ਇਸ ਟੀ.ਵੀ. ਅਦਾਕਾਰਾ ਨੇ ਕੀਤੀ ਆਤਮ ਹੱਤਿਆ, ਦੋਸਤ ਵਿਰੁੱਧ ਮਾਮਲਾ ਦਰਜ
Thursday, Mar 03, 2016 - 11:09 AM (IST)

ਨਵੀਂ ਦਿੱਲੀ : ਕੱਨੜ੍ਹ ਟੀ.ਵੀ. ਅਦਾਕਾਰਾ ਸ਼ਰੂਤੀ ਨੇ ਬੀਤੇ ਦਿਨੀਂ ਭਾਵ ਮੰਗਲਵਾਰ ਨੂੰ ਆਤਮ-ਹੱਤਿਆ ਕਰ ਲਈ ਹੈ। ਜਾਣਕਾਰੀ ਅਨੁਸਾਰ ਅਦਾਕਾਰਾ ਸ਼ਰੂਤੀ ਨੇ ਬਿਜਨੈੱਸਮੈਨ ਉਮੇਸ਼ ਨਾਲ ਵਿਆਹ ਕੀਤਾ ਸੀ ਅਤੇ ਉਹ ਆਪਣੇ ਪਤੀ ਨਾਲ ਕਰਕਪੁਰਾ ਰੋਡ ''ਤੇ ਹਰੋਹਲੀ ''ਚ ਰਹਿ ਰਹੀ ਸੀ। ਜਾਣਕਾਰੀ ਅਨੁਸਾਰ ਸ਼ਰੂਤੀ ਕਨੜ੍ਹ ਸੀਰੀਅਲਜ਼ ''ਚ ਕੰਮ ਕਰਦੀ ਸੀ।
ਜ਼ਿਕਰਯੋਗ ਹੈ ਕਿ ਇਸ ਘਟਨਾ ''ਤੇ ਪੁਲਸ ਦਾ ਕਹਿਣਾ ਹੈ ਕਿ ਸ਼ਰੂਤੀ ਬੀਤੇ ਦਿਨੀਂ ਭਾਵ ਮੰਗਲਵਾਰ ਨੂੰ ਆਪਣੇ ਦੋਸਤ ਸ਼੍ਰੀਕਾਂਤ ਦੇ ਘਰ ਪਾਰਟੀ ''ਤੇ ਗਈ ਹੋਈ ਸੀ। ਉਥੇ ਹੀ ਉਨ੍ਹਾਂ ਦਾ ਆਪਣੇ ਦੋਸਤ ਸ਼੍ਰੀਕਾਂਤ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਗੁੱਸੇ ''ਚ ਆ ਕੇ ਉਨ੍ਹਾਂ ਨੇ ਫਾਂਸੀ ਲੈ ਕੇ ਆਤਮ ਹੱਤਿਆ ਕਰ ਲਈ। ਪੁਲਸ ਦਾ ਕਹਿਣਾ ਹੈ ਕਿ ਆਪਣੇ ਦੋਸਤ ਨਾਲ ਲੜਾਈ ਕਰ ਕੇ ਸ਼ਰੂਤੀ ਨੇ ਆਪਣੇ ਆਪ ਨੂੰ ਕਮਰੇ ''ਚ ਬੰਦ ਕਰ ਲਿਆ ਅਤੇ ਪੱਖੇ ਨਾਲ ਫਾਹਾ ਲੈ ਲਿਆ। ਰਿਪੋਰਟ ਅਨੁਸਾਰ ਪੁਲਸ ਨੇ ਸ਼ਰੂਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੂਜੇ ਪਾਸੇ ਸ਼ਰੂਤੀ ਦੇ ਪਤੀ ਉਮੇਸ਼ ਨੇ ਸ਼ਰੂਤੀ ਦੇ ਦੋਸਤ ਸ਼੍ਰੀਕਾਂਤ ਵਿਰੁੱਧ ਆਤਮ ਹੱਤਿਆ ਲਈ ਪ੍ਰੇਰਿਤ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਸ਼੍ਰੀਕਾਂਤ ਨੂੰ ਗਫ੍ਰਿਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਕਰ ਰਹੀ ਹੈ।