ਕੰਵਰ ਗਰੇਵਾਲ ਆਪਣੇ ਸਾਥੀਆਂ ਨਾਲ ਪਹੁੰਚੇ ਖਨੌਰੀ

Thursday, Nov 26, 2020 - 04:55 PM (IST)

ਜਲੰਧਰ: 'ਦਿੱਲੀ ਚਲੋ' ਨਾਅਰੇ ਨਾਲ ਪੰਜਾਬੀ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ, ਜਿਸ ਕਰਕੇ ਹਰਿਆਣਾ ਨੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਹੈ। ਖਨੌਰੀ ਬਾਰਡਰ 'ਤੇ ਵੱਡੇ-ਵੱਡੇ ਪੱਧਰ 'ਤੇ ਪੁਲਸ ਵੀ ਤਾਇਨਾਤ ਹੈ। ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹੋਏ ਹਨ। ਜਿਥੇ ਉਨ੍ਹਾਂ ਨੇ ਸਰਕਾਰ ਦੇ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਉਨ੍ਹਾਂ ਨੇ ਕਿਹਾ ਕਿ ਕਿਵੇਂ ਸਾਡੀ ਭਾਸ਼ਾ ਤੇ ਸਾਡੇ ਗੁਰੂ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਿਹੜੀਆਂ-ਜਿਹੜੀਆਂ ਵੀ ਸਮੱਸਿਆਵਾਂ ਚੱਲ ਰਹੀਆਂ ਹਨ, ਸਭ ਨੂੰ ਆਪਣੇ ਹੋਕੇ ਨਾਲ ਪੰਜਾਬ 'ਚ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਅੱਜ ਜਿਹੜੀ ਧਰਤੀ 'ਤੇ ਅਸੀਂ ਖੜ੍ਹੇ ਹਾਂ, ਇਥੇ ਅਸੀਂ ਠੋਕ ਕੇ ਆਖਦੇ ਹਾਂ ਇਹ ਲੜਾਈ ਇਥੋ ਸ਼ੁਰੂ ਹੋਈ ਹੈ।
ਕੰਵਰ ਨੇ ਕਿਹਾ ਕਿ ਸਾਰਾ ਪੰਜਾਬ ਸੜਕਾਂ 'ਤੇ ਹੈ, ਸਾਡੀਆਂ ਮਾਵਾਂ-ਭੈਣਾਂ ਦੋ ਮਹੀਨਿਆਂ ਤੋਂ ਸ਼ਿੱਦਤ ਨਾਲ ਬੈਠੀਆਂ ਹਨ। ਹੁਣ ਅਸੀਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਜਜ਼ਬਾ ਅਤੇ ਹਿੰਮਤ ਇੰਝ ਹੀ ਬਣਾਈ ਰੱਖੇ। ਹੁਣ ਸਰਕਾਰ ਨੂੰ ਕਹਿਣ ਦਾ ਕੋਈ ਫ਼ਾਇਦਾ ਨਹੀਂ ਹੈ, ਇਸ ਲਈ ਸਾਨੂੰ ਆਪਣੇ ਹੱਕਾਂ ਲਈ ਅੱਗੇ ਆਉਣਾ ਹੀ ਪੈਣਾ ਹੈ। ਅੱਗੇ ਕੰਵਰ ਗਰੇਵਾਲ ਨੇ ਕਿ, 'ਹੁਣ ਜੇ ਪੋਤੜੇ ਫਰੋਲਣ 'ਤੇ ਆ ਜਾਈਏ ਤਾਂ ਬਹੁਤ ਨੇ ਪਰ ਹੁਣ ਜੇ ਅਸੀਂ ਕਿਸੇ ਦੇ ਪੋਤੜੇ ਫਰੋਲਾਂਗੇ ਤਾਂ ਉਹ ਆਪਣਾ ਮਿਸ਼ਨ ਹੈ। ਹੁਣ ਤਾਂ ਸਿਰਫ਼ ਮੱਛੀ ਦੀ ਅੱਖ 'ਚ ਨਿਸ਼ਾਨਾ ਲਗਾਉਣਾ ਬਾਕੀ ਹੈ।'


Aarti dhillon

Content Editor

Related News