੋਂ ਸਾਂਝੀ ਕੀਤੀ ਗਈ ਹੈ, ਉਸ ’ਚ ਉਹ ਮਾਣੂਕੇ ਸੰਧੂ ਪਿੰਡ ਤੋਂ ਆਏ ਇਕ ਸ਼ਖਸ ਨੂੰ ਦਿਖਾ ਰਹੇ ਹਨ, ਜੋ ਆਪਣੇ ਪਿੰਡ ਤੋਂ ਖ਼ਾਸ ਤੌਰ ’ਤੇ ਮੱਝ ਲੈ ਕੇ ਟਿਕਰੀ ਬਾਰਡਰ ’ਤੇ ਪਹੁੰਚਿਆ ਹੈ। ਕਨਵਰ ਗਰੇਵਾਲ ਵੀਡੀਓ ’ਚ ਉਕਤ ਸ਼ਖਤ ਦੀ ਤਾਰੀਫ਼ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਇਹ ਸਭ ਸਟੈਂਡ ਲੈਣ ਵਾਲੀਆਂ ਗੱਲਾਂ ਹੀ ਹਨ।

ਵੀਡੀਓ ’ਚ ਕਨਵਰ ਗਰੇਵਾਲ ਅੱਗੇ ਕਹਿੰਦੇ ਹਨ ਕਿ ਲੋਕ ਪੱਕੇ ਇਰਾਦੇ ਬਣਾਈ ਬੈਠੇ ਹਨ ਕਿ ਉਨ੍ਹਾਂ ਨੇ ਕਾਨੂੰਨ ਰੱਦ ਕਰਵਾ ਕੇ ਹੀ ਦਿੱਲੀ ਤੋਂ ਜਾਣਾ ਹੈ। ਇਥੇ ਕੁਝ ਵੀ ਡੋਲਣ ਵਾਲੀ ਗੱਲ ਨਹੀਂ ਹੈ। ਵਾਢੀਆਂ ਦੇ ਦਿਨ ਆ ਰਹੇ ਹਨ, ਲੋਕ ਆਪਣੇ ਕੰਮ ਨਬੇੜ ਕੇ ਆਉਣ। ਇਥੇ ਇਕੱਠ ਇੰਝ ਹੀ ਲੱਗਾ ਰਹੇਗਾ।

ਉਥੇ ਕਨਵਰ ਗਰੇਵਾਲ ਦੇ ਗੀਤਾਂ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਨ੍ਹਾਂ ਦਾ ਗੀਤ ‘ਕਣਕਾਂ ਦਾ ਪੀਰ’ ਰਿਲੀਜ਼ ਹੋਇਆ ਹੈ। ਗੀਤ ਨੂੰ ਵਰੀ ਰਾਏ ਨੇ ਲਿਖਿਆ ਹੈ ਤੇ ਮਿਊਜ਼ਿਕ ਭਾਈ ਮੰਨਾ ਸਿੰਘ ਨੇ ਦਿੱਤਾ ਹੈ। ਯੂਟਿਊਬ ’ਤੇ ਇਸ ਗੀਤ ਨੂੰ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜੋ ਕਨਵਰ ਗਰੇਵਾਲ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।

ਨੋਟ– ਕਨਵਰ ਗਰੇਵਾਲ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News