ਸਟੇਜ ''ਤੇ ਪਰਫਾਰਮ ਕਰ ਰਹੀ ਕਨਿਕਾ ਕਪੂਰ ''ਤੇ ਸ਼ਖਸ ਨੇ ਕੀਤਾ ਅਚਾਨਕ ਹਮਲਾ (ਵੀਡੀਓ)
Monday, Dec 08, 2025 - 02:29 PM (IST)
ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹਨ। ਉਹ ਅੱਜ ਆਪਣੇ ਕਿਸੇ ਨਵੇਂ ਗਾਣੇ ਕਾਰਨ ਨਹੀਂ, ਬਲਕਿ ਬੀਤੀ ਰਾਤ ਇੱਕ ਕੌਂਸਰਟ ਵਿੱਚ ਹੋਈ ਮੰਦਭਾਗੀ ਘਟਨਾ ਕਾਰਨ ਸੁਰਖੀਆਂ ਵਿੱਚ ਬਣੀ ਹੋਈ ਹੈ। ਦਰਅਸਲ ਬੀਤੀ ਰਾਤ ਮੇ-ਗੌਂਗ ਫੈਸਟੀਵਲ ਦੌਰਾਨ ਕਨਿਕਾ ਕਪੂਰ ਲਾਈਵ ਪਰਫਾਰਮੈਂਸ ਦੇ ਰਹੀ ਸੀ, ਜਦੋਂ ਇੱਕ ਅਚਾਨਕ ਇੱਕ ਸ਼ਖਸ ਨੇ ਸਟੇਜ 'ਤੇ ਆ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ।
ਸੁਰੱਖਿਆ ਕਰਮਚਾਰੀਆਂ ਨੇ ਸੰਭਾਲਿਆ ਮਾਮਲਾ
ਰਿਪੋਰਟਾਂ ਅਨੁਸਾਰ ਇਸ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਮੰਚ 'ਤੇ ਪਹੁੰਚ ਜਾਂਦਾ ਹੈ ਅਤੇ ਕਨਿਕਾ ਕਪੂਰ ਨੂੰ ਉਠਾਉਣ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਚੰਗੀ ਗੱਲ ਇਹ ਰਹੀ ਕਿ ਗਾਇਕਾ ਦੇ ਸੁਰੱਖਿਆ ਕਰਮਚਾਰੀ ਤੁਰੰਤ ਸਰਗਰਮ ਹੋ ਗਏ ਅਤੇ ਉਨ੍ਹਾਂ ਨੇ ਉਸ ਵਿਅਕਤੀ ਨੂੰ ਸਮੇਂ ਸਿਰ ਮੰਚ ਤੋਂ ਹੇਠਾਂ ਉਤਾਰ ਦਿੱਤਾ। ਇਸ ਘਟਨਾ ਦੇ ਕਈ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
ਯੂਜ਼ਰਸ ਨੇ ਕਿਹਾ- 'ਪ੍ਰੋਫੈਸ਼ਨਲਿਜ਼ਮ' ਤੇ ਕੁਝ ਨੇ ਦੱਸਿਆ 'ਸਕ੍ਰਿਪਟਡ'
ਕਨਿਕਾ ਕਪੂਰ, ਜੋ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਬਾਲੀਵੁੱਡ ਦੀਆਂ ਪਸੰਦੀਦਾ ਗਾਇਕਾਵਾਂ ਵਿੱਚੋਂ ਇੱਕ ਹਨ, ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਇਸ ਘਟਨਾ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ: ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਨਿਕਾ ਦਾ ਪ੍ਰੋਫੈਸ਼ਨਲਿਜ਼ਮ ਹੈ ਕਿ ਉਨ੍ਹਾਂ ਨੇ ਬਿਨਾਂ ਘਬਰਾਏ ਆਪਣੀ ਪਰਫਾਰਮੈਂਸ ਜਾਰੀ ਰੱਖੀ। ਦੂਜੇ ਪਾਸੇ, ਕੁਝ ਯੂਜ਼ਰਸ ਕਨਿਕਾ ਦੇ ਪ੍ਰਤੀਕਿਰਿਆ ਨੂੰ ਦੇਖਣ ਤੋਂ ਬਾਅਦ ਇਸ ਘਟਨਾ ਨੂੰ 'ਸਕ੍ਰਿਪਟਡ ਇੰਸੀਡੈਂਟ' ਵੀ ਦੱਸ ਰਹੇ ਹਨ।
Related News
ਸਮ੍ਰਿਤੀ ਤੇ ਪਲਾਸ਼ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਕੀਤਾ ਅਨਫਾਲੋ, ਵਿਆਹ ਕੈਂਸਲ ਹੋਣ ਮਗਰੋਂ ਟੁੱਟਾ 6 ਸਾਲ ਦਾ ਰਿਸ਼ਤਾ
